ਚੰਡੀਗੜ੍ਹ 'ਚ ਪਹਿਲੀ ਮਈ ਤੋਂ ਵੈਕਸੀਨ ਮੁਹਿੰਮ ਨੂੰ 'ਬ੍ਰੇਕ' ਭਲਕੇ ਨਹੀਂ ਲੱਗੇਗੀ ਵੈਕਸੀਨ

By  Jagroop Kaur April 30th 2021 07:28 PM -- Updated: April 30th 2021 07:31 PM

ਕੇਂਦਰ ਸਰਕਾਰ ਦੀ ਕੋਰੋਨਾ ਵੈਕਸੀਨ ਮੁਹਿੰਮ ਵੀ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹ ਗਈ ਹੈ। ਪਹਿਲੀ ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕਰੋਨਾ ਵੈਕਸੀਨ ਲਾਉਣ ਦੀ ਮੁਹਿੰਮ ਦਾ ਐਲਾਨ ਕੀਤਾ ਗਿਆ ਸੀ ਪਰ ਸੂਬਿਆਂ ਕੋਲ ਲੋੜੀਂਦੀ ਵੈਕਸੀਨ ਦਾ ਸਟੌਕ ਹੀ ਨਹੀਂ। ਕਈ ਸੂਬਿਆਂ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵੈਕਸੀਨ ਨਾ ਪਹੁੰਚਣ ਕਰਕੇ ਉਹ ਟੀਕਾ ਲਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਅਸਮਰੱਥ ਹਨ।

Amid COVID-19 vaccine shortage, Punjab CM defers 18-45 age group vaccinationRead More : ਹਰਿਆਣਾ ਸਰਕਾਰ ਨੇ ਸੂਬੇ ਦੇ 9 ਜ਼ਿਲ੍ਹਿਆਂ ‘ਚ ਲੌਕਡਾਊਨ ਲਗਾਉਣ ਦਾ ਕੀਤਾ ਐਲਾਨ

ਇਸ ਬਾਰੇ ਪੰਜਾਬ ਸਰਕਾਰ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ਕੋਲ ਅਜੇ ਤੱਕ ਲੋੜੀਂਦੀ ਮਾਤਰਾ ਵਿੱਚ ਕਰੋਨਾ ਵੈਕਸੀਨ ਦੀ ਡੋਜ਼ ਨਹੀਂ ਪਹੁੰਚੀ। ਪੰਜਾਬ ਤੋਂ ਇਲਾਵਾ ਦਿੱਲੀ ਤੇ ਹੋਰ ਰਾਜ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਚੁੱਕੇ ਹਨ ਕਿ ਕਰੋਨਾ ਵੈਕਸੀਨ ਦੀ ਘਾਟ ਕਰਕੇ ਪਹਿਲੀ ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕਰੋਨਾ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਹੋਣਾ ਔਖਾ ਹੈ।

ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਸੂਬੇ ਵਿੱਚ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਾਅ ਲਈ ਵੈਕਸੀਨ ਦੀ ਡੋਜ਼ ਲਾਉਣ ਵਿਚ ਦੇਰ ਹੋ ਸਕਦੀ ਹੈ ਕਿਉਂਕਿ ਸੂਬੇ ਕੋਲ ਲੋੜੀਂਦੀ ਮਾਤਰਾ ਵਿਚ ਕਰੋਨਾ ਵਿਰੋਧੀ ਵੈਕਸੀਨ ਦੀ ਡੋਜ਼ ਨਹੀਂ ਹਨ। 18 ਤੋਂ 44 ਸਾਲ ਤੱਕ ਦੇ ਸਾਰੇ ਲੋਕਾਂ ਲਈ ਟੀਕਾਕਰਨ ਮੁਹਿੰਮ ਪਹਿਲੀ ਮਈ ਤੋਂ ਸ਼ੁਰੂ ਹੋਣੀ ਹੈ।

ਪਰ ਹੁਣ ਇਹ ਸਾਫ ਹੋ ਗਿਆ ਹੈ ਕਿ ਪੰਜਾਬ ਕੋਲ ਵੈਕਸੀਨ ਨਾ ਹੋਣ ਦੇ ਚਲਦਿਆਂ ਇਹ ਮੁਹਿੰਮ ਫਿਲਹਾਲ ਲਈ ਮੁਲਤਵੀ ਹੋਈ ਹੈ , ਜਿੰਨਾ ਵੀ ਲੋਕਾਂ ਨੇ ਕੋਰੋਨਾ ਟੀਕਾ ਲਗਵਾਉਣ ਲਈ ਰਜਿਸਟਰੇਸ਼ਨ ਕਰਵਾਇਆ ਸੀ ਉਹਨਾਂ ਨੂੰ ਅਜੇ ਸਬਰ ਕਰਨ ਦੀ ਲੋੜ ਹੋਵੇਗੀ।

Click here to follow PTC News on Twitter

Related Post