ਵਰੁਣ ਗਾਂਧੀ ਨੇ ਲਿਖੀ PM ਮੋਦੀ ਨੂੰ ਚਿੱਠੀ, ਕਿਹਾ MSP ‘ਤੇ ਬਣਾਉਣ ਕਾਨੂੰਨ ਤੇ ਲਖੀਮਪੁਰ ਹਿੰਸਾ ਮਾਮਲੇ 'ਚ ਤੁਰੰਤ ਕਾਰਵਾਈ ਦੀ ਮੰਗ

By  Riya Bawa November 20th 2021 01:53 PM -- Updated: November 20th 2021 02:10 PM

Varun Gandhi on Farm Laws: ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਤੋਂ ਹੀ ਇਸ 'ਤੇ ਸਿਆਸਤ ਚੱਲ ਰਹੀ ਹੈ। ਪ੍ਰਿਯੰਕਾ ਗਾਂਧੀ ਤੋਂ ਬਾਅਦ ਹੁਣ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਵਰੁਣ ਗਾਂਧੀ ਨੇ ਪੱਤਰ 'ਚ ਮੰਗ ਕੀਤੀ ਹੈ ਕਿ ਐਮਐਸਪੀ ਤੇ ਹੋਰ ਮੁੱਦਿਆਂ ’ਤੇ ਕਾਨੂੰਨ ਬਣਾਉਣ ਦੀ ਮੰਗ ’ਤੇ ਹੁਣ ਤੁਰੰਤ ਫੈਸਲਾ ਕੀਤਾ ਜਾਵੇ।

ਇਸ ਦੇ ਨਾਲ ਹੀ ਵਰੁਣ ਗਾਂਧੀ ਨੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਹੈ। ਦੱਸ ਦੇਈਏ ਕਿ ਬੀਤੇ ਦਿਨੀ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਪੀਐਮ ਮੋਦੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਵਰੁਣ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ 'ਮੇਰੀ ਨਿਮਰਤਾਪੂਰਵਕ ਬੇਨਤੀ ਹੈ ਕਿ ਐਮਐਸਪੀ ਤੇ ਹੋਰ ਮੁੱਦਿਆਂ 'ਤੇ ਕਾਨੂੰਨ ਬਣਾਉਣ ਦੀ ਮੰਗ 'ਤੇ ਹੁਣ ਤੁਰੰਤ ਫੈਸਲਾ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕਿਸਾਨ ਭਰਾ ਅੰਦੋਲਨ ਖਤਮ ਕਰ ਕੇ ਸਨਮਾਨ ਨਾਲ ਘਰ ਵਾਪਸ ਜਾ ਸਕਣ। ਇਸ ਸਬੰਧ 'ਚ ਮੇਰੀ ਚਿੱਠੀ ਸਤਿਕਾਰਯੋਗ ਪ੍ਰਧਾਨ ਮੰਤਰੀ ਨੂੰ ਹੈ।

 

ਪੀਲੀਭੀਤ ਦੇ ਸੰਸਦ ਮੈਂਬਰ ਵਰੁਣ ਗਾਂਧੀ, ਜੋ ਅਕਸਰ ਕਿਸਾਨਾਂ ਦਾ ਮੁੱਦਾ ਉਠਾਉਂਦੇ ਹਨ, ਨੇ ਵੀ ਪੱਤਰ 'ਚ ਅੰਦੋਲਨ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਫੈਸਲਾ ਪਹਿਲਾਂ ਲਿਆ ਗਿਆ ਹੁੰਦਾ ਤਾਂ 700 ਤੋਂ ਵੱਧ ਕਿਸਾਨਾਂ ਦੀ ਮੌਤ ਨਾ ਹੁੰਦੀ।

ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੋਕਤੰਤਰ 'ਤੇ 'ਕਾਲਾ ਧੱਬਾ' ਕਰਾਰ ਦਿੰਦਿਆਂ ਵਰੁਣ ਗਾਂਧੀ ਦੇ ਆਗੂ ਨੇ ਕਿਹਾ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਤੇ ਨਿਆਂ ਲਈ 'ਇਸ 'ਚ ਸ਼ਾਮਲ ਕੇਂਦਰੀ ਮੰਤਰੀ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।''

-PTC News

Related Post