ਕਿਉਂ Ban ਹੋਈਆਂ ਹਿਮਾਚਲ 'ਚ Adventure Sports? ਫਿਰ ਕਦੋਂ ਜਾਈਏ ਘੁੰਮਣ

By  Jasmeet Singh March 4th 2022 02:51 PM -- Updated: March 4th 2022 02:53 PM

ਜਸਮੀਤ ਸਿੰਘ: ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਸਾਹਸੀ ਗਤੀਵਿਧੀਆਂ ਜਾਨੀ Adventure Sports 'ਤੇ ਪ੍ਰਸ਼ਾਸਨ ਦੀ ਪਾਬੰਦੀ ਜਾਰੀ ਹੈ। ਬਰਫ਼ ਨਾਲ ਸਬੰਧਤ ਗਤੀਵਿਧੀਆਂ 'ਤੇ ਪਾਬੰਦੀ ਨਾਲ ਪੰਜਾਬ ਦੇ ਗੁਆਂਢੀ ਪਹਾੜੀ ਰਾਜ ਦੇ ਸੈਰ-ਸਪਾਟਾ ਕਾਰੋਬਾਰ ਨੂੰ ਵੱਡੀ ਸੱਟ ਵੱਜੀ ਹੈ। ਹਾਸਿਲ ਜਾਣਕਾਰੀ ਮੁਤਾਬਕ ਇੱਥੇ ਲਗਭਗ 500 ਤੋਂ ਵੱਧ ਰਾਫਟ ਅਤੇ ਪੈਰਾਗਲਾਈਡਰ, 300 ਤੋਂ ਦੇ ਨੇੜੇ ਸਨੋ ਸਕੂਟਰ ਅਤੇ ਪਹਾੜੀ ਬਾਈਕਾਂ ਹਨ ਜੋ ਕਿ ਹਜ਼ਾਰਾਂ ਸਥਾਨਕ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਪ੍ਰਦਾਨ ਕਰਦੇ ਹਨ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਹੁਣ 65 ਸਾਲ ਦੀ ਉਮਰ 'ਚ ਸੇਵਾਮੁਕਤ ਹੋਣਗੇ 'ਪ੍ਰੋਫੈਸਰ'

Snow-Sports-3

ਇਸ ਤੋਂ ਇਲਾਵਾ ਕਈ ਲੋਕ ਚੱਟਾਨ ਚੜ੍ਹਨਾ, ਰਿਵਰ ਕਰਾਸਿੰਗ, ਰੌਪ ਕਲਾਈਬਿੰਗ, ਹੌਟ ਏਅਰ ਬੈਲੂਨ, ਬੰਜੀ ਜੰਪਿੰਗ ਆਦਿ ਰਾਹੀਂ ਰੋਜ਼ੀ-ਰੋਟੀ ਕਮਾਉਂਦੇ ਹਨ। ਦੱਸਣਯੋਗ ਹੈ ਕਿ 3 ਫਰਵਰੀ 2022 ਤੋਂ ਹਾਈ ਕੋਰਟ ਨੇ ਇਨ੍ਹਾਂ ਸਾਰੀਆਂ ਸਾਹਸੀ ਖੇਡਾਂ ਦੀਆਂ ਗਤੀਵਿਧੀਆਂ ਤੇ ਰੋਕ ਲਾਈ ਹੋਈ ਹੈ ਜੋ ਕਿ ਨਿਯਮਾਂ ਜਾਂ ਲਾਇਸੈਂਸਾਂ ਤੋਂ ਬਿਨਾਂ ਕਰਵਾਈਆਂ ਜਾ ਰਹੀਆਂ ਸਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬੀਤੇ ਮਹੀਨਿਆਂ ਵਿੱਚ ਕਈ ਲੋਕਾਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਆਪਣੀ ਜਾਨ ਗੁਆ ਦਿੱਤੀ ਸੀ।

Snow-Sports-3

ਸੂਤਰਾਂ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਅਸਲ ਰੋਕ ਉਸ ਵੇਲੇ ਲੱਗੀ ਜਦੋਂ ਪੈਰਾਗਲਾਈਡਿੰਗ ਦੌਰਾਨ ਹਿਮਾਚਲ ਹਾਈ ਕੋਰਟ ਦੇ ਇੱਕ ਜੱਜ ਦੇ ਮੁੰਡੇ ਨੇ ਆਪਣੀ ਜਾਨ ਗੁਆ ਦਿੱਤੀ, ਜਿਸਤੋਂ ਬਾਅਦ ਜੱਜ ਵਲੋਂ ਸੁਰੱਖਿਆ ਅਤੇ ਲਾਇਸੈਂਸਾਂ ਤੋਂ ਬਿਨਾਂ ਕਰਵਾਈਆਂ ਜਾ ਰਹੀਆਂ ਇਨ੍ਹਾਂ ਗਤੀਵਿਧੀਆਂ 'ਤੇ ਫੌਰੀ ਤੌਰ ਤੇ ਰੋਕ ਲਾਉਣ ਦੀ ਪਟੀਸ਼ਨ ਦਾਇਰ ਕੀਤੀ ਸੀ। ਇਸੀ ਤੋਂ ਬਾਅਦ ਪੂਰੇ ਹਿਮਾਚਲ ਵਿੱਚ ਇਨ੍ਹਾਂ ਗਤੀਵਿਧੀਆਂ ਰੋਕ ਲਾਗਾ ਦਿੱਤੀ ਹਾਲਾਂਕਿ ਫਿਰ ਵੀ ਪ੍ਰਸ਼ਾਸਨ ਅਤੇ ਪੁਲਿਸ ਤੋਂ ਲੁਕ ਲੁਕ ਕੇ ਕਿ ਕਈ ਥਾਵਾਂ 'ਤੇ ਇਨ੍ਹਾਂ ਕਾਰਵਾਈਆਂ ਜਾਰੀ ਹਨ।

ਇਹ ਵੀ ਪੜ੍ਹੋ: ਹਰਜਿੰਦਰ ਦੀ ਹੋਈ ਘਰ ਵਾਪਸੀ, ਪਰਿਵਾਰ ਨੇ PTC NEWS ਦਾ ਕੀਤਾ ਧੰਨਵਾਦ

Snow-Sports-3

ਸਾਹਸੀ ਗਤੀਵਿਧੀਆਂ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਲਾਇਸੈਂਸਾਂ ਦਾ ਨਵੀਨੀਕਰਨ ਨਹੀਂ ਕੀਤਾ ਗਿਆ ਸੀ ਕਿਉਂਕਿ ਸੈਰ-ਸਪਾਟਾ ਵਿਭਾਗ ਕੋਵਿਡ ਕਾਰਨ ਪਿਛਲੇ ਦੋ ਸਾਲਾਂ ਤੋਂ ਰਾਫਟਾਂ ਅਤੇ ਪੈਰਾਗਲਾਈਡਰਾਂ ਦੀ ਜਾਂਚ ਕਰਨ ਦੇ ਯੋਗ ਨਹੀਂ ਸੀ। ਹੁਣ ਵਿਭਾਗ ਨੇ ਨਿਰੀਖਣ ਪੂਰਾ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ। ਜਿਸ ਮਗਰੋਂ ਕਾਰੋਬਾਰੀਆਂ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸਾਹਸੀ ਖੇਡਾਂ ਵਿੱਚ ਲੱਗੇ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਅਤੇ ਸਰਕਾਰ ਪ੍ਰਤੀ ਭਾਰੀ ਰੋਸ ਹੈ।

-PTC News

Related Post