ਅਨੰਦਪੁਰ ਸਾਹਿਬ : ਵਿਰਾਸਤ-ਏ-ਖਾਲਸਾ ਛਿਮਾਹੀ ਮੁਰੰਮਤ ਕਾਰਜਾਂ ਕਰਕੇ 9 ਦਿਨ ਰਹੇਗਾ ਬੰਦ

By  Shanker Badra July 23rd 2018 05:48 PM -- Updated: July 23rd 2018 05:50 PM

ਅਨੰਦਪੁਰ ਸਾਹਿਬ : ਵਿਰਾਸਤ-ਏ-ਖਾਲਸਾ ਛਿਮਾਹੀ ਮੁਰੰਮਤ ਕਾਰਜਾਂ ਕਰਕੇ 9 ਦਿਨ ਰਹੇਗਾ ਬੰਦ:ਅਨੰਦਪੁਰ ਸਾਹਿਬ :ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਛਿਮਾਹੀ ਮੁਰੰਮਤ ਕਾਰਜਾਂ ਕਰਕੇ 23 ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰਹੇਗਾ।ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਾਰੇ ਸੈਲਾਨੀ ਹੁਣ 1 ਅਗਸਤ ਤੋਂ ਮੁੜ ਵਿਰਾਸਤ-ਏ-ਖਾਲਸਾ ਵੇਖ ਸਕਣਗੇ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਰਾਸਤ-ਏ-ਖਾਲਸਾ ਦੇ ਨਿਗਰਾਨ ਇੰਜੀਨੀਅਰ ਕਮਲਦੀਪ ਸਿੰਘ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਫਾਊਂਡੇਸ਼ਨ ਵਲੋਂ ਲਏ ਗਏ ਫੈਸਲੇ ਮੁਤਾਬਕ ਸਾਲ 'ਚ 2 ਵਾਰ ਵਿਰਾਸਤ-ਏ-ਖਾਲਸਾ ਨੂੰ ਉਸ ਦੀ ਮੁਰੰਮਤ ਲਈ ਬੰਦ ਕੀਤਾ ਜਾ ਸਕਦਾ ਹੈ,ਜੋ ਕਿ ਰੋਜ਼ਾਨਾ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਵਿਰਾਸਤ-ਏ-ਖਾਲਸਾ ਵੇਖਣ ਦਾ ਪ੍ਰੋਗਰਾਮ ਇਕ ਅਗਸਤ ਤੋਂ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਦਰਮਿਆਨ ਮੁੜ ਤੋਂ ਬਣਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਸ਼ਵ ਪੱਧਰੀ ਅਜਾਇਬ ਘਰ "ਵਿਰਾਸਤ-ਏ-ਖਾਲਸਾ" ਪੰਜਾਬ ਦੇ ਗੌਰਵਮਈ ਇਤਿਹਾਸ ਤੇ ਸੱਭਿਆਚਾਰ ਨੂੰ ਦਰਸਾਉਂਦਾ ਹੈ।ਵਿਰਾਸਤ- ਏ-ਖਾਲਸਾ ਨੂੰ ਵੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ।ਹੁਣ ਤੱਕ ਤਕਰੀਬਨ 60 ਲੱਖ ਤੋਂ ਵੱਧ ਪ੍ਰਵਾਸੀ ਭਾਰਤੀ ਤੇ ਵਿਦੇਸ਼ੀ ਸੰਗਤਾਂ ਵਿਰਾਸਤ-ਏ-ਖਾਲਸਾ ਨੂੰ ਵੇਖ ਚੁੱਕੀਆਂ ਹਨ ਅਤੇ ਸੰਗਤਾਂ ਦਾ ਆਉਣਾ ਲਗਾਤਾਰ ਜਾਰੀ ਹੈ।

-PTCNews

Related Post