Sat, Jul 27, 2024
Whatsapp

ਸਕੂਲ 'ਚ ਫੇਸ਼ੀਅਲ ਕਰਵਾ ਰਹੀ ਸੀ ਪ੍ਰਿੰਸੀਪਲ ਸਾਹਿਬਾ, ਵੀਡੀਓ ਬਣਾਉਣ 'ਤੇ ਮੈਡਮ ਦੇ ਵੱਢ ਦਿੱਤੀ 'ਦੰਦੀ', ਦੇਖੋ Viral Video

ਪ੍ਰਿੰਸੀਪਲ ਸਾਹਿਬਾ ਨੂੰ ਫੇਸ਼ੀਅਲ ਦਾ ਅਜਿਹਾ ਚਸਕਾ ਵਿਖਾਈ ਦਿੱਤਾ ਕਿ ਉਸ ਦੀ ਇਸ ਹਰਕਤ ਨੂੰ ਇੱਕ ਅਧਿਆਪਕਾ ਨੇ ਕੈਮਰੇ 'ਚ ਕੈਦ ਕਰਨਾ ਚਾਹਿਆ ਤਾਂ ਪ੍ਰਿੰਸੀਪਲ ਸਾਹਿਬ ਦੇ ਅੰਦਰਲਾ ਜਾਨਵਰ ਜਾਗ ਪਿਆ ਅਤੇ ਉਸ ਨੇ ਅਧਿਆਪਕ ਦੇ ਦੰਦੀ ਵੱਢ ਲਈ।

Reported by:  PTC News Desk  Edited by:  KRISHAN KUMAR SHARMA -- April 19th 2024 04:53 PM -- Updated: April 19th 2024 04:56 PM
ਸਕੂਲ 'ਚ ਫੇਸ਼ੀਅਲ ਕਰਵਾ ਰਹੀ ਸੀ ਪ੍ਰਿੰਸੀਪਲ ਸਾਹਿਬਾ, ਵੀਡੀਓ ਬਣਾਉਣ 'ਤੇ ਮੈਡਮ ਦੇ ਵੱਢ ਦਿੱਤੀ 'ਦੰਦੀ', ਦੇਖੋ Viral Video

ਸਕੂਲ 'ਚ ਫੇਸ਼ੀਅਲ ਕਰਵਾ ਰਹੀ ਸੀ ਪ੍ਰਿੰਸੀਪਲ ਸਾਹਿਬਾ, ਵੀਡੀਓ ਬਣਾਉਣ 'ਤੇ ਮੈਡਮ ਦੇ ਵੱਢ ਦਿੱਤੀ 'ਦੰਦੀ', ਦੇਖੋ Viral Video

Princial bite Teacher video: ਉਤਰ ਪ੍ਰਦੇਸ਼ (UP Viral Video) ਦੇ ਉਨਾਵ ਤੋਂ ਇੱਕ ਬਹੁਤ ਹੀ ਖੌਫਨਾਕ ਖਬਰ ਸਾਹਮਣੇ ਆ ਰਹੀ ਹੈ। ਇਥੇ ਇੱਕ ਪ੍ਰਿੰਸੀਪਲ ਸਾਹਿਬਾ ਨੂੰ ਫੇਸ਼ੀਅਲ ਦਾ ਅਜਿਹਾ ਚਸਕਾ ਵਿਖਾਈ ਦਿੱਤਾ ਕਿ ਉਸ ਦੀ ਇਸ ਹਰਕਤ ਨੂੰ ਇੱਕ ਅਧਿਆਪਕਾ ਨੇ ਕੈਮਰੇ 'ਚ ਕੈਦ ਕਰਨਾ ਚਾਹਿਆ ਤਾਂ ਪ੍ਰਿੰਸੀਪਲ ਸਾਹਿਬ ਦੇ ਅੰਦਰਲਾ ਜਾਨਵਰ ਜਾਗ ਪਿਆ ਅਤੇ ਉਸ ਨੇ ਅਧਿਆਪਕ ਦੇ ਦੰਦੀ ਵੱਢ ਲਈ।

ਓਨਾਵ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੀ ਇਸ ਘਟਨਾ ਦੀ ਖੌਫਨਾਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਖੂੰਖਾਰ ਪ੍ਰਿੰਸੀਪਲ ਜਨਪਦ ਦੇ ਬੀਘਾਪੁਰ ਵਿਕਾਸਖੰਡ ਦੇ ਪ੍ਰਾਇਮਰੀ ਸਕੂਲ ਦੀ ਦੱਸੀ ਜਾ ਰਹੀ ਹੈ, ਜੋ ਕਿ ਸਕੂਲ 'ਚ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਦੀ ਥਾਂ ਰਸੋਈ ਦੇ ਅੰਦਰ ਹੀ ਆਪਣੀ ਸੁੰਦਰਤਾ ਚਮਕਾਉਣ ਖਾਤਰ ਫੇਸ਼ੀਅਲ ਕਰਵਾਉਣ ਲੱਗ ਪਈ।


ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਸਿੰਘ ਨੇ ਇੱਕ ਬਿਊਟੀ ਪਾਰਲਰ ਸੰਚਾਲਕ ਨੂੰ ਬੁਲਾਇਆ ਅਤੇ ਸਕੂਲ ਦੀ ਰਸੋਈ ਵਿੱਚ ਫੇਸ਼ੀਅਲ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਕੂਲ ਵਿੱਚ ਅਧਿਆਪਕ ਅਮਨ ਖਾਨ ਵੀ ਪਹੁੰਚ ਗਈ। ਅਮਨ ਨੇ ਆਪਣਾ ਮੋਬਾਈਲ ਕੈਮਰਾ ਚਾਲੂ ਕੀਤਾ ਅਤੇ ਵੀਡੀਓ ਬਣਾਉਂਦੀ ਹੋਈ ਰਸੋਈ ਦੇ ਕਮਰੇ ਵਿੱਚ ਦਾਖਲ ਹੋ ਗਈ। ਇਸ ਦੌਰਾਨ ਮੁੱਖ ਅਧਿਆਪਕਾ ਫੇਸ਼ੀਅਲ ਕਰਵਾ ਰਹੀ ਸੀ ਤਾਂ ਅਮਨ ਨੂੰ ਦੇਖਦੇ ਹੀ ਅੱਗ ਬਬੂਲਾ ਹੋ ਗਈ ਅਤੇ ਅਧਿਆਪਕ ਅਮਨ 'ਤੇ ਹਮਲਾ ਕਰ ਦਿੱਤਾ।

ਅਮਨ ਨੇ ਆਰੋਪ ਲਾਇਆ ਕਿ ਇਸ ਦੌਰਾਨ ਪ੍ਰਿੰਸੀਪਲ ਨੇ ਉਸ ਦੇ ਹੱਥ 'ਤੇ ਦੰਦੀ ਵੱਢ ਦਿੱਤੀ। ਅਮਨ ਖਾਨ ਦੇ ਦੋਵੇਂ ਹੱਥਾਂ 'ਤੇ ਵੀ ਕਈ ਥਾਵਾਂ 'ਤੇ ਸੱਟ ਵੀ ਲੱਗੀ ਹੈ। ਜਦੋਂ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਮਾਮਲੇ ਸਬੰਧੀ ਉਨਾਵ ਪੁਲਿਸ ਨੇ ਦੱਸਿਆ ਕਿ ਥਾਣਾ ਬਿਘਾਪੁਰ ਵਿਖੇ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK