ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਲਈ ਵੋਟਿੰਗ ਅੱਜ, 11 ਹਜ਼ਾਰ ਤੋਂ ਵੱਧ ਵਿਦਿਆਰਥੀ ਕਰਨਗੇ ਆਪਣੀ ਵੋਟ ਦਾ ਇਸਤੇਮਾਲ

By  Riya Bawa October 18th 2022 08:30 AM -- Updated: October 18th 2022 11:41 AM

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੋ ਸਾਲਾਂ ਬਾਅਦ ਚੰਡੀਗੜ੍ਹ ਸਥਿਤ (Panjab University) ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਕਾਲਜਾਂ ਵਿੱਚ ਅੱਜ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ (elections) ਹੋਣ ਜਾ ਰਹੀਆਂ ਹਨ। ਯੂਨੀਵਰਸਿਟੀ ਵਿੱਚ ਅੱਜ 4 ਅਸਾਮੀਆਂ ਲਈ 21 ਵਿਦਿਆਰਥੀ ਉਮੀਦਵਾਰਾਂ ਵਿੱਚ ਮੁਕਾਬਲਾ ਹੋਵੇਗਾ। ਇਨ੍ਹਾਂ ਅਸਾਮੀਆਂ ਵਿੱਚ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਸ਼ਾਮਲ ਹਨ।

PanjabUniversity

ਵੋਟਿੰਗ ਸਵੇਰੇ 9.30 ਵਜੇ ਸ਼ੁਰੂ ਹੋਵੇਗੀ ਅਤੇ ਸਵੇਰੇ 11 ਵਜੇ ਖਤਮ ਹੋਵੇਗੀ। ਇਸ ਦੇ ਨਾਲ ਹੀ ਸ਼ਾਮ 7 ਵਜੇ ਤੱਕ ਅਸਾਮੀਆਂ ਦੇ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਯੂਨੀਵਰਸਿਟੀ ਵਿੱਚ ਕੁੱਲ 169 ਪੋਲਿੰਗ ਬੂਥ ਬਣਾਏ ਗਏ ਹਨ। ਕੁੱਲ 78 ਵਿਭਾਗਾਂ ਵਿੱਚ ਵੋਟਿੰਗ ਹੋਵੇਗੀ।

ਇਹ ਵੀ ਪੜ੍ਹੋ: ਪੁਲਿਸ ਨੇ ਹੋਟਲ 'ਚ ਮਾਰੀ ਰੇਡ, ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਮਾਲਕ ਸਮੇਤ 5 ਲੋਕ ਗ੍ਰਿਫ਼ਤਾਰ

ਦੱਸ ਦੇਈਏ ਕਿ 14 ਹਜ਼ਾਰ 984 ਵੋਟਰ ਆਪਣਾ ਨੇਤਾ ਚੁਣਨਗੇ। ਵਿਦਿਆਰਥੀਆਂ ਦੀ ਪੋਲਿੰਗ ਬੂਥ 'ਤੇ ਸਵੇਰੇ 9.30 ਵਜੇ ਐਂਟਰੀ ਹੋਵੇਗੀ। ਜੇਕਰ ਕੋਈ ਵਿਦਿਆਰਥੀ ਐਮਰਜੈਂਸੀ 'ਚ ਫਸ ਜਾਂਦਾ ਹੈ ਤਾਂ ਉਸ ਨੂੰ 10.15 ਵਜੇ ਤੱਕ ਕੈਂਪਸ 'ਚ ਦਾਖ਼ਲਾ ਦਿੱਤਾ ਜਾਵੇਗਾ। ਪੀ. ਯੂ. (Panjab University)ਮੈਨੇਜਮੈਂਟ ਨੇ ਨੋਟਿਸ ਜਾਰੀ ਕੀਤਾ ਹੈ ਕਿ 17 ਅਕਤੂਬਰ ਤੱਕ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਆਪਣੇ ਪਛਾਣ ਪੱਤਰ ਜਾਂ ਪਰਚੀ ਨਾਲ ਆਪਣੀ ਵੋਟ ਪਾ ਸਕਦੇ ਹਨ।

ਦਰਅਸਲ ਯੂਨੀਵਰਸਿਟੀ ਵਿੱਚ ਸਾਲ 2019 ਵਿੱਚ ਹੋਈਆਂ ਪਿਛਲੀਆਂ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (SOI) ਦੇ ਚੇਤਨ ਚੌਧਰੀ ਨੇ ਜਿੱਤ ਦਰਜ ਕੀਤੀ ਸੀ ਅਤੇ ਕੈਂਪਸ ਪ੍ਰਧਾਨ ਬਣੇ ਸਨ। ਇਸ ਤੋਂ ਪਹਿਲਾਂ ਸਾਲ 2018 ਵਿੱਚ ਕਨੂਪ੍ਰਿਆ ਯੂਨੀਵਰਸਿਟੀ ਆਫ ਸਟੂਡੈਂਟਸ ਫਾਰ ਸੋਸਾਇਟੀ (SFS) ਨੇ ਪ੍ਰਧਾਨ ਦਾ ਅਹੁਦਾ ਜਿੱਤਿਆ ਸੀ। ਉਹ ਪੀਯੂ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਪਹਿਲੀ ਮਹਿਲਾ ਪ੍ਰਧਾਨ ਬਣੀ।

-PTC News

Related Post