ਪਿੰਡ ਦੇ ਵੋਟਰਾਂ ਨੇ ਉਮੀਦਵਾਰਾਂ ਲਈ ਰੱਖੀ ਲਿਖਤੀ ਪ੍ਰੀਖਿਆ

By  Pardeep Singh February 13th 2022 11:48 AM

ਨਵੀਂ ਦਿੱਲੀ: ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆ ਹਨ। ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਇਆ ਜਾ ਰਿਹਾ ਹੈ ਪਰ ਉੱਥੇ ਹੀ ਹੁਣ ਵੋਟਰ ਵੀ ਜਾਗਰੂਕ ਹੋ ਗਏ ਹਨ। ਚੋਣਾਂ ਦੇ ਮਾਹੌਲ ਦੌਰਾਨ ਉਡੀਸ਼ਾ ਦੇ ਜ਼ਿਲ੍ਹੇ ਕੁਟਰਾ ਪਿੰਡ ਮਲੂਪਾੜਾ ਦੇ ਵੋਟਰਾਂ ਨੇ ਇਕ ਵਿਲੱਖਣ ਉਦਾਹਰਣ ਪੇਸ਼ ਕੀਤੀ ਹੈ। ਉਨ੍ਹਾਂ ਪੰਚਾਇਤੀ ਚੋਣਾਂ ਲਈ ਅੱਠ ਸਰਪੰਚ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਹੈ।ਪਿੰਡ ਦੇ ਵੋਟਰਾਂ ਨੇ ਉਮੀਦਵਾਰਾਂ ਲਈ ਰੱਖੀ ਲਿਖਤੀ ਪ੍ਰੀਖਿਆਪਿੰਡ ਵਾਸੀਆਂ ਮੁਤਾਬਿਕ, ਉਨ੍ਹਾਂ ਸਰਪੰਚ ਉਮੀਦਵਾਰਾਂ ਨੂੰ ਇਕ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਲਈ ਕਿਹਾ। ਉਮੀਦਵਾਰਾਂ ਨੇ ਪਿੰਡ ਵਾਸੀਆਂ ਨੂੰ ਇਸ ਤਰ੍ਹਾਂ ਦੇ ਕਦਮ ਦਾ ਵਿਰੋਧ ਨਹੀਂ ਕੀਤਾ ਅਤੇ 9 ਵਿਚੋਂ 8 ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ। ਇਸ ਬਾਰੇ ਉਮੀਦਵਾਰ ਕਹਿਣਾ ਹੈ ਕਿ ਉਹ ਹੁਣ ਤੱਕ ਕੀਤੀਆਂ ਗਈਆਂ ਪੰਜ ਕਲਿਆਣਕਾਰੀ ਗਤੀਵਿਧੀਆਂ ਬਾਰੇ ਲਿੱਖਣ, ਕੀ ਉਹ ਸਰਪੰਚ ਅਹੁੱਦੇ ਲਈ ਵੋਟ ਮੰਗਣ ਲਈ ਸਮਾਨ ਉਤਸਵ ਦੇ ਨਾਲ ਲੋਕਾਂ ਦੇ ਮੁੱਦੇ ਨੂੰ ਹੱਲ ਕਰਨ ਲਈ ਘਰ ਘਰ ਜਾਣ ਨੂੰ ਤਿਆਰ ਹਨ ਅਤੇ ਇਸ ਬਾਰੇ ਵੇਰਵਾ ਪੰਚਾਇਤ ਨੂੰ ਦੇਵੇ। ਪਿੰਡ ਵਾਸੀਆਂ ਨੇ ਉਮੀਦਵਾਰਾਂ ਨੂੰ ਆਪਣੀ ਜਾਣ-ਪਹਿਚਾਣ ਦੇਣ ਲਈ ਕਿਹਾ ਅਤੇ ਕੁਝ ਪ੍ਰਸ਼ਨ ਪੁੱਛੇ ਹਨ। ਪਿੰਡ ਮਲੂਪਾੜਾ ਦੇ ਮੂਲ ਨਿਵਾਸੀ ਕੀਰਤ ਏਕਾ ਨੇ ਕਿਹਾ ਕਿ ਇਕ ਦਿਨ, ਅਸੀਂ ਸਾਰੇ ਪਿੰਡ ਵਾਸੀਆਂ ਨਾਲ ਬੈਠ ਕੇ ਇਸ ਤਰ੍ਹਾਂ ਦੀ ਪ੍ਰੀਖਿਆ ਆਯੋਜਿਤ ਕਰਨ ਦਾ ਫੈਸਲਾ ਕੀਤਾ ਸੀ। ਉਸ ਦੇ ਅਨੁਸਾਰ, ਅਸੀਂ ਪ੍ਰਸ਼ਨ ਤਿਆਰ ਕੀਤੇ ਹਨ। ਪ੍ਰੀਖਿਆ ਵਿੱਚ ਸ਼ਾਮਲ ਹੋਏ ਉਮੀਦਵਾਰਾਂ ਨੇ ਪਿੰਡ ਵਾਸੀਆਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਵੀ ਪੜ੍ਹੋ:ਕੋਰੋਨਾ ਦੀ ਰਫ਼ਤਾਰ ਥਮੀ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 44,877 ਨਵੇਂ ਕੇਸ -PTC News

Related Post