ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ PA ਦੇ ਘਰ ਵਿਜੀਲੈਂਸ ਦੀ ਛਾਪੇਮਾਰੀ

By  Pardeep Singh August 17th 2022 05:18 PM -- Updated: August 17th 2022 05:27 PM

ਲੁਧਿਆਣਾ: ਲੁਧਿਆਣਾ ਵਿੱਚ ਵਾਹਨਾਂ ਉਤੇ ਜਾਅਲੀ ਨੰਬਰ ਲਗਾ ਕੇ ਢੋਆ-ਢੁਆਈ ਦੇ ਮਾਮਲੇ ਵਿੱਚ ਫੂਡ ਅਤੇ ਸਪਲਾਈ ਵਿਭਾਗ ਨੇ FIR ਦਰਜ ਕਰਕੇ ਤੇਲੂ ਰਾਮ ਦੀ ਗ੍ਰਿਫ਼ਤਾਰੀ ਕੀਤੀ। ਤੇਲੂ ਰਾਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ (ਪੰਕਜ) ਮਲਹੋਤਰਾ ਦੇ ਘਰ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪੀਏ ਮੀਨੂੰ ਮਲਹੋਤਰਾ ਉੱਤੇ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ।

 ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵੱਲੋਂ ਦਰਜ FIR ਵਿੱਚ ਤੇਲੂ ਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮੀਨੂੰ ਮਲਹੋਤਰਾ ਦੇ ਤੇਲੂ ਰਾਮ ਨਾਲ ਚੰਗੇ ਸਬੰਧ ਸਨ। ਇੰਨ੍ਹਾਂ ਦੋਵਾਂ ਵਿਚਾਲੇ ਪੈਸੇ ਦਾ ਲੈਣ-ਦੇਣ ਵੀ ਸੀ। ਵਿਜੀਲੈਂਸ ਦੀ ਟੀਮ ਨੇ ਬੀਤੀ ਰਾਤ ਜਵਾਹਰ ਨਗਰ ਮਾਰਕੀਟ ਸਥਿਤ ਮੀਨੂੰ ਮਲਹੋਤਰਾ ਦੇ ਘਰ ਗਈ ਪਰ ਮੀਨੂੰ ਮਲਹੋਤਰਾ ਮੌਕੇ 'ਤੇ ਨਹੀਂ ਮਿਲਿਆ।

Haryana: Vigilance team arrests patwari, munshi in bribery case

ਵਿਜੀਲੈਂਸ ਨੇ ਅੱਜ ਸਵੇਰੇ 10:00 ਵਜੇ ਉਨ੍ਹਾਂ ਨੂੰ ਆਪਣੇ ਦਫ਼ਤਰ ਬੁਲਾਇਆ ਸੀ, ਜਾਣਕਾਰੀ ਅਨੁਸਾਰ ਮੀਨੂੰ ਮਲਹੋਤਰਾ ਵੀ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਨਹੀਂ ਹੋਈ।ਮੀਨੂੰ ਮਲਹੋਤਰਾ ਕਾਂਗਰਸ ਦੀ ਵਰਕਰ ਹੈ ਪਰ ਉਹ ਆਪਣੇ ਆਪ ਨੂੰ ਮੰਤਰੀ ਦੀ ਪੀ.ਏ ਦੱਸਦੀ ਸੀ।

 

ਇਹ ਵੀ ਪੜ੍ਹੋ:18 ਅਗਸਤ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਮੁਲਤਵੀ

-PTC News

Related Post