#COVID19:ਕੋਰੋਨਾ ਸੰਕਟ ਦੌਰਾਨ ਵਟਸਐੱਪ ਦਾ ਨਵਾਂ ਫ਼ੀਚਰ, ਹੁਣ ਨਹੀਂ ਕਰ ਸਕਦੇ ਇਹ ਕੰਮ

By  Shanker Badra April 7th 2020 05:18 PM

#COVID19:ਕੋਰੋਨਾ ਸੰਕਟ ਦੌਰਾਨ ਵਟਸਐੱਪ ਦਾ ਨਵਾਂ ਫ਼ੀਚਰ, ਹੁਣ ਨਹੀਂ ਕਰ ਸਕਦੇ ਇਹ ਕੰਮ:ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਸਮਾਜ ਵਿਚਲੇ ਸ਼ਰਾਰਤੀ ਅਨਸਰਾਂ ਵੱਲੋਂ ਕਈ ਖ਼ਬਰਾਂ ਝੂਠੀਆਂ ਹੀ ਫੈਲਾਈਆਂ ਜਾ ਰਹੀ ਹਨ। ਜਿਸ ਨੂੰ ਲੈ ਕੇ ਵਟਸਐੱਪ ਅਤੇ ਸੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਨੂੰ ਲੈ ਕੇ ਫੈਲਾਈ ਜਾ ਰਹੀ ਝੂਠੀ ਅਫਵਾਹ ਦੇ ਸੰਬੰਧ ਵਿਚ ਇਕ ਵੱਡਾ ਫੈਸਲਾ ਲਿਆ ਹੈ। ਵਟਸਐੱਪ ਨੇ ਮੈਸੇਜ਼ ਭੇਜਣ ਨੂੰ ਸਿਰਫ਼ ਇੱਕ ਯੂਜ਼ਰ ਤੱਕ ਸੀਮਤ ਕਰ ਦਿੱਤਾ ਹੈ।

ਦਰਅਸਲ 'ਚ ਹੁਣ ਕਿਸੇ ਫਾਰਵਰਡ ਮੈਸੇਜ ਨੂੰ ਸਿਰਫ਼ ਇਕ ਯੂਜ਼ਰ ਨਾਲ ਹੀ ਸਾਂਝਾ ਕੀਤਾ ਜਾ ਸਕੇਗਾ। ਜਦਕਿ ਇਸ ਤੋਂ ਪਹਿਲਾਂ ਕਿਸੇ ਵੀ ਮੈਸੇਜ਼ ਨੂੰ ਇਕ ਵਾਰ ਵਿਚ ਪੰਜ ਲੋਕਾਂ ਨੂੰ ਮੈਸੇਜ਼ ਭੇਜਣ ਦੀ ਸਹੂਲਤ ਸੀ, ਹਾਲਾਂਕਿ ਇਹ ਫ਼ੀਚਰ ਇੱਕ ਅਪਡੇਟ ਤੋਂ ਬਾਅਦ ਹੀ ਲਾਗੂ ਹੋਵੇਗਾ। ਇਸ ਜਾਣਕਾਰੀ ਇੰਸਟੈਂਟ ਮੈਸੇਜਿੰਗ ਐੱਪ ਨੇ ਇਕ ਬਿਆਨ ਜਾਰੀ ਕਰਦਿਆਂ ਦਿੱਤੀ ਹੈ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜੋ ਟਵਿੱਟਰ, ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਲਈ ਚੁਣੌਤੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਫੇਸਬੁੱਕ ਦੀ ਮਾਲਕੀਅਤ ਵਾਲੀ ਕੰਪਨੀ ਵਟਸਐੱਪ ਨੇ ਮੈਸੇਜ ਅੱਗੇ ਭੇਜਣ ਦੀ ਨਵੀਂ ਸੀਮਾ ਤੈਅ ਕੀਤੀ ਹੈ, ਜਿਸ ਦੇ ਅਨੁਸਾਰ ਤੁਸੀਂ ਇਕ ਵਾਰ ਵਿਚ ਸਿਰਫ ਇਕ ਵਿਅਕਤੀ ਨੂੰ ਹੀ ਮੈਸੇਜ ਫਾਰਵਰਡ ਕਰ ਸਕਦੇ ਹੋ।

-PTCNews

Related Post