ਕੋਵਿਡ-19 ਵੈਕਸੀਨ ਲਵਾਉਣ ਤੋਂ ਪਹਿਲਾਂ ਨਾ ਕਰੋ ਪੇਨ ਕਿਲਰ ਦੀ ਵਰਤੋਂ, WHO ਨੇ ਦਿੱਤੀ ਚੇਤਾਵਨੀ

By  Baljit Singh June 30th 2021 05:52 PM

ਨਵੀ ਦਿੱਲੀ: 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਵਿਡ-19 ਦੇ ਟੀਕੇ ਲਵਾਏ ਜਾ ਰਹੇ ਹਨ। ਬਾਜ਼ਾਰ ਵਿਚ ਉਪਲਬਧ ਟੀਕੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਟੀਕਾਕਰਨ ਤੋਂ ਬਾਅਦ ਹਲਕੇ ਜਾਂ ਦਰਮਿਆਨੇ ਸਾਈਡ-ਇਫੈਕਟ ਹੁੰਦੇ ਹਨ। ਟੀਕਾਕਰਨ ਤੋਂ ਬਾਅਦ ਸਭ ਤੋਂ ਆਮ ਲੱਛਣਾਂ ਵਿਚ ਸਰੀਰ ਦੇ ਦਰਦ ਸ਼ਾਮਲ ਹੁੰਦੇ ਹਨ। ਪਰ ਕੀ ਤੁਹਾਨੂੰ ਦਰਦ ਨੂੰ ਘੱਟ ਕਰਨ ਲਈ ਕਿਸੇ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ?

ਪੜੋ ਹੋਰ ਖਬਰਾਂ: 5 ਜੁਲਾਈ ਤੋਂ ਹੀ ਹੋਵੇਗੀ ਸੀਏ ਦੀ ਪ੍ਰੀਖਿਆ: ਸੁਪਰੀਮ ਕੋਰਟ

ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ-19 ਟੀਕੇ ਤੋਂ ਪਹਿਲਾਂ ਪੇਨ ਕਿਲਰ ਦੀ ਵਰਤੋਂ ਦੀ ਸਾਈਡ ਇਫੈਕਟ ਨੂੰ ਰੋਕਣ ਲਈ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਟੀਕੇ ਦੀ ਪ੍ਰਭਾਵਸ਼ੀਲਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਜਿਹੀ ਸਥਿਤੀ ਵਿਚ ਜੇ ਕਿਸੇ ਨੂੰ ਟੀਕਾ ਲਗਵਾਉਣ ਤੋਂ ਬਾਅਦ ਬੁਖਾਰ, ਦਰਦ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ, ਪੇਨ ਕਿਲਰ ਵਾਲੀਆਂ ਜਾਂ ਪੈਰਾਸੀਟਾਮੋਲ ਦੀ ਵਰਤੋਂ ਟੀਕਾਕਰਨ ਤੋਂ ਬਾਅਦ ਮਾੜੇ ਪ੍ਰਭਾਵਾਂ ਜਿਵੇਂ ਕਿ ਦਰਦ, ਬੁਖਾਰ, ਸਿਰ ਦਰਦ ਜਾਂ ਮਾਸਪੇਸ਼ੀਆਂ ਦੇ ਦਰਦ ਨੂੰ ਨਿਯੰਤਰਣ ਕਰਨ ਲਈ ਕੀਤੀ ਜਾ ਸਕਦੀ ਹੈ, ਪਰ ਟੀਕਾਕਰਨ ਤੋਂ ਪਹਿਲਾਂ ਨਹੀਂ।

ਪੜੋ ਹੋਰ ਖਬਰਾਂ: ਇਟਲੀ ‘ਚ ਜਸ਼ਨਦੀਪ ਨੇ ਵਧਾਇਆ ਪੰਜਾਬ ਦਾ ਮਾਣ, ਘੁੜਸਵਾਰੀ ਮੁਕਾਬਲੇ ‘ਚ ਹਾਸਲ ਕੀਤਾ ਪਹਿਲਾ ਸਥਾਨ

ਪੇਨ ਕਿਲਰ ਟੀਕੇ ਦੇ ਪ੍ਰਭਾਵ ਨੂੰ ਸੀਮਤ ਕਰ ਸਕਦੀ ਹੈ- WHO

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਟੀਕੇ ਦੇ ਆਮ ਸਾਈਡ ਇਫੈਕਟ ਜਿਵੇਂ ਕਿ ਬਾਂਹ ਵਿਚ ਦਰਦ, ਸਿਰ ਦਰਦ, ਥਕਾਵਟ ਜ਼ਿਆਦਾਤਰ ਮਾਮਲਿਆਂ ਵਿਚ ਮਾਮੂਲੀ ਹੁੰਦੀ ਹੈ। ਪਰ ਐਂਟੀਥਿਸਟਾਮਾਈਨਜ਼ ਐਲਰਜੀ ਪ੍ਰਤੀਕਰਿਆ ਨੂੰ ਘਟਾ ਸਕਦੀ ਹੈ। ਜੇ ਤੁਸੀਂ ਪਹਿਲਾਂ ਹੀ ਕੋਈ ਦਵਾਈ ਲੈ ਰਹੇ ਹੋ , ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿਉਂਕਿ ਕੁਝ ਲੋਕਾਂ ਨੂੰ ਐਲਰਜੀ ਸੰਬੰਧੀ ਪ੍ਰਤੀਕਿਰਿਆ ਲਈ ਐਂਟੀਥਿਸਟਾਮਾਈਨਜ਼ ਦੀ ਸਲਾਹ ਦਿੱਤੀ ਜਾ ਸਕਦੀ ਹੈ। ਮਾਹਰ ਕਹਿੰਦੇ ਹਨ ਕਿ ਟੀਕਾ ਲਗਵਾਉਣ ਤੋਂ ਪਹਿਲਾਂ ਪੇਨ ਕਿਲਰ ਲੈਣ ਦਾ ਕੋਈ ਕਾਰਨ ਨਹੀਂ ਹੈ, ਕਿਉਂਕਿ ਅਜਿਹੀ ਸਥਿਤੀ ਵਿੱਚ ਇਹ ਟੀਕੇ ਦੀ ਪ੍ਰਭਾਵਸ਼ੀਲਤਾ ਨੂੰ ਸੀਮਤ ਕਰ ਸਕਦੀ ਹੈ।

ਪੜੋ ਹੋਰ ਖਬਰਾਂ: ਬੰਗਲਾਦੇਸ਼ ‘ਚ 1 ਜੁਲਾਈ ਤੋਂ ਸਖਤ ਲਾਕਡਾਊਨ, ਪ੍ਰਵਾਸੀ ਮਜ਼ਦੂਰਾਂ ‘ਚ ਮਚੀ ਹਫੜਾ-ਦਫੜੀ

-PTC News

Related Post