ਮੰਤਰੀ ਸਾਹਿਬ ਦਾ ਸੱਦਾ ਨਾ-ਕੁਬੁਲ ਕਰਨਾ ਵਿਦਿਆ ਬਾਲਨ ਨੂੰ ਪਿਆ ਮਹਿੰਗਾ

By  Jagroop Kaur November 30th 2020 04:33 PM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਇਸ ਸਮੇਂ ਚਰਚਾ 'ਚ ਹੈ। ਚਰਚਾ ਹੈ ਉਹਨਾਂ ਦੀ ਫਿਲਮ ਸ਼ੇਰਨੀ ਨੂੰ ਲੈਕੇ। ਪਰ ਇਸ ਚਰਚਾ ਦੇ ਵਿਚ ਇਕ ਨਵਾਂ ਮੋੜ ਵੀ ਹੈ , ਦਰਅਸਲ ਵਿਦਿਆ ਬੀਤੇ ਕੁਝ ਦਿਨਾਂ ਤੋਂ ਮੱਧ ਪ੍ਰਦੇਸ਼ ਦੇ ਜੰਗਲਾਂ ’ਚ ਆਪਣੀ ਨਵੀਂ ਫ਼ਿਲਮ ‘ਸ਼ੇਰਨੀ’ ਦੀ ਸ਼ੂਟਿੰਗ ਕਰ ਰਹੀ ਸੀ । ਪਰ ਅਚਾਨਕ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ, ਅਤੇ ਸ਼ੂਟਿੰਗ ਰੋਕਣ ਦਾ ਕਾਰਨ ਮੱਧ ਪ੍ਰਦੇਸ਼ ਦੇ ਜੰਗਲਾਤ ਮੰਤਰੀ ਵਿਜੇ ਸ਼ਾਹ ਨੂੰ ਦੱਸਿਆ ਜਾ ਰਿਹਾ ਹੈ।forest minister

forest ministerਖ਼ਬਰਾਂ ਦੀ ਮੰਨੀਏ ਤਾਂ ਵਿਜੇ ਸ਼ਾਹ ਨੇ ਵਿਦਿਆ ਬਾਲਨ ਨੂੰ ਆਪਣੇ ਨਾਲ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਸੀ, ਜਿਸ ਨੂੰ ਵਿਦਿਆ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਖ਼ਬਰਾਂ ਮੁਤਾਬਕ ਫ਼ਿਲਮ ਦੀ ਪ੍ਰੋਡਕਸ਼ਨ ਟੀਮ ਦੀ ਕਾਰ ਨੂੰ ਕਥਿਤ ਤੌਰ ’ਤੇ ਸ਼ੂਟਿੰਗ ਲਈ ਜੰਗਲ ’ਚ ਜਾਣ ਤੋਂ ਰੋਕਿਆ ਗਿਆ ਸੀ। ਬਾਲਾਘਾਟ ਦੇ ਜ਼ਿਲਾ ਜੰਗਲਾਤ ਅਧਿਕਾਰੀ ਨੇ ਪ੍ਰੋਡਕਸ਼ਨ ਟੀਮ ਦੇ ਵਾਹਨਾਂ ਨੂੰ ਜੰਗਲ ’ਚ ਜਾਣ ਤੋਂ ਰੋਕਦਿਆਂ ਕਿਹਾ ਕਿ ਸਿਰਫ ਦੋ ਗੱਡੀਆਂ ਦੀ ਇਜਾਜ਼ਤ ਦਿੱਤੀ ਗਈ ਹੈ।

Vidya Balan announces new film Sherni: Cannot wait to start shoot - Movies  News

ਪਰ ਇਸ ਸਭ ਦੇ ਵਿਚ ਉਥੇ ਸੂਬੇ ਦੇ ਜੰਗਲਾਤ ਮੰਤਰੀ ਵਿਜੇ ਸ਼ਾਹ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ ਤੇ ਕਿਹਾ ਕਿ ਉਸ ਨੇ ਖ਼ੁਦ ਉਨ੍ਹਾਂ ਦੇ ਖਾਣੇ ਤੇ ਦੁਪਹਿਰ ਦੇ ਖਾਣੇ ਦੇ ਸੱਦੇ ਨੂੰ ਰੱਦ ਕੀਤਾ ਹੈ। ਵਿਜੇ ਸ਼ਾਹ ਨੇ ਕਿਹਾ, ‘ਜਿਨ੍ਹਾਂ ਨੇ ਸ਼ੂਟ ਲਈ ਇਜਾਜ਼ਤ ਮੰਗੀ, ਮੈਂ ਉਨ੍ਹਾਂ ਲੋਕਾਂ ਲਈ ਬਾਲਾਘਾਟ ਵਿਖੇ ਮੌਜੂਦ ਸੀ ਤੇ ਉਨ੍ਹਾਂ ਨੇ ਮੈਨੂੰ ਦੁਪਹਿਰ ਦੇ ਖਾਣੇ ਤੇ ਰਾਤ ਦੇ ਖਾਣੇ ਦੀ ਅਪੀਲ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਹੁਣ ਸੰਭਵ ਨਹੀਂ।

Vidya Balan Resumes Shoot Of Sherni in Madhya Pradesh After A Halt Due To  Lockdown Plays Forest Officer Who Fights For Animal Rights

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਫ਼ਿਲਮ ਦੀ ਸ਼ੂਟਿੰਗ ਰੋਕੀ ਗਈ ਸੀ, ਜਦੋਂ ਅਦਾਕਾਰ ਵਿਜੇ ਰਾਜ ’ਤੇ ਸ਼ੂਟਿੰਗ ਦੌਰਾਨ ਸੈੱਟ ’ਤੇ ਇਕ ਔਰਤ ਨੇ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਔਰਤ ਨੇ ਉਸ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਤੇ ਹੁਣ ਉਹ ਜ਼ਮਾਨਤ ’ਤੇ ਬਾਹਰ ਹੈ।

Related Post