ਰੁਜਗਾਰ ਦੀ ਭਾਲ ’ਚ ਕੁਵੈਤ ਗਏ ਨੌਜਵਾਨ ਦੀ ਮੌਤ ਨੇ ਉਜਾੜਿਆ ਪਰਿਵਾਰ

By  Jagroop Kaur June 9th 2021 05:55 PM

ਰੁਜ਼ਗਾਰ ਦੀ ਭਾਲ ’ਚ ਕੁਵੈਤ ਗਏ ਦੇ ਇੱਕ ਨੌਜਵਾਨ ਗੁਰਮੀਤ ਕੁਮਾਰ ਦੀ ਮੌਤ ਹੋਣ ਤੋਂ ਬਾਅਦ ਤਪਾ ’ਚ ਉਸ ਦਾ ਮ੍ਰਿਤਕ ਸਰੀਰ ਲਿਆ ਕੇ ਉਸ ਦਾ ਸੰਸਕਾਰ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਮੀਤ ਕੁਮਾਰ ਤੋਤੀ ਕੁਵੈਤ ’ਚ ਕਿਸੇ ਕੰਪਨੀ ’ਚ 6 ਮਹੀਨੇ ਪਹਿਲਾਂ ਕੰਮ ਕਰਨ ਲਈ ਗਿਆ ਹੋਇਆ ਸੀ, ਉਥੇ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਭਾਰੀ ਉਪਰਾਲਿਆਂ ਨਾਲ ਤਪਾ ਵਿਖੇ ਲਿਆਂਦੀ ਗਈ।

Read More : ਦੁੱਖਦਾਈ : ਇਕ ਹੀ ਪਰਿਵਾਰ ‘ਚ ਹੋਈਆਂ ਮੌਤਾਂ ,ਅੰਤਿਮ ਵਿਦਾਈ ਦਿੰਦੇ ਕੁਰਲਾ ਉੱਠਿਆ ਪੂਰਾ…

ਮ੍ਰਿਤਕ ਗੁਰਮੀਤ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਤਾਲਾਬੰਦੀ ਤੋਂ ਪਹਿਲਾਂ ਕੁਵੈਤ ਗਿਆ ਹੋਇਆ ਸੀ ਪਰ ਪਿਤਾ ਸੋਭਾ ਰਾਮ ਦੀ ਮੌਤ ਹੋਣ ਉਪਰੰਤ ਭੋਗ ਤੇ ਆਇਆ ਤਾਂ ਤਾਲਾਬੰਦੀ ਲੱਗ ਗਈ ਪਰ ਸਾਲ ਭਰ ਇੱਥੇ ਰਹਿਣ ਤੋਂ ਬਾਅਦ 6 ਮਹੀਨੇ ਪਹਿਲਾਂ ਹੀ ਰੁਜਗਾਰ ਦੀ ਭਾਲ ’ਚ ਕੁਵੈਤ ਗਿਆ ਸੀ।

Read More : 9 ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਦਾ ਇੱਕ ਮਹੀਨੇ ‘ਚ ਟੁੱਟਿਆ ਰਿਕਾਰਡ

ਜਦੋਂ ਨੌਜਵਾਨ ਦੀ ਮੌਤ ਦੀ ਖ਼ਬਰ ਉਸ ਦੇ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਇਸ ਖ਼ਬਰ ਨਾਲ ਮੰਡੀ ‘ਚ ਸੋਗ ਦੀ ਲਹਿਰ ਫ਼ੈਲ ਗਈ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚਿਆਂ ਨੂੰ ਛੱਡ ਗਿਆ ਹੈ। ਰੁਜਗਾਰ ਦੀ ਭਾਲ ਕਰਦਿਆਂ ਨੌਜਵਾਨ ਮੌਤ ਦੇ ਮੂੰਹ ’ਚ ਚਲਾ ਗਿਆ ਹੈ ’ਤੇ ਪਰਿਵਾਰ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਹੈ।

Related Post