ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ ,ਦੇਖੋ ਅੱਜ ਕਿਸਦੀ ਚਮਕੇਗੀ ਕਿਸਮਤ

By  Shanker Badra March 1st 2019 02:09 PM -- Updated: March 1st 2019 03:02 PM

ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ ,ਦੇਖੋ ਅੱਜ ਕਿਸਦੀ ਚਮਕੇਗੀ ਕਿਸਮਤ:ਅੰਮ੍ਰਿਤਸਰ : ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਸੀਜ਼ਨ-9 ਦਾ ਅੱਜ ਅੰਮ੍ਰਿਤਸਰ ਵਿੱਚ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ।ਇਸ ਗ੍ਰੈਂਡ ਫਿਨਾਲੇ ਵਿੱਚ ਕਿਸ ਦੀ ਚਮਕੇਗੀ ਕਿਸਮਤ ਇਹ ਦੇਖਣਾ ਅਜੇ ਬਾਕੀ ਹੈ।ਇਸ ਦੇ ਲਈ ਸ਼ਾਮ ਤੱਕ ਸਬਰ ਕਰਨ ਹੋਵੇਗਾ।ਇਸ ਵਾਇਸ ਆਫ ਪੰਜਾਬ ਸੀਜ਼ਨ-9 ਵਿੱਚ ਜਿਹੜਾ ਪ੍ਰਤੀਭਾਗੀ ਸਰੋਤਿਆਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋਵੇਗਾ, ਉਸਦੇ ਸਿਰ ਸਜੇਗਾ ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ ਦਾ ਤਾਜ।

Voice Of Punjab Season-9 Grand Finale Today Amritsar ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ ,ਦੇਖੋ ਅੱਜ ਕਿਸਦੀ ਚਮਕੇਗੀ ਕਿਸਮਤ

ਜੇਕਰ ਇਸ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ ਇਹ ਸ਼ੋਅ 10 ਦਸੰਬਰ 2018 ਨੂੰ ਸ਼ੁਰੂ ਹੋਇਆ ਸੀ। ਇਸ ਸ਼ੋਅ ਲਈ ਮੁਹਾਲੀ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਆਡੀਸ਼ਨ ਲਏ ਗਏ ਸਨ।ਇਨ੍ਹਾਂ ਆਡੀਸ਼ਨਾਂ ਵਿੱਚ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਪਹੁੰਚੇ ਸਨ ਪਰ ਜਿਨ੍ਹਾਂ ਦੀ ਅਵਾਜ਼ ਵਿੱਚ ਦਮ ਸੀ ਅਤੇ ਜਿਨ੍ਹਾਂ ਨੇ ਸਰੋਤਿਆਂ ਨੂੰ ਕੀਲ ਲਿਆ ਸੀ ,ਉਹ ਹੀ ਇਸ ਸ਼ੋਅ ਦਾ ਹਿੱਸਾ ਬਣ ਪਾਏ ਸਨ।

Voice Of Punjab Season-9 Grand Finale Today Amritsar ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ ,ਦੇਖੋ ਅੱਜ ਕਿਸਦੀ ਚਮਕੇਗੀ ਕਿਸਮਤ

ਇਹ 6 ਪ੍ਰਤੀਭਾਗੀ ਵਾਇਸ ਆਫ ਪੰਜਾਬ ਦੇ ਵੱਖ- ਵੱਖ ਰਾਉਂਡ ਨੂੰ ਪਾਰ ਕਰਕੇ ਕੇ ਜੱਜ ਸਚਿਨ ਅਹੂਜਾ, ਕਮਲ ਖ਼ਾਨ ਤੇ ਹੋਰ ਮਹਿਮਾਨ ਜੱਜਾਂ ਦੀ ਕਸੌਟੀ ‘ਤੇ ਖਰੇ ਉਤਰਨ ਤੋਂ ਬਾਅਦ ਹੀ ਇਸ ਮਿਊਜ਼ਿਕ ਦੇ ਇਸ ਮਹਾਂ ਮੁਕਾਬਲੇ ਵਿੱਚ ਪਹੁੰਚੇ ਹਨ।ਪੀਟੀਸੀ ਪੰਜਾਬੀ ‘ਤੇ ਵਾਇਸ ਆਫ ਪੰਜਾਬ ਦੇ ਸੀਜ਼ਨ-9 ਫੋਕ ਰਾਉਂਡ ‘ਚ ਪੰਜਾਬ ਦੇ ਲੋਕ ਰੰਗ ਦੇਖਣ ਨੂੰ ਮਿਲਣਗੇ।ਇਸ ਸ਼ੋਅ ਦਾ ਹਿੱਸਾ ਬਣੇ ਨੌਜਵਾਨ ਮੁੰਡੇ ਕੁੜੀਆਂ ਤੋਂ ਫੋਕ ਨਾਲ ਸਬੰਧਿਤ ਗੀਤ ਸੁਣੇ ਜਾਣਗੇ।

Voice Of Punjab Season-9 Grand Finale Today Amritsar ਗਾਇਕੀ ਦਾ ਮਹਾਂ ਮੁਕਾਬਲਾ ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ ,ਦੇਖੋ ਅੱਜ ਕਿਸਦੀ ਚਮਕੇਗੀ ਕਿਸਮਤ

ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਸੰਗੀਤ ਦਾ ਇਹ ਮਹਾਂ ਮੁਕਾਬਲਾ ਤਾਂ ਪਹੁੰਚੋ 97 ਏਕੜ ਸਕੀਮ, ਪਾਰਕਿੰਗ ਗਰਾਉਂਡ ਰਣਜੀਤ ਐਨਵਿਊ, ਅੰਮ੍ਰਿਤਸਰ ਸ਼ਾਮ 5.30 ਵਜੇ।ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ ਨੂੰ ਪੀਟੀਸੀ ਪੰਜਾਬੀ 'ਤੇ ਪ੍ਰਸਾਰਨ ਕੀਤਾ ਜਾਵੇਗਾ।

-PTCNews

Related Post