West Bengal:'ਕੱਚਾ ਬਦਾਮ' ਫੇਮ ਗਾਇਕ ਨਾਲ ਵਾਪਰਿਆ ਹਾਦਸਾ, ਹਸਪਤਾਲ 'ਚ ਹੋਏ ਦਾਖ਼ਿਲ

By  Manu Gill March 1st 2022 01:41 PM -- Updated: March 1st 2022 01:43 PM

Kacha Badam Singer Accident : ਸੋਸ਼ਲ ਮੀਡੀਆ 'ਤੇ 'ਕੱਚਾ ਬਦਾਮ' (Kacha Badam)ਗੀਤ ਨਾਲ ਰਾਤੋ ਰਾਤ ਮਸ਼ਹੂਰ ਹੋਣ ਵਾਲੇ ਭੁਬਨ ਬਡਿਆਕਰ  (Bhuban Badyakar)ਨਾਲ ਬੀਤੀ ਰਾਤ ਇਕ ਹਾਦਸਾ ਹੋ ਗਿਆ ਹੈ। ਭੁਬਨ ਬਡਿਆਕਰ  (Bhuban Badyakar)ਪੱਛਮੀ ਬੰਗਾਲ (West Bengal)ਦੇ ਬੀਰਭੂਮ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ 'ਚ ਉਹ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।  ਉਸ ਸਮੇਂ ਉਸ ਦੀ ਛਾਤੀ 'ਤੇ ਮਾਮੂਲੀ ਸੱਟ ਲੱਗੀ ਸੀ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਸੋਮਵਾਰ ਰਾਤ ਆਪਣੇ ਪਿੰਡ ਕੁਰਾਲਜੂਰੀ 'ਚ ਕਾਰ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਸੀ।

'ਕੱਚਾ-ਬਦਾਮ'

ਰਿਪੋਰਟਸ ਦੇ ਅਨੁਸਾਰ, ਪੁਲਿਸ ਨੇ ਦੱਸਿਆ ਕਿ ਭੁਬਨ (Bhuban Badyakar) ਆਪਣੇ ਟ੍ਰੇਨਰ ਨਾਲ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸਨੇ ਅਚਾਨਕ ਬ੍ਰੇਕ ਦੀ ਬਜਾਏ ਐਕਸੀਲੇਟਰ ਨੂੰ ਦਬਾ ਦਿੱਤਾ ਅਤੇ ਉਹ ਕੰਟਰੋਲ ਗੁਆ ਬੈਠਾ ਅਤੇ ਸੜਕ ਦੇ ਕਿਨਾਰੇ ਇੱਕ ਲੈਂਪ-ਪੋਸਟ ਨਾਲ ਟਕਰਾ ਗਿਆ। ਇਸ ਦੌਰਾਨ ਭੁਬਨ  (Bhuban Badyakar)ਆਪਣੀ ਕਾਰ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦੀ ਛਾਤੀ 'ਤੇ ਸੱਟ ਲੱਗ ਗਈ। ਉਸ ਨੂੰ ਤੁਰੰਤ ਇਲਾਜ ਲਈ ਸਰੀ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ।

ਮੀਡੀਆ ਨਾਲ ਗੱਲ ਕਰਦੇ ਹੋਏ ਭੁਬਨ (Bhuban Badyakar) ਨੇ ਕਿਹਾ, ਮੈਂ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਦੋਂ ਮੇਰਾ ਹਾਦਸਾ ਹੋ ਗਿਆ ਪਰ ਇਹ ਕੋਈ ਵੱਡਾ ਹਾਦਸਾ ਨਹੀਂ ਸੀ। ਡਾਕਟਰਾਂ ਨੇ ਦਵਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਸਾਰੇ ਜ਼ਰੂਰੀ ਟੈਸਟ ਕੀਤੇ ਹਨ। ਮੈਂ ਹੁਣ ਠੀਕ ਹਾਂ।

'ਕੱਚਾ-ਬਦਾਮ'

ਦੱਸ ਦੇਈਏ ਕਿ ਭੁਬਨ (Bhuban Badyakar)ਪੱਛਮੀ ਬੰਗਾਲ (West Bengal)ਵਿੱਚ ਮੂੰਗਫਲੀ ਵੇਚਦੇ ਸਨ ਅਤੇ ਮੂੰਗਫਲੀ ਵੇਚਦੇ ਸਮੇਂ ਕੱਚੇ ਬਦਾਮ(Kacha Badam) ਗਾਉਂਦੇ ਸਨ। ਇਹ ਗੀਤ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਤੋਂ ਬਾਅਦ ਭੁਬਨ  (Bhuban Badyakar)ਮਸ਼ਹੂਰ ਹੋ ਗਿਆ। ਜ਼ਿਕਰਯੋਗ ਹੈ ਕਿ ਭੁਬਨ  (Bhuban Badyakar)ਨੇ ਹਾਲ ਹੀ ਵਿੱਚ ਇੱਕ ਮਿਊਜ਼ਿਕ ਕੰਪਨੀ ਲਈ ਕੱਚਾ ਬਦਾਮ (Kacha Badam)ਗੀਤ ਦਾ ਵੀਡੀਓ ਵੀ ਸ਼ੂਟ ਕੀਤਾ ਹੈ। ਉਸ ਨੂੰ ਕਈ ਕੰਪਨੀਆਂ ਅਤੇ ਟੀਵੀ ਸ਼ੋਅ ਦੇ ਆਫਰ ਮਿਲ ਰਹੇ ਹਨ। ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ।

'ਕੱਚਾ-ਬਦਾਮ'

ਕੱਚੇ ਬਦਾਮ (Kacha Badam)ਦੇ ਗੀਤ ਦੇ ਵਾਇਰਲ ਹੋਣ ਤੋਂ ਬਾਅਦ, ਭੁਬਨ  (Bhuban Badyakar)ਨੇ ਰਾਤੋ-ਰਾਤ ਇੰਟਰਨੈੱਟ 'ਤੇ ਦਬਦਬਾ ਬਣਾ ਲਿਆ ਹੈ। ਉਸਦੇ ਗੀਤ ਨੂੰ ਬਾਅਦ ਵਿੱਚ ਰੀਮਿਕਸ ਕੀਤਾ ਗਿਆ ਅਤੇ ਯੂਟਿਊਬ 'ਤੇ ਅਪਲੋਡ ਕੀਤਾ ਗਿਆ, ਜਿਸ ਨੂੰ 50 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

-PTC News

Related Post