ਪੰਜਾਬ ਵਿਚ ਅੱਜ ਤੋਂ ਵੀਕੈਂਡ ਲਾਕਡਾਊਨ ਦੀ ਹੋਈ ਸ਼ੁਰੂਆਤ, ਪੜ੍ਹੋ ਪੰਜਾਬ ਸਰਕਾਰ ਦੀਆਂ ਹਦਾਇਤਾਂ

By  Shanker Badra June 13th 2020 12:34 PM

ਪੰਜਾਬ ਵਿਚ ਅੱਜ ਤੋਂ ਵੀਕੈਂਡ ਲਾਕਡਾਊਨ ਦੀ ਹੋਈ ਸ਼ੁਰੂਆਤ, ਪੜ੍ਹੋ ਪੰਜਾਬ ਸਰਕਾਰ ਦੀਆਂ ਹਦਾਇਤਾਂ:ਚੰਡੀਗੜ੍ਹ : ਪੰਜਾਬ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਸੂਬੇ ਵਿਚ ਵੀਕੈਂਡ ਅਤੇ ਜਨਤਕ ਛੁੱਟੀਆਂ ਵਾਲੇ ਦਿਨ ਸਖ਼ਤ ਲੌਕਡਾਊਨ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਫੈਸਲਾ ਕੋਵਿਡ ਦੇ ਕਮਿਊਨਿਟੀ ਫੈਲਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਜਿਸ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। ਵੀਕੈਂਡ ਲਾਕਡਾਊਨ ਲਈ ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸ਼ਨਿਵਾਰ ਨੂੰ ਸ਼ਾਮ 5 ਵਜੇ ਤੱਕ ਹੀ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਹੋਵੇਗੀ ਜਦਕਿ ਐਤਵਾਤ ਨੂੰ ਦੁਕਾਨਾਂ ਬੰਦ ਰਹਿਣਗੀਆਂ। ਕੇਵਲ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਜਿਵੇਂ ਕਿ ਦਵਾਈਆਂ, ਰਾਸ਼ਨ ਅਤੇ ਦੁੱਧ ਦੀਆਂ ਦੁਕਾਨਾਂ ਰੋਜ਼ਾਨਾਂ ਸ਼ਾਮ 7 ਵਜੇ ਤੱਕ ਖੋਲ੍ਹਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਵੀ ਰੋਜ਼ਾਨਾ ਰਾਤ 8 ਵਜੇ ਤੱਕ ਖੁੱਲ੍ਹ ਸਕਣਗੇ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰੈਸਟੋਰੈਂਟਾਂ ਤੋਂ ਵੀ ਰਾਤ 8 ਵਜੇ ਤੱਕ ਹੀ ਹੋਮ ਡਿਲਵਰੀ ਕੀਤੀ ਜਾ ਸਕੇਗੀ।

Weekend lockdown starts in Punjab from today, weekend guidelines ਪੰਜਾਬ ਵਿਚ ਅੱਜ ਤੋਂ ਵੀਕੈਂਡ ਲਾਕਡਾਊਨ ਦੀ ਹੋਈ ਸ਼ੁਰੂਆਤ, ਪੜ੍ਹੋ ਪੰਜਾਬ ਸਰਕਾਰ ਦੀਆਂ ਹਦਾਇਤਾਂ

ਇਸ ਦੌਰਾਨ ਪਬਲਿਕ ਮੂਵਮੈਂਟ ਤੇ ਸਖ਼ਤੀ ਨਾਲ ਰੋਕ ਲਾਈ ਜਾਵੇਗੀ ਅਤੇ ਸਿਰਫ ਉਹੀ ਲੋਕ ਆਵਾਜਾਈ ਕਰ ਸਕਣਗੇ ,ਜਿਨ੍ਹਾਂ ਕੋਲ ਕੋਵਾ ਐਪ ਰਾਹੀਂ ਈ-ਪਾਸ ਹੋਵੇਗਾ। ਇਸ ਦੌਰਾਨ ਸਾਰੇ ਨਾਗਰਿਕਾਂ ਨੂੰ ਮੈਡੀਕਲ ਸਟਾਫ ਅਤੇ ਜ਼ਰੂਰੀ ਸੇਵਾ ਨੂੰ ਛੱਡ ਕੇ ਕੋਵਾ ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਲਾਜ਼ਮੀ ਹੋਏਗਾ। ਵੀਕੈਂਡ ਲਾਕਡਾਊਨ ਉੱਤੇ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ‘ਚ ਜਾਣ ਦੀ ਮਨਾਹੀ ਹੋਵੇਗੀ। ਹਾਲਾਂਕਿ ਉਦਯੋਗ ਨੂੰ ਸਾਰੇ ਦਿਨ ਆਮ ਤੌਰ 'ਤੇ ਕੰਮ ਕਰਨ ਦੀ ਆਗਿਆ ਮਿਲੇਗੀ।

ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਕਿਹਾ ਕਿ ਵੱਡੀ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਇਨ੍ਹਾਂ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਕੇਵਲ ਈ-ਪਾਸ ਰਾਹੀਂ ਹੀ ਇਕ ਤੋਂ ਦੂਜੇ ਜ਼ਿਲ੍ਹੇ ਵਿਚ ਜਾਇਆ ਜਾ ਸਕੇਗਾ ਪਰ ਮੈਡੀਕਲ ਐਮਰਜੈਂਸੀ ਦੌਰਾਨ ਕਿਸੇ ਵੀ ਤਰ੍ਹਾ ਦੇ ਪਾਸ ਦੀ ਲੋੜ ਨਹੀਂ ਹੋਵੇਗੀ। ਉੱਥੇ ਹੀ ਵਿਆਹ ‘ਚ ਜਾਣ ਲਈ ਵੀ ਈ ਪਾਸ ਲਾਜ਼ਮੀ ਹੋਵੇਗਾ ਅਤੇ ਇਸ ਵਾਸਤੇ 50 ਤੋਂ ਜ਼ਿਆਦਾ ਲੋਕਾਂ ਨੂੰ ਈ-ਪਾਸ ਜਾਰੀ ਨਹੀਂ ਕੀਤਾ ਜਾਵੇਗਾ।

-PTCNews

Related Post