ਨਹੀਂ ਚੱਲੀ ਬੰਦੂਕ, ਮੂੰਹ ਨਾਲ ਕਰਨੀ ਪਈ ਸੀ "ਠਾਹ-ਠਾਹ", ਮਾਮਲੇ 'ਚ ਆਇਆ ਨਵਾਂ ਮੋੜ!!

By  Joshi October 17th 2018 12:37 PM -- Updated: October 17th 2018 12:56 PM

ਨਹੀਂ ਚੱਲੀ ਬੰਦੂਕ, ਮੂੰਹ ਨਾਲ ਕਰਨੀ ਪਈ ਸੀ "ਠਾਹ-ਠਾਹ", ਮਾਮਲੇ 'ਚ ਆਇਆ ਨਵਾਂ ਮੋੜ!!

ਮੇਰਠ: ਕੁੱਝ ਦਿਨ ਪਹਿਲਾ ਯੂਪੀ ਵਿੱਚ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋਇਆ ਸੀ, ਜਿਸ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਪਿਸਟਲ ਖਰਾਬ ਹੋਣ ਕਾਰਨ ਮੂੰਹ ਨਾਲ ਠਾਹ ਠਾਹ ਦੀ ਆਵਾਜ਼ ਕੱਢ ਕੇ ਆਰੋਪੀ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਦੀ ਬਦੌਲਤ ਪੁਲਿਸ ਵਿਭਾਗ ਉਸ ਪੁਲਿਸ ਕਰਮੀ ਨੂੰ ਇਨਾਮ ਦੇਣ ਦਾ ਫੈਸਲਾ ਕੀਤਾ ਹੈ।

ਯੂਪੀ ਪੁਲਿਸ ਦਾ ਮੰਨਣਾ ਹੈ ਕਿ ਇਸ ਸਬ ਇੰਸਪੈਕਟਰ ਨੇ ਉਸ ਸਮੇਂ ਜੋ ਕੀਤਾ ਉਹ ਬਹਾਦਰੀ ਦਾ ਕੰਮ ਸੀ , ਇਸ ਲਈ ਉਨ੍ਹਾਂ ਦਾ ਨਾਮ ਬਹਾਦਰੀ ਇਨਾਮ ਲਈ ਡੀਜੀਪੀ ਨੂੰ ਭੇਜਿਆ ਜਾਵੇਗਾ। ਜਿਸ ਲਈ ਉਹਨਾਂ ਦਾ ਸਨਮਾਨ ਹੋਣਾ ਤਾਂ ਬਣਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾ ਯੂਪੀ ਪੁਲਿਸ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ।

ਹੋਰ ਪੜ੍ਹੋ: “ਕਾਨੂੰਨ ਦੇ ਲੰਬੇ ਹੱਥ” ਤਾਂ ਸੁਣੇ ਹੋਣਗੇ ਹੁਣ ਆਵਾਜ਼ ਦਾ ਕਮਾਲ ਦੇਖੋ!!

ਜਿਸ ਵਿੱਚ ਪੁਲਿਸ ਦਾ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਦਰਅਸਲ ,ਸੰਭਲ ਪੁਲਿਸ ਇੱਕ ਦੋਸ਼ੀ ਦਾ ਪਿੱਛਾ ਕਰਦੇ ਹੋਏ ਜੰਗਲ ਦੇ ਵੱਲ ਪਹੁੰਚ ਗਈ ਅਤੇ ਜਦੋਂ ਪੁਲਿਸ ਨੂੰ ਇਹ ਲੱਗਣ ਲੱਗਿਆ ਕਿ ਦੋਸ਼ੀ ਕੁੱਝ ਦੂਰੀ ਉੱਤੇ ਹੈ, ਇਸ ਦੌਰਾਨ ਪੁਲਿਸ ਨੇ ਗੋਲੀ ਚਲਾਉਣੀ ਚਾਹੀ ਪਰ ਮੌਜੂਦਾ ਪੁਲਿਸ ਇੰਸਪੈਕਟਰ ਦੀ ਪਿਸਟਲ ਲੱਖ ਕੋਸ਼ਿਸ਼ ਕਰਨ ਦੇ ਬਾਅਦ ਵੀ ਗੋਲੀ ਨਹੀਂ ਚੱਲ ਸਕੀ।

ਇੰਸਪੈਕਟਰ ਕੋਸ਼ਿਸ਼ ਕਰਦੇ ਰਹੇ ਅਤੇ ਜਦੋਂ ਪਿਸਟਲ ਤੋਂ ਗੋਲੀ ਨਹੀਂ ਨਿਕਲੀ ਤਾਂ, ਉਨ੍ਹਾਂ ਨੇ ਮੁੰਹ ਤੋਂ ਹੀ ਠਾਹ ਠਾਹ ਦੀ ਅਵਾਜ ਕੱਢਣੀ ਸ਼ੁਰੂ ਕਰ ਦਿੱਤੀ ਸੀ।

—PTC News

Related Post