ਬਜ਼ੁਰਗ ਮਾਂ ਦੇ ਨਾਲ ਲੱਗੇ ਆਕਸੀਜ਼ਨ ਸਿਲੰਡਰ ਅਤੇ ਪਿਸ਼ਾਬ ਵਾਲੀ ਥੈਲੀ ਨੂੰ ਲੈ ਕੇ ਕਈ ਦੇਰ ਖੜ੍ਹਿਆ ਰਾਹ ਇਸ ਸਖਸ਼ (ਵੀਡੀਓ)

By  Joshi April 8th 2018 07:51 PM -- Updated: April 8th 2018 07:53 PM

Video of UP man with mom’s oxygen cylinder went viral: ਬਜ਼ੁਰਗ ਮਾਂ ਦੇ ਨਾਲ ਲੱਗੇ ਆਕਸੀਜ਼ਨ ਸਿਲੰਡਰ ਅਤੇ ਪਿਸ਼ਾਬ ਵਾਲੀ ਥੈਲੀ ਨੂੰ ਲੈ ਕੇ ਕਈ ਦੇਰ ਖੜ੍ਹਿਆ ਰਾਹ ਇਸ ਸਖਸ਼ (ਵੀਡੀਓ)

ਉੱਤਰ ਪ੍ਰਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਪੋਲ ਉਸ ਸਮੇਂ ਖੁੱਲ ਗਈ ਜਦੋਂ ਇਕ ਵਿਅਕਤੀ ਅਤੇ ਉਸ ਦੇ ਮੋਢੇ 'ਤੇ ਇਕ ਆਕਸੀਜਨ ਸਿਲੰਡਰ ਵਾਲੀ ਫੋਟੋ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ। ਇਹ ਆਕਸੀਜਨ ਸਿਲੰਡਰ ਜੋਪ ਕਿ ਉਸਦੀ ਮਾਂ ਦੇ ਆਕਸੀਜਨ ਮਾਸਕ ਨਾਲ ਜੁੜਿਆ ਸੀ, ਨੂੰ ਉਸਦੇ ਪੁੱਤਰ ਨੇ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਸੀ। ਉਕਤ ਘਟਨਾ ਵਾਲੀ ਵੀਡੀਓ, ਆਗਰਾ ਹਸਪਤਾਲ ਦੇ ਬਾਹਰ ਦੀ ਹੈ।

ਇਸ ਵੀਡੀਓ ਵਿੱਚ ਇਹ ਧਿਕਾਈ ਦਿੰਦਾ ਹੈ ਕਿ ਉਹ ਆਪਣੀ ਮਾਂ ਦੇ ਆਕਸੀਜ਼ਨ ਮਾਸਕ ਨਾਲ ਜੁੜੇ ਆਕਸੀਜਨ ਸਿਲੰਡਰ ਅਤੇ ਪਿਸ਼ਾਬ ਦੇ ਬੈਗ ਨੂੰ ਆਪਣੇ ਮੋਢੇ 'ਤੇ ਰੱਖੇ ਹੋਏ ਤੁਰ ਰਿਹਾ ਹੈ। ਵੀਡੀਓ 'ਚ ਚਿਹਰੇ 'ਤੇ ਆਕਸੀਜਨ ਮਾਸਕ ਵਾਲੀ ੬੫ ਸਾਲਾ ਔਰਤ ਨੂੰ ਉਸ ਦੇ ਸਾਹਮਣੇ ਖੜ੍ਹੇ ਵੇਖਿਆ ਗਿਆ ਹੈ। ਉਹ ਹਸਪਤਾਲ ਦੇ ਅਥਾਰਿਟੀ ਦੁਆਰਾ ਉਹਨਾਂ ਨੂੰ ਐਂਬੂਲੈਂਸ ਦੇਣ ਦਾ ਇੰਤਜ਼ਾਰ ਕਰ ਰਹੇ ਸਨ।

ਐਮਰਜੈਂਸੀ ਵਾਰਡ ਦੇ ਮਰੀਜ਼ ਹੋਣ ਦੇ ਬਾਵਜੂਦ ਅਤੇ ਇਕ ਪੁਰਾਣੀ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ, ਅੂਗੂਰੀ ਦੇਵੀ ਆਪਣੇ ਬੇਟੇ, ੪੦ ਸਾਲਾ ਕਿਸ਼ਨ ਸਿੰਘ ਨਾਲ, ਐਂਬੂਲੈਂਸ ਲਈ ੪੦ ਮਿੰਟ ਤੋਂ ਉਡੀਕ ਰਹੇ ਸਨ।

ਹਸਪਤਾਲ ਦੇ ਬੁਲਾਰੇ ਡਾ. ਸ਼ੈਲੇਂਦਰ ਚੌਧਰੀ ਮੁਤਾਬਕ, ਇਸ ਘਟਨਾ ਕਾਰਨ ਵਾਰਡ ਬਵਾਏ/ਮੁੰਡੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਆਗਰਾ ਹਸਪਤਾਲ ਦੇ ਬੁਲਾਰੇ ਡਾ ਸ਼ੈਲੇਂਦਰ ਚੌਧਰੀ ਨੇ ਕਿਹਾ ਕਿ ਆਮ ਤੌਰ 'ਤੇ ਐਂਬੂਲੈਂਸਾਂ 'ਚ ਮਰੀਜ਼ਾਂ ਨੂੰ ਲਿਜਾਇਆ ਜਾਂਦਾ ਹੈ ਕਿਉਂਕਿ ਐਮਰਜੈਂਸੀ ਤੋਂ ਵਾਰਡਾਂ ਇੱਕ ਕਿਲੋਮੀਟਰ ਦੂਰ ਹਨ।

'ਬਦਕਿਸਮਤੀ ਨਾਲ, ਕਿਉਂਕਿ ਮਰੀਜ਼ ਜ਼ਿਆਦਾ ਹੋਣ ਕਾਰਨ ਵੀਰਵਾਰ ਦੇ ਦਿਨ ਕੋਈ ਵੀ ਐਂਬੂਲੈਂਸ ਵਿਹਲੀ ਨਹੀਂ ਹੋਈ ਸੀ, ਜਿਸ ਕਾਰਨ ਮਰੀਜ਼ ਨੂੰ ਜਗ੍ਹਾ ਨਹੀਂ ਮਿਲੀ। ਉਸ ਆਦਮੀ ਅਤੇ ਉਸ ਦੀ ਮਾਂ ਨੂੰ ਬਾਅਦ ਵਿਚ ਇਕ ਐਂਬੂਲੈਂਸ ਵਿਚ ਨਵੀਂ ਸਰਜਰੀ ਦੀ ਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ।ਚੌਧਰੀ ਨੇ ਕਿਹਾ।

ਮਰੀਜ਼ ਆਗਰਾ ਦੇ ਰਾਣਕਾ ਖੇਤਰ ਤੋਂ ਹੈ।

'ਉਸ ਨੂੰ ਪੇਟ ਬਲੈਡਰ ਦੀ ਲਾਗ ਨਾਲ ਤਸ਼ਖ਼ੀਸ ਕੀਤੀ ਗਈ ਸੀ ਅਤੇ ਉਸ ਨੂੰ ਸਰਜਰੀ ਵਾਲੇ ਵਾਰਡ ਵਿਚ ਦਾਖਲ ਕੀਤਾ ਗਿਆ ਸੀ। ਉਹ ਵੀ ਸੀਓਪੀਡੀ (ਕਰੌਕ ਓਸਬਸਟ੍ਰਕਿਵ ਪਲਮਨਰੀ ਬਿਮਾਰੀ) ਤੋਂ ਪੀੜਤ ਹੈ।'

ਉਨ੍ਹਾਂ ਨੇ ਇਹ ਵੀ ਕਿਹਾ ਕਿ ਏਜੰਸੀ, ਆਈਐਸਏ, ਜੋ ਕਿ ਸੁਰੱਖਿਆ ਅਤੇ ਨੌਕਰੀ ਦੀ ਵਾਰਡਿੰਗ ਕਰਵਾ ਰਹੀ ਹੈ, ਨੂੰ ਇਕ ਚੇਤਾਵਨੀ ਜਾਰੀ ਕੀਤੀ ਗਈ ਹੈ।

—PTC News

Related Post