ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ,ਭਲਕੇ ਤੋਂ ਖੁੱਲ੍ਹੇਗਾ ਵਿਰਾਸਤ-ਏ- ਖ਼ਾਲਸਾ

By  Jagroop Kaur June 17th 2021 10:19 PM -- Updated: June 17th 2021 11:01 PM

ਵਿਸ਼ਵ ਪ੍ਰਸਿੱਧ ਅਜਾਇਬ ਘਰ ਅਤੇ ਅਜੂਬੇ ਦੇ ਨਾਮ ਨਾਲ ਮਸ਼ਹੂਰ ਵਿਰਾਸਤ-ਏ- ਖ਼ਾਲਸਾ 18 ਜੂਨ ਤੋਂ ਮੁੜ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ । ਦੱਸਣਯੋਗ ਹੈ ਕਿ ਕੋਵਿਡ ਦੇ ਵੱਧ ਰਹੇ ਪ੍ਰਭਾਵ ਤੋਂ ਬਾਅਦ 25 ਮਾਰਚ ਤੋਂ ਬਾਅਦ ਵਿਰਾਸਤ-ਏ- ਖ਼ਾਲਸਾ ਨੂੰ ਆਮ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ ।Virasat-e-Khalsa will be opened from 8 am to 8 pm for the sangats coming on the Hola Mohalla

ਇਸ ਸੰਬੰਧੀ ਸ੍ਰੀ ਅਨੰਦਪੁਰ ਸਾਹਿਬ ਫਾਊਂਡੇਸ਼ਨ ਦੇ ਕਾਰਜਕਾਰੀ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ 50 ਫੀਸਦੀ ਸਮਰੱਥਾ ਦੇ ਨਾਲ ਵਿਰਾਸਤ-ਏ- ਖ਼ਾਲਸਾ ਖੋਲ੍ਹਿਆ ਜਾ ਰਿਹਾ ਹੈ , ਜਿਸ ਲਈ ਆਮ ਲੋਕ ਸਵੇਰੇ 10 ਤੋਂ ਸ਼ਾਮੀ 4.30 ਵਜੇ ਤਕ ਇਸ ਦੇ ਦਰਸ਼ਨ ਕਰ ਸਕਦੇ ਹਨ । ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਕੋਵਿਡ ਸੰਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ।Virasat E Khalsa | Places to Visit in Punjab | Adotrip

ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਇਹ ਸਾਰੇ ਹੀ ਸਥਲ ਬੰਦ ਸਨ ਪਰ ਹੁਣ ਸਾਲ ਸੰਗਤਾਂ ਲਈ ਹੋਲੇ ਮਹੱਲੇ ਮੌਕੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਾਸਤ-ਏ-ਖਾਲਸਾ ਨੂੰ ਸੰਗਤਾਂ ਵਾਸਤੇ ਖੋਲ੍ਹ ਦਿੱਤਾ ਗਿਆ ਸੀ , ਅਤੇ ਇਸ ਫੈਸਲੇ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਕੋਵਿਡ-19 ਦੀਆਂ ਸਾਵਧਾਨੀਆਂ ਰੱਖਣ ਲਈ ਵੀ ਜਰੂਰੀ ਇੰਤਜ਼ਾਮ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਨ।

Related Post