ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਫਦ ਨੇ ਮੌਨਸੂਨ ਇਜਲਾਸ ਦਾ ਸਮਾਂ ਵਧਾਉਣ ਲਈ ਸਪੀਕਰ ਨੂੰ ਸੌਂਪਿਆ ਮੰਗ ਪੱਤਰ

By  Jashan A July 30th 2019 12:25 PM

ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਫਦ ਨੇ ਮੌਨਸੂਨ ਇਜਲਾਸ ਦਾ ਸਮਾਂ ਵਧਾਉਣ ਲਈ ਸਪੀਕਰ ਨੂੰ ਸੌਂਪਿਆ ਮੰਗ ਪੱਤਰ,ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਭਲਾਈ ਨਾਲ ਜੁੜੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਨ ਲਈ ਵਿਧਾਨ ਸਭਾ ਦੇ ਇਜਲਾਸ ਵਿਚ ਤੁਰੰਤ ਵਾਧਾ ਕਰਨ ਦੀ ਮੰਗ ਕੀਤੀ ਹੈ। ਜਿਸ ਦੌਰਾਨ ਅੱਜ ਸੀਨੀਅਰ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਦੀ ਅਗਵਾਈ 'ਚ ਅਕਾਲੀ ਦਲ-ਭਾਜਪਾ ਦਾ ਵਫਦ ਅੱਜ ਵਿਧਾਨ ਸਭਾ ਸਪੀਕਰ ਨੂੰ ਮਿਲਿਆ ਤੇ ਇੱਕ ਮੰਗ ਪੱਤਰ ਸੌਂਪਿਆ।

ਪੱਤਰ 'ਚ ਲਿਖਿਆ ਹੈ ਕਿ 2 ਅਗਸਤ ਤੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਉਸ ਦਾ ਸਮਾਂ ਬਹੁਤ ਸੀਮਤ ਰੱਖਿਆ ਗਿਆ। ਇਹ ਸੈਸ਼ਨ 2 ਅਗਸਤ ਤੋਂ ਸ਼ੁਰੂ ਹੋ ਕੇ ਇਸ ਦੀ ਸੀਮਾ ਸਮਾਂ 5 ਅਗਸਤ ਤੱਕ ਤੈਅ ਕੀਤੀ ਗਈ ਹੈ।

ਜਿਸ 'ਚ 3 ਅਤੇ 4 ਅਗਸਤ ਨੂੰ ਛੁੱਟੀਆਂ ਸ਼ਾਮਿਲ ਹਨ। ਸਪੀਕਰ ਸਾਹਿਬ, ਪੰਜਾਬ ਇੱਕ ਬਹੁਤ ਨਾਜ਼ੁਕ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਦੇ ਅਨੇਕਾਂ ਅਜਿਹੇ ਮਸਲੇ ਹਨ, ਜਿਨ੍ਹਾਂ 'ਤੇ ਬਹਿਸ ਹੋਣੀ ਬਹੁਤ ਜ਼ਰੂਰੀ ਹੈ।

ਹੋਰ ਪੜ੍ਹੋ: ਮਮਦੋਟ :ਚੱਕ ਘੁਬਾੲੀ ਤਰਾਂਵਾਲੀ ਤੋਂ ਜੋਨ-4 ਤੋਂ ਅਕਾਲੀ-ਭਾਜਪਾ ਉਮੀਦਵਾਰ ਮਹੰਤ ਕੌਰ 295 ਵੋਟਾਂ ਨਾਲ ਜੇਤੂ

ਇਸ ਮੌਕੇ ਉਹਨਾਂ ਨਾਲ ਸ਼ਰਨਜੀਤ ਸਿੰਘ ਢਿੱਲੋਂ , ਪਵਨ ਕੁਮਾਰ ਟੀਨੂੰ, ਐਨ ਕੇ ਸ਼ਰਮਾ, ਲਖਵੀਰ ਸਿੰਘ ਲੋਧੀਨੰਗਲ, ਬਲਦੇਵ ਸਿੰਘ ਖਹਿਰਾ, ਸੁਖਵਿੰਦਰ ਸਿੰਘ ਸੁੱਖੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਦਿਲਰਾਜ ਸਿੰਘ ਭੂੰਦੜ, ਅਰੁਣ ਨਾਰੰਗ ਬੀਜੇਪੀ ਸ਼ਾਮਿਲ ਸਨ।

ਬੀਤੇ ਦਿਨ ਪ੍ਰੈਸ ਬਿਆਨ ਜਾਰੀ ਕਰ ਸੂਬੇ ਅੰਦਰ ਵਿਗੜੀ ਅਮਨ ਤੇ ਕਾਨੂੰਨ ਦੀ ਹਾਲਤ ਉੱਤੇ ਬਿਕਰਮ ਮਜੀਠੀਆ ਅਫਸੋਸ ਜਾਹਿਰ ਕਰਦਿਆਂ ਕਿਹਾ ਨਿੱਤ ਦਿਹਾੜੇ ਹੁੰਦੇ ਕਤਲਾਂ ਅਤੇ ਖੁਦਕੁਸ਼ੀਆਂ ਨੇ ਸਾਡੀਆਂ ਜੇਲ੍ਹਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।

ਉਹਨਾਂ ਕਿਹਾ ਸੀ ਕਿ ਅਕਾਲੀ ਦਲ ਵੱਲੋਂ ਕਿਸਾਨ ਕਰਜ਼ਾ ਮੁਆਫੀ ਦੇ ਮੁੱਦੇ ਨੂੰ ਉਠਾਇਆ ਜਾਵੇਗਾ, ਜਿਸ ਦਾ ਚੋਣਾਂ ਮੌਕੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ, ਪਰੰਤੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਾਉਣ ਮਗਰੋਂ ਆਪਣੇ ਇਸ ਵਾਅਦੇ ਤੋਂ ਮੁਕਰ ਕੇ ਕਰਜ਼ੇ ਹੇਠ ਪਿਸ ਰਹੇ ਲੱਖਾਂ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ ਹੈ।

-PTC News

Related Post