"ਜਦੋਂ ਵੱਡਾ ਰੁੱਖ ਗਿਰਦਾ ਹੈ ਤਾਂ ਧਰਤੀ ਤਾਂ ਕੰਬਦੀ ਈ ਐ" ਕੀ ਅੱਜ ਵੀ ਕਾਂਗਰਸ ਸਰਕਾਰ ਇਹੀ ਚਾਹੁੰਦੀ ਹੈ? - ਨਰਿੰਦਰ ਮੋਦੀ 

By  Joshi February 7th 2018 04:30 PM -- Updated: February 7th 2018 04:34 PM

When a big tree falls ...remember these lines...is this the India Congress wants: PM: ਅੱਜ ਰਾਜ ਸਭਾ 'ਚ ਭਾਸ਼ਣ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਰਾਜੀਵ ਗਾਂਧੀ ਵੱਲੋਂ 1984 ਦੇ ਦੰਗਿਆਂ ਤੋਂ ਬਾਅਦ ਬੋਲੀਆਂ ਹੋਈਆਂ ਸਤਰਾਂ ਦੁਹਰਾਉਂਦੇ ਹੋਏ ਸਵਾਲ ਕੀਤਾ ਕਿ ਕੀ ਕਾਂਗਰਸ ਹੁਣ ਅਜਿਹਾ ਦੇਸ਼ ਬਣਾਉਣਾ ਚਾਹੁੰਦੀ ਹੈ।

ਉਹਨਾਂ ਨੇ ਇਸ ਸੰਬੰਧੀ ਆਪਣੇ ਅਧਿਕਾਰਤ ਟਵਿਟੱਰ ਅਕਾਊਂਟ 'ਤੇ "ਜਦੋਂ ਵੱਡਾ ਰੁੱਖ ਗਿਰਦਾ ਹੈ ਤਾਂ ਧਰਤੀ ਤਾਂ ਕੰਬਦੀ ਈ ਐ" ਲਿਖ ਕੇ ਟਵੀਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਵਾਲ ਕੀਤਾ ਕਿ ਕੀ ਕਾਂਗਰਸ ਹੁਣ ਅਜਿਹਾ ਦੇਸ਼ ਬਣਾਉਣਾ ਚਾਹੁੰਦੀ ਹੈ?

ਦੱਸ ਦੇਈਏ ਕਿ ਪਿਛਲੇ ਦਿਨੀਂ ਹੀ ਜਗਦੀਸ਼ ਟਾਈਟਲਰ ਵੱਲੋਂ '84 ਦੰਗਿਆਂ 'ਚ ਸ਼ਮੂਲੀਅਤ ਦੀ 'ਇਕਬਾਲ-ਏ-ਜ਼ਰਮ' ਦੀ ਵੀਡੀਓ ਜਨਤਕ ਹੋਣ ਤੋਂ ਬਾਅਦ ਸਿਆਸੀ ਜੰਗ ਛਿੜ ਗਈ ਹੈ ਅਤੇ ਵਿਰੋਧੀ ਧਿਰਾਂ ਨੇ ਟਾਈਟਲਰ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਹੈ।

ਇਹ ਵੀਡੀਓ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱੱਲੋਂ ਇੱਕ ਪ੍ਰੈਸ ਕਾਨਫਰੰਸ 'ਚ ਜਨਤਕ ਕੀਤੀ ਗਈ ਸੀ।

—PTC News

Related Post