ਕੇਜਰੀਵਾਲ ਜਦੋਂ ਵੀ ਪੰਜਾਬ ਆਉਂਦੇ, ਕੋਰੋਨਾ ਫੈਲਾ ਕੇ ਜਾਂਦੇ : ਰਾਜ ਕੁਮਾਰ ਵੇਰਕਾ

By  Pardeep Singh January 12th 2022 05:15 PM -- Updated: January 12th 2022 05:18 PM

ਮੁਹਾਲੀ: ਖਰੜ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ-ਘਰ ਪ੍ਰਚਾਰ ਨੂੰ ਲੈ ਕੇ ਕਾਂਗਰਸ ਭੜਕ ਉੱਠੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਸਰਕਾਰ ਦੇ ਮੰਤਰੀ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਜਦੋਂ ਵੀ ਆਉਂਦਾ ਹੈ, ਪੰਜਾਬ ਵਿੱਚ ਕੋਰੋਨਾ ਫੈਲਾ ਕੇ ਚਲਾ ਜਾਂਦਾ ਹੈ।

ਕੇਜਰੀਵਾਲ ਪਹਿਲਾਂ ਵੀ ਆਏ ਸਨ ਅਤੇ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ 15 ਜਨਵਰੀ ਤੱਕ ਪ੍ਰਚਾਰ ਨਾ ਕਰੇ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਕੇਜਰੀਵਾਲ ਨੂੰ ਨੋਟਿਸ ਜਾਰੀ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਕੇਜਰੀਵਾਲ ਪੰਜਾਬ ਵਿਚ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ।

ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ 2 ਦਿਨ ਪੰਜਾਬ ਦੇ ਦੌਰੇ 'ਤੇ ਹਨ। ਉਨ੍ਹਾਂ ਨੇ ਪਹਿਲਾਂ ਮੋਹਾਲੀ ਵਿੱਚ ਕਾਨਫਰੰਸ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਦੇ ਲਈ ਘਰ-ਘਰ ਜਾ ਕੇ ਪ੍ਰਚਾਰ ਕੀਤਾ ਅਤੇ ਭਗਵੰਤ ਮਾਨ ਵੀ ਨਾਲ ਸਨ।

ਜ਼ਿਕਰਯੋਗ ਹੈ ਕਿ ਪਟਿਆਲਾ ਵਿਚ ਕੇਜਰੀਵਾਲ ਨੇ ਸ਼ਾਂਤੀ ਮਾਰਚ ਕੱਢਿਆ ਸੀ ਅਤੇ ਇਸ ਤੋਂ ਬਾਅਦ ਹੀ ਅਰਵਿੰਦ ਕੇਜਰੀਵਾਲ ਦਿੱਲੀ ਜਾ ਕੇ ਖੁਦ ਵੀ ਕੋਰੋਨਾ ਪੌਜ਼ੀਟਿਵ ਆ ਗਏ ਸਨ।

ਇਹ ਵੀ ਪੜ੍ਹੋ:ਪਾਕਿ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ਼, ਫਿਰ ਬਰਾਮਦ ਹੋਏ ਹਥਿਆਰ

-PTC News

Related Post