Thu, May 2, 2024
Whatsapp

ਪਾਕਿ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ਼, ਫਿਰ ਬਰਾਮਦ ਹੋਏ ਹਥਿਆਰ

Written by  Pardeep Singh -- January 12th 2022 04:39 PM
ਪਾਕਿ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ਼, ਫਿਰ ਬਰਾਮਦ ਹੋਏ ਹਥਿਆਰ

ਪਾਕਿ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ਼, ਫਿਰ ਬਰਾਮਦ ਹੋਏ ਹਥਿਆਰ

ਅੰਮ੍ਰਿਤਸਰ: BSF ਵੱਲੋਂ ਬੁੱਧਵਾਰ ਨੂੰ ਦੇਰ ਰਾਤ ਸਰਚ ਅਭਿਆਨ ਚਲਾਇਆ ਗਿਆ ਜਿਸ ਵਿੱਚ ਫੋਰਸ ਨੂੰ ਬਾਰਡਰ ਤੋਂ ਹਥਿਆਰ ਬਰਾਮਦ ਹੋਏ ਹਨ। ਬੀਤੇ ਦਿਨ ਰਾਤ ਨੂੰ ਇੰਡੀਆ-ਪਾਕਿ ਬਾਰਡਰ ਉੱਤੇ ਤਸਕਰ ਵਿੱਚਕਾਰ ਮੁੱਠਭੇੜ ਹੋਈ ਜਿਸ ਵਿੱਚ ਤਸਕਰ ਦੀ ਮੌਤ ਹੋ ਗਈ। ਫੋਰਸ ਵੱਲੋਂ ਤਸਕਰ ਨੂੰ ਮਾਰਨ ਤੋਂ ਬਾਅਦ ਬਾਰਡਰ 'ਤੇ ਸਰਚ ਅਭਿਆਨ ਚਲਾਇਆ ਗਿਆ ਸੀ। ਸਰਚ ਅਭਿਆਨ ਦੌਰਾਨ ਇਕ ਪਿਸਟਲ, ਇਕ ਮੈਗਜੀਨ ਅਤੇ 5 ਕਾਰਤੂਸ ਬਰਾਮਦ ਹੋਏ ਹਨ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਵਿੱਚ ਵੀ ਬੀਐਸਐਫ ਵੱਲੋਂ ਇਕ ਪਿਸਟਲ ਅਤੇ 20 ਕਿਲੋਗ੍ਰਾਮ ਦੇ ਹੈਰੋਇਨ ਮਿਲੀ। ਮਿਲੀ ਜਾਣਕਾਰੀ ਮੁਤਾਬਿਕ ਤਸਕਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਸਦੀ ਮ੍ਰਿਤਕ ਦੇਹ ਪਾਕਿਸਤਾਨੀ ਸੀਮਾ ਵਿਚ ਹੀ ਡਿੱਗੀ ਹੈ। ਇਹ ਵੀ ਪੜ੍ਹੋ:ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਬੋਲਡ ਫੋਟੋਸ਼ੂਟ -PTC News


Top News view more...

Latest News view more...