"ਵਿਰਾਸਤ-ਏ-ਖ਼ਾਲਸਾ" ਬਣਿਆ ਦੇਸ਼ ਦਾ ਚੋਟੀ ਦਾ ਅਜਾਇਬ ਘਰ, ਲਿਮਕਾ ਬੁੱਕ ਆਫ ਰਿਕਾਰਡਜ਼ 'ਚ ਨਾਮ ਹੋਇਆ ਦਰਜ 

By  Joshi January 11th 2019 06:17 PM -- Updated: January 11th 2019 07:40 PM

"ਵਿਰਾਸਤ-ਏ-ਖ਼ਾਲਸਾ" ਬਣਿਆ ਦੇਸ਼ ਦਾ ਚੋਟੀ ਦਾ ਅਜਾਇਬ ਘਰ, ਲਿਮਕਾ ਬੁੱਕ ਆਫ ਰਿਕਾਰਡਜ਼ 'ਚ ਨਾਮ ਹੋਇਆ ਦਰਜ

ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਵਿਰਸੇ ਅਤੇ ਵਿਰਾਸਤ ਨੂੰ ਸੰਭਾਲਣ ਲਈ ਵਿੱਢੀ ਗਈ ਮੁਹਿੰਮ ਦੌਰਾਨ ਬਣਾਏ ਗਏ ਅਜਾਇਬ ਘਰ "ਵਿਰਾਸਤ-ਏ-ਖ਼ਾਲਸਾ" ਨੂੰ ਦੇਸ਼ ਦਾ ਸਭ ਤੋਂ ਵੱਧ ਸੈਲਾਨੀ ਪਸੰਦੀਦਾ ਅਤੇ ਉਚ ਚੋਟੀ ਮਿਊਜ਼ਿਅਮ ਐਲਾਨਿਆ ਗਿਆ ਹੈ। ਇਸ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸਭ ਤੋਂ ਵੱਧ ਸੈਲਾਨੀ ਆਉਣ ਕਾਰਨ ਇਹ ਮਾਣ "ਵਿਰਾਸਤ-ਏ-ਖ਼ਾਲਸਾ" ਦੇ ਨਾਮ ਆਇਆ ਹੈ।

VIRASAT-E-KHALSA INDIA’S TOP RANKED MUSEUM ਵਿਰਾਸਤ-ਏ-ਖਾਲਸਾ ਬਣਿਆ ਦੇਸ਼ ਦਾ ਚੋਟੀ ਦਾ ਮਿਊਜ਼ਿਅਮ, ਲਿਮਕਾ ਬੁੱਕ ਆਫ ਰਿਕਾਰਡਜ਼ 'ਚ ਨਾਮ ਹੋਇਆ ਦਰਜ

ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਮਿਲਕਾ ਬੁੱਕ ਆਫ ਰਿਕਾਰਡਜ਼ 'ਚ ਵੀ ਇਸਦਾ ਨਾਮ ਸ਼ੁਮਾਰ ਹੋ ਚੁੱਕਿਆ ਹੈ।

ਲਿਮਕਾ ਬੁੱਕ ਆਫ ਰਿਕਾਰਡਜ਼ ਮੁਤਾਬਕ, ਇਸ ਯਾਦਗਾਰ ਨੇ ਪੰਜਾਬ 550 ਸਾਲਾ ਮਾਣਮੱਤੇ ਇਤਿਹਾਸ ਨੂੰ ਬਹੁਤ ਖੂਬਸੂਰਤੀ ਨਾਲ ਸੰਜੋਇਆ ਹੈ, ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਚਾਨਣ-ਮੁਨਾਰਾ ਸਾਬਿਤ ਹੋਵੇਗਾ।

Read More : ਅਨੰਦਪੁਰ ਸਾਹਿਬ : ਵਿਰਾਸਤ-ਏ-ਖਾਲਸਾ ਛਿਮਾਹੀ ਮੁਰੰਮਤ ਕਾਰਜਾਂ ਕਰਕੇ 9 ਦਿਨ ਰਹੇਗਾ ਬੰਦ

ਦਿਲਚਸਪ ਗੱਲ ਹੈ ਕਿ ਸਾਲ 2018 'ਚ ਸਭ ਤੋਂ ਵੱਧ ਗਿਣਤੀ 'ਚ 9.7 ਮਿਲੀਅਨ ਤੋਂ ਵੱਧ ਸੈਲਾਨੀ ਇੱਥੇ ਆਏ ਅਤੇ ਪੰਜਾਬ ਦੇ ਵਿਰਸੇ ਤੋਂ ਇਸ ਯਾਦਗਾਰ ਰਾਹੀਂ ਜਾਣੂ ਹੋਏ।

VIRASAT-E-KHALSA INDIA’S TOP RANKED ਵਿਰਾਸਤ-ਏ-ਖਾਲਸਾ ਬਣਿਆ ਦੇਸ਼ ਦਾ ਚੋਟੀ ਦਾ ਮਿਊਜ਼ਿਅਮ, ਲਿਮਕਾ ਬੁੱਕ ਆਫ ਰਿਕਾਰਡਜ਼ 'ਚ ਨਾਮ ਹੋਇਆ ਦਰਜ

ਦੱਸ ਦੇਈਏ ਕਿ ਅੱਜ ਤੋਂ ਸੱਤ ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਸਦਾ ਨਿਰਮਾਣ ਹੋਇਆ ਸੀ। ਪੰਜਾਬ ਵਿਰਸਾਤ ਸੰਭਾਲ ਲਈ ਸ਼ੁਰੂ ਹੋਈ ਮੁਹਿੰਮ ਅਧੀਨ ਕਈ ਹੋਰ ਯਾਦਗਾਰਾਂ ਦਾ ਨਿਰਮਾਣ ਉਸ ਸਮੇਂ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਵਿਰਾਸਤ-ਏ-ਖ਼ਾਲਸਾ ਅਜਾਇਬ ਘਰ ਸੈਲਾਨੀਆਂ ਲਈ ਸਵੇਰੇ 10 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲਦਾ ਹੈ ਅਤੇ ਹਰ ਸੋਮਵਾਰ ਨੂੰ ਬੰਦ ਰਹਿੰਦਾ ਹੈ।

"ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਸ਼ਵ ਪੱਧਰੀ ਅਜਾਇਬ ਘਰ "ਵਿਰਾਸਤ-ਏ-ਖਾਲਸਾ" ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਦਰਸਾ ਰਿਹਾ ਹੈ। ਸਾਲ 2011 ਵਿੱਚ ਸ਼ੁਰੂ ਹੋਏ ਇਸ ਅਜਾਇਬ ਘਰ ਨੇ ਕਈ ਸਿੱਖ ਸ਼ਰਧਾਲੂਆਂ, ਸੈਲਾਨੀਆਂ, ਵਿਦੇਸ਼ੀ ਪਤਵੰਤਿਆਂ ਨੂੰ ਆਕਰਸ਼ਿਤ ਕੀਤਾ।  ਸਿੱਖ ਧਰਮ ਦੇ ਅਮੀਰ ਅਤੇ ਪ੍ਰੇਰਣਾਦਾਇਕ ਇਤਿਹਾਸ ਰਿਹਾ ਹੈ ਤੇ ਇਹ ਅਜਾਇਬ ਘਰ ਵਿੱਚ ਜੋ ਵੀ ਸਿੱਖ ਧਰਮ ਨਾਲ ਸਬੰਧਤ ਚਿਤਰਨ ਕੀਤਾ ਗਿਆ ਹੈ ਇਹ ਉਸ ਨਾਲ ਪੂਰਾ ਇਨਸਾਫ਼ ਕਰਦਾ ਹੈ।"

—PTC News

Related Post