ਜਦੋਂ ਜਨਰਲ ਡਾਇਰ ਦੀ ਗਲਤੀ ਲਈ ਐਲਿਜ਼ਾਬੈਥ-II ਨੇ ਜਲ੍ਹਿਆਂਵਾਲਾ ਬਾਗ਼ ਪਹੁੰਚ ਟੇਕਿਆ ਸੀ ਮੱਥਾ, ਵੀਡੀਓ ਹੋਈ ਵਾਇਰਲ

By  Jasmeet Singh September 9th 2022 12:55 PM

Queen's visit to the Golden Temple in Amritsar: ਬਰਤਾਨੀਆ ਦੀ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ-II ਦਾ ਵੀਰਵਾਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਦੇਹਾਂਤ ਹੋ ਗਿਆ। ਉਹ 96 ਸਾਲ ਦੇ ਸਨ। ਮਹਾਰਾਣੀ ਨੇ 70 ਸਾਲ ਰਾਜ ਕੀਤਾ। ਉਨ੍ਹਾਂ ਦੀ ਮੌਤ ਨਾਲ ਬਰਤਾਨੀਆ ਦੇ ਇਤਿਹਾਸ ਵਿਚ ਕਿਸੇ ਵੀ ਸ਼ਾਸਕ ਦੇ ਸਭ ਤੋਂ ਲੰਬੇ ਸ਼ਾਸਨ ਦਾ ਅੰਤ ਹੋ ਗਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਐਲਿਜ਼ਾਬੇਥ ਦੀ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਨਤਮਸਤਕ ਹੁੰਦੇ ਨਜ਼ਰ ਆ ਰਹੇ ਹਨ।

ਦਰਅਸਲ ਸਾਲ 1997 ਵਿੱਚ ਭਾਰਤ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਸੀ ਅਤੇ ਦੇਸ਼ ਆਜ਼ਾਦੀ ਦੇ ਇਸ ਸੁਨਹਿਰੀ ਮੌਕੇ ਨੂੰ ਪੂਰੇ ਉਤਸ਼ਾਹ ਨਾਲ ਮਨਾ ਰਿਹਾ ਸੀ। ਇਸ ਦੌਰੇ ਮਹਾਰਾਣੀ ਐਲਿਜ਼ਾਬੈਥ II ਆਪਣੇ ਪਤੀ ਪ੍ਰਿੰਸ ਫਿਲਿਪ ਨਾਲ ਪਹੁੰਚੀ ਸੀ, ਬ੍ਰਿਟਿਸ਼ ਮਹਾਰਾਣੀ ਨੇ ਬਹਾਰਤ ਪਹੁੰਚ ਕਈ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਸਨ। ਉਹ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵੀ ਪਹੁੰਚੇ ਅਤੇ ਉਥੇ ਮੱਥਾ ਟੇਕਿਆ। ਇਸ ਦੇ ਨਾਲ ਹੀ ਉਨ੍ਹਾਂ ਜਲ੍ਹਿਆਂਵਾਲਾ ਬਾਗ਼ ਜਾ ਕੇ ਵੀ ਸ਼ਰਧਾਂਜਲੀ ਭੇਂਟ ਕੀਤੀ। ਮਹਾਰਾਣੀ ਅਜਿਹਾ ਕਰਨ ਵਾਲੀ ਬ੍ਰਿਟਿਸ਼ ਰਾਜ ਦੀ ਪਹਿਲੀ ਮੁਖੀ ਸੀ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇੱਕ ਨਾਮਵਰ ਅਖ਼ਬਾਰ ਦੀ ਮੀਡੀਆ ਰਿਪੋਰਟ ਮੁਤਾਬਕ ਮਹਾਰਾਣੀ ਐਲਿਜ਼ਾਬੈਥ 1997 'ਚ ਆਪਣੀ ਭਾਰਤ ਫੇਰੀ ਦੌਰਾਨ ਅੰਮ੍ਰਿਤਸਰ ਆਈ ਸੀ। ਇੱਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਜਾਣਾ ਸੀ। ਖਾਸ ਗੱਲ ਇਹ ਰਹੀ ਸੀ ਕਿ ਮਹਾਰਾਣੀ ਉਸਤੋਂ ਪਹਿਲਾਂ ਜਲ੍ਹਿਆਂਵਾਲਾ ਬਾਗ਼ ਪਹੁੰਚ ਗਏ ਤੇ ਉਥੇ ਪਹੁੰਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। 14 ਅਕਤੂਬਰ 1997 ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਦੇ ਕਾਫਲੇ ਨੇ ਹਵਾਈ ਅੱਡੇ ਤੋਂ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਾ ਸੀ, ਪਰ ਉਹ ਸਿੱਧੇ ਜਲ੍ਹਿਆਂਵਾਲਾ ਬਾਗ਼ ਪਹੁੰਚ ਗਏ। ਉਨ੍ਹਾਂ ਦੇ ਕਾਰਜਕ੍ਰਮ 'ਚ ਇਹ ਬਦਲਾਅ ਆਖਰੀ ਸਮੇਂ 'ਤੇ ਹੋਇਆ। ਮਹਾਰਾਣੀ ਨੇ ਜਲ੍ਹਿਆਂਵਾਲਾ ਬਾਗ਼ ਵਿਖੇ ਭਾਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿਨ੍ਹਾਂ ਨੂੰ ਬ੍ਰਿਟਿਸ਼ ਰਾਜ ਦੌਰਾਨ ਜਨਰਲ ਡਾਇਰ ਦੁਆਰਾ ਇੱਥੇ ਕਤਲ ਕਰ ਦਿੱਤਾ ਗਿਆ ਸੀ। ਖਾਸ ਗੱਲ ਇਹ ਵੀ ਰਹੀ ਸੀ ਕਿ ਮਹਾਰਾਣੀ ਨੰਗੇ ਪੈਰੀਂ ਜਲ੍ਹਿਆਂਵਾਲਾ ਬਾਗ਼ ਪਹੁੰਚੀ ਸੀ।

ਤੁਹਾਨੂੰ ਦੱਸ ਦੇਈਏ ਕਿ ਮਹਾਰਾਣੀ ਐਲਿਜ਼ਾਬੈਥ-II, 1952 ਵਿੱਚ ਬਸਤੀਵਾਦੀ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਬ੍ਰਿਟਿਸ਼ ਗੱਦੀ 'ਤੇ ਕਬਜ਼ਾ ਹੋਣ ਵਾਲੀ ਪਹਿਲੀ ਬਰਤਾਨਵੀ ਸ਼ਾਸਕ ਸੀ। ਉਹ ਆਪਣੇ 70 ਸਾਲਾਂ ਦੇ ਸ਼ਾਸਨਕਾਲ ਦੌਰਾਨ 1961, 1983 ਅਤੇ 1997 ਵਿੱਚ ਤਿੰਨ ਵਾਰ ਭਾਰਤ ਆਏ ਸਨ। ਇਸ ਦੌਰਾਨ ਮਹਾਰਾਣੀ ਨੇ ਦੇਸ਼ 'ਚ ਮਿਲੇ 'ਨਿੱਘ ਅਤੇ ਪਰਾਹੁਣਚਾਰੀ' ਦੀ ਤਾਰੀਫ ਵੀ ਕੀਤੀ ਸੀ। ਆਪਣੇ ਇੱਕ ਸੰਬੋਧਨ ਵਿੱਚ ਉਨ੍ਹਾਂ ਉਸ ਵੇਲੇ ਕਿਹਾ ਸੀ, "ਭਾਰਤੀਆਂ ਦੀ ਨਿੱਘ ਅਤੇ ਪਰਾਹੁਣਚਾਰੀ ਤੋਂ ਇਲਾਵਾ, ਭਾਰਤ ਦੀ ਅਮੀਰੀ ਅਤੇ ਵਿਭਿੰਨਤਾ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾ ਰਹੀ ਹੈ।" 1961 ਵਿੱਚ ਮਹਾਰਾਣੀ ਐਲਿਜ਼ਾਬੈਥ II ਅਤੇ ਉਸਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਨੇ ਮੁੰਬਈ, ਚੇਨਈ ਅਤੇ ਕੋਲਕਾਤਾ ਦਾ ਦੌਰਾ ਕੀਤਾ। ਆਗਰਾ ਪਹੁੰਚ ਕੇ ਉਨ੍ਹਾਂ ਨੇ ਤਾਜ ਮਹਿਲ ਦੇ ਦਰਸ਼ਨ ਕੀਤੇ ਅਤੇ ਨਵੀਂ ਦਿੱਲੀ ਦੇ ਰਾਜਘਾਟ 'ਤੇ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਸੀ।

-PTC News

Related Post