‘We The Sikhs’: ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀ ਕਪਿਲ ਦੇਵ ਦੀ ਕਿਤਾਬ ਹੋਈ ਰਿਲੀਜ਼

By  Jashan A April 16th 2019 08:38 PM -- Updated: April 16th 2019 08:40 PM

‘We The Sikhs’ : ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀ ਕਪਿਲ ਦੇਵ ਦੀ ਕਿਤਾਬ ਹੋਈ ਰਿਲੀਜ਼,ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਕੱਪ ਜਿਤਾਉਣ ਵਾਲੇ ਖਿਡਾਰੀ ਕਪਿਲ ਦੇਵ ਵੱਲੋਂ ਲਿਖੀ ਕਿਤਾਬ‘We The Sikhs’ਦਾ ਅਮਰੀਕਾ ਦੇ ਗੁਰਦੁਆਰਾ ਸੈਨ ਜੋਸ਼ 'ਚ ਰਿਲੀਜ਼ ਕੀਤਾ ਗਿਆ ਹੈ।

book ‘We The Sikhs’: ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀ ਕਪਿਲ ਦੇਵ ਦੀ ਕਿਤਾਬ ਹੋਈ ਰਿਲੀਜ਼

ਇਸ ਮੌਕੇ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਅਤੇ ਭਾਈ ਹਰਚਰਨ ਸਿੰਘ ਖਾਲਸਾ ਮੌਜੂਦ ਸਨ।ਦੱਸ ਦੇਈਏ ਕਿ ਕਪਿਲ ਦੇਵ ਨੇ ਸਿੱਖ ਇਤਿਹਾਸ ਬਾਰੇ ਦੁਨੀਆਂ ਭਰ ਦੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਇਹ ਕਿਤਾਬ ਲਿਖੀ ਹੈ।

ਹੋਰ ਪੜ੍ਹੋ:ਦੇਖੋ ਅਜਨਾਲਾ ‘ਚ ਹੋਏ ਬੰਬ ਧਮਾਕੇ ਨੂੰ ਦਰਸਾਉਂਦੀਆਂ ਇਹ ਦਰਦਨਾਕ ਤਸਵੀਰਾਂ

book ‘We The Sikhs’: ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀ ਕਪਿਲ ਦੇਵ ਦੀ ਕਿਤਾਬ ਹੋਈ ਰਿਲੀਜ਼

ਕਪਿਲ ਦੇਵ ਦੀ ਇਹ ਕਿਤਾਬ ਤਿੰਨ ਹਿੱਸਿਆਂ ਵਿੱਚ ਵੰਡੀ ਗਈ ਹੈ, ਜਿਸ 'ਚ ਵੱਖ ਵੱਖ ਇਤਿਹਾਸਕ ਗੁਰਦੁਆਰਿਆਂ ਦੀਆਂ ਤਸਵੀਰਾਂ ਹਨ।ਪਹਿਲੇ ਹਿੱਸੇ ਵਿੱਚ ਗੁਰੂ ਸਹਿਬਾਨ ਨੂੰ ਰੱਖਿਆ ਗਿਆ ਹੈ। ਦੂਜੇ ਹਿੱਸੇ ਵਿੱਚ ਸਿੱਖ ਇਤਿਹਾਸ ਹੈ ਤੇ ਤੀਜੇ ਹਿੱਸੇ ਵਿੱਚ ਇਤਿਹਾਸਕ ਗੁਰਦੁਆਰੇ ਹਨ।

book ‘We The Sikhs’: ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀ ਕਪਿਲ ਦੇਵ ਦੀ ਕਿਤਾਬ ਹੋਈ ਰਿਲੀਜ਼

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਪਿਲ ਦੇਵ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਟੀਮ ਨੇ 1983 'ਚ ਵਿਸ਼ਵ ਕੱਪ ਆਪਣੇ ਨਾਮ ਕੀਤਾ ਸੀ। ਜਿਸ ਤੋਂ ਬਾਅਦ ਪੂਰੀ ਦੁਨੀਆਂ 'ਚ ਭਾਰਤੀ ਟੀਮ ਨੇ ਆਪਣੀ ਛਾਪ ਛੱਡੀ ਸੀ।

-PTC News

Related Post