ਮੁੱਦਾ ਗੰਭੀਰ ਹੈ, ਪਰ "ਅਸਲ ਮੁੱਦਾ ਕੀ ਹੈ" : ਨਸ਼ੇ ਦੀ ਵਰਤੋਂ 'ਤੇ ਨਕੇਲ ਕਿਉਂ ਨਹੀਂ ਕੱਸੀ ਜਾ ਸਕਦੀ?? - Rabindra Narayan

By  Joshi July 4th 2018 01:41 PM -- Updated: July 4th 2018 01:56 PM

ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਵੱਲੋਂ ਲਿਖੀ ਇਹ ਲਿਖਤ ਇਸ਼ਾਰਾ ਕਰਦੀ ਹੈ ਕਿ ਮੁਸੀਬਤ ਦੀ ਜੜ੍ਹ ਲੱਭਣ ਦੀ ਬਜਾਏ ਪੱਤੇ ਟਾਹਣੀਆਂ ਛਾਂਗਣ ਨਾਲ ਜੇ ਕੁਝ ਮਿਲੇਗਾ ਵੀ ਤਾਂ ਬਹੁਤ ਥੋੜ੍ਹ ਚਿਰਾ, ਲੋੜ੍ਹ ਹੈ ਇਸਨੂੰ ਗੰਭੀਰਤਾ ਨਾਲ ਵਿਚਾਰਨ ਦੀ।

ਆਪਣੀ ਫੇਸਬੁੱਕ ਪੋਸਟ ਜ਼ਰੀਏ ਵਿਚਾਰ ਰੱਖ ਕੇ ਸ੍ਰੀ ਨਾਰਾਇਣ ਵੱਲੋਂ ਇਸ ਸਮੇਂ ਦੇ ਅਹਿਮ ਮੁੱਦੇ ਦੇ ਕਈ ਅਹਿਮ ਪੱਖ ਵਿਚਾਰੇ ਗਏ ਹਨ।

ਸ੍ਰੀ ਨਾਰਾਇਣ ਲਿਖਦੇ ਹਨ  'ਸੰਸਾਰ ਭਰ ਵਿੱਚ, ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਾਖੋਰੀ ਤੋਂ ਗ੍ਰਸਤ ਹੁੰਦੇ ਹਨ, ਅਤੇ ਹਰ ਦੇਸ਼ ਵਿੱਚ ਸਰਕਾਰ ਇਸ ਚਲਣ 'ਤੇ ਨੱਥ ਪਾਉਣ ਵਿੱਚ ਅਸਫਲ ਰਹੀ ਹੈ। 'ਉਡਤਾ ਪੰਜਾਬ', ਭਾਵ ਪੰਜਾਬ ਚਿੱਟੇ (ਸਮੈਕ) ਦੀ ਚਾਦਰ 'ਚ ਲਪੇਟਿਆ ਹੋਇਆ ਨਜ਼ਰ ਆ ਰਿਹਾ ਹੈ।

ਇਕ ਹਕੂਮਤ ਇਸ ਦੇ ਕਾਰਨ ਡਿੱਗ ਗਈ ਅਤੇ ਕੁਝ ਹਫ਼ਤਿਆਂ ਦੇ ਅੰਦਰ ਇਸ ਸਮੱਸਿਆ ਦਾ ਖਾਤਮਾ ਕਰਨ ਬਾਰੇ ਦੂਸਰੀ ਸਰਕਾਰ ਦੇ ਗੁੰਮਰਾਹਕੁਨ ਚੋਣ ਵਾਅਦਿਆਂ ਨੇ ਸੱਤਾ ਤਾਂ ਦਿੱਤੀ, ਪਰ ਸਮੱਸਿਆ ਦਾ ਹਲ ਨਹੀਂ ਲੱਭਿਆ।

ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮੌਜੂਦਾ ਵਿਸ਼ਵ ਰਾਜਨੀਤਕ ਪ੍ਰਣਾਲੀ ਅਧੀਨ ਸਰਕਾਰਾਂ ਅਸਫਲ ਕਰਨ ਲਈ ਤਿਆਰ ਕੀਤੀਆਂ ਜਾਂਦੀਆਂ ਹਨ।ਆਮ ਧਾਰਨਾ ਦੇ ਉਲਟ, ਨਾ ਕੇਵਲ ਭਾਰਤ ਵਿੱਚ ਸਗੋਂ ਦੁਨੀਆਂ ਭਰ 'ਚ, ਨਸ਼ਾਖੋਰੀ ਅਮਰੀਕਾ ਅਤੇ ਕੈਨੇਡਾ ਵਰਗੇ ਵਿਕਸਤ ਦੇਸ਼ਾਂ ਵਿੱਚ ਵਧੇਰੇ ਗੰਭੀਰ ਹੈ।

ਅੰਕੜਿਆਂ ਦੇ ਅਨੁਸਾਰ, ਅਮਰੀਕਾ ਵਿੱਚ ੩੨.੬% ਵਿਦਿਆਰਥੀਆਂ ਨੇ ੮ ਤੋਂ ੧੨ ਦੀ ਕਲਾਸ ਦੇ ਦੌਰਾਨ ਨਸ਼ੇ ਕੀਤੇ ਹਨ। ਇਕ ਦਹਾਕਾ ਪਹਿਲਾਂ, ਇਹ ਗਿਣਤੀ ੪੩% ਦੇ ਬਰਾਬਰ ਸੀ। ਇਕੱਲੇ ਅਮਰੀਕਾ ਵਿੱਚ ੩੮ ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਆਪਣੇ ਜੀਵਨ ਕਾਲ ਵਿੱਚ ਘੱਟੋ ਘੱਟ ਇਕ ਵਾਰ ਨਸ਼ਿਆਂ ਦੀ ਵਰਤੋਂ ਕੀਤੀ ਹੈ।

ਇਸ ਲਈ ਦੁਨੀਆ ਭਰ ਵਿੱਚ ਇਸ ਨੂੰ ਕੰਟਰੋਲ ਕਰਨ ਦਾ, ਇਸ 'ਤੇ ਨਕੇਲ ਕੱਸਣ ਦਾ ਮੁੱਦਾ ਅਤੇ ਸਮੱਸਿਆ ਕੀ ਹੈ?

ਸਿੱਧੇ ਤੌਰ 'ਤੇ ਦੇਖਿਆ ਗਿਆ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਸੰਸਾਰ ਇੱਕ ਤਬਦੀਲੀ ਵਿੱਚੋਂ ਦੀ ਲੰਘ ਰਿਹਾ ਹੈ। ਹਿੱਪੀ ਪੀੜ੍ਹੀ ਤੋਂ ਸ਼ੁਰੂ ਹੋ ਕੇ ਨਸ਼ਿਆਂ ਦੀ ਵਰਤੋਂ ਵਿਚ ਵੱਖੋ-ਵੱਖਰੇ ਸਿਆਸੀ ਅਤੇ ਸਮਾਜਿਕ ਸਰਪ੍ਰਸਤੀ ਕਾਰਨਾਂ ਕਰਕੇ ਹੁੰਦੀ ਰਹੀ ਹੈ। ਆਮ ਸ਼ਬਦਾਂ 'ਚ, ਸਰਕਾਰਾਂ ਨੂੰ ਨਸ਼ੇੜੀ ਨੌਜਵਾਨਾਂ ਦੀ ਲੋੜ ਹੈ। ਇੱਕ ਜਾਣੂ ਅਤੇ ਸੂਝਵਾਨ ਨੌਜਵਾਨ ਸਮਾਜ ਵਿੱਚ ਅਤੇ ਸਰਕਾਰਾਂ ਵਿੱਚ ਗਲਤ ਕੰਮਾਂ ਦੇ ਵਿਰੁੱਧ ਰੋਸ ਪ੍ਰਗਟਾਵੇਗਾ, ਨੌਕਰੀਆਂ, ਕਰੀਅਰ ਦੀ ਮੰਗ ਕਰੇਗਾ।"ਬਾਗੀ ਉਮਰ" ਨੂੰ ਰੋਕਣ ਦੀ ਲੋੜ ਹੈ। ਨਸ਼ਾ ਮੁਕਤ ਨੌਜਵਾਨ ਕਦੇ ਵੀ ਅਧਿਕਾਰ, ਖਾਲਿਸਤਾਨ, ਕਸ਼ਮੀਰ ਜਾਂ ਸਰਕਾਰ ਦੇ ਬਦਲਾਅ ਦੀ ਮੰਗ ਨਹੀਂ ਕਰਨਗੇ। ਕਿਸੇ ਵੀ ਤਰ੍ਹਾਂ, ਦੁਨੀਆਂ ਭਰ ਵਿੱਚ ਜਿਆਦਾਤਰ ਰੋਸ ਪ੍ਰਗਟਾਵੇ ਦੀ ਅਗਵਾਈ ਨੌਜਵਾਨਾਂ ਦੁਆਰਾ ਕੀਤੀ ਜਾਂਦੀ ਹੈ ਅਤੇ ਜੇਕਰ ਤੁਸੀਂ ਨੌਜਵਾਨ ਨੂੰ "ਨਸ਼ੇ" ਦੇ ਅਧੀਨ ਰੱਖਦੇ ਹੋ, ਤਾਂ ਉਹ ਕਿਸ ਤਰ੍ਹਾਂ ਸਵਾਲ ਕਰਨਗੇ ਜਾਂ ਵਿਰੋਧ ਕਰਨਗੇ?

ਫਿਰ ਤੁਹਾਡੇ ਕੋਲ ਪੁਲਿਸ ਹੈ। ਨਸ਼ਿਆਂ ਦਾ ਸਭ ਤੋਂ ਵੱਡਾ ਡੀਲਰ ਨੈਟਵਰਕ ਪੁਲਿਸ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਜੇ ਪੁਲਿਸ ਅਤੇ ਸਿਆਸਤਦਾਨ ਨਸ਼ਿਆਂ ਵਿਰੁੱਧ ਫੈਸਲਾ ਕਰਦੇ ਹਨ, ਦੁਨੀਆਂ ਵਿਚ ਕੋਈ ਵੀ ਡੀਲਰ ਨਹੀਂ ਬਚਣਗੇ। ਸ਼ਰਾਬ ਦੀ ਵਿਕਰੀ ਸਰਕਾਰਾਂ ਲਈ ਆਧਿਕਾਰਕ ਮਾਲੀਆ ਲਿਆਉਂਦੀ ਹੈ, ਜਦੋਂ ਕਿ ਗੈਰ ਕਾਨੂੰਨੀ ਦਵਾਈਆਂ ਉਨ੍ਹਾਂ ਲੋਕਾਂ ਲਈ ਵੱਡੀ ਆਮਦਨ ਕਰਦੀਆਂ ਹਨ।

ਪੂੰਜੀਕਰਨ ਅਤੇ ਸਿੱਖਿਆ ਦੇ ਕਾਰਟਾਲਾਈਜ਼ੇਸ਼ਨ ਦੇ ਨਾਲ ਸਿਆਸੀ ਇੱਛਾ ਸ਼ਕਤੀ ਦੀ ਘਾਟ ਨੂੰ ਜੋੜ ਕੇ ਦੇਖੋ। ਸਰਕਾਰੀ ਸਕੂਲਾਂ, ਕਾਲਜਾਂ ਵਿਚ ਅਧਿਆਪਕਾਂ ਨੂੰ ਨਿਯੁਕਤ ਨਾ ਕਰੋ ਅਤੇ ਫੀਸ ਵਧਾਓ ਜਦਕਿ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਨੂੰ ਸਬਸਿਡੀਆਂ ਦੇ ਦਿਓ। ਪ੍ਰਾਈਵੇਟ ਸੰਸਥਾਵਾਂ ਵਿਚ ਸਿੱਖਿਆ ਦੇਣ ਤੋਂ ਬਚਣ ਲਈ ਕਿਸੇ ਸਰਕਾਰੀ ਅਧਿਆਪਕ ਲਈ ਕੋਈ ਨਿਯਮ ਨਾ ਬਣਾਓ। ਸਰਕਾਰੀ ਸਿੱਖਿਆ ਦੇ ਮਿਆਰਾਂ ਨੂੰ ਨਾ ਉਠਾਓ ਤਾਂ ਕਿ ਗਰੀਬ ਬੱਚਾ ਅਮੀਰ ਮਾਪਿਆਂ ਦੇ ਬੱਚਿਆਂ ਨੂੰ ਕਦੇ ਵੀ ਚੁਣੌਤੀ ਨਾ ਦੇਵੇ। ਕਿਸੇ ਵਿਦਿਆਰਥੀ ਨੂੰ ਪ੍ਰੀਖਿਆਵਾਂ ਨੂੰ ਮੁਲਤਵੀ ਕਰਕੇ ਡਿਗਰੀ ਹਾਸਲ ਨਾ ਕਰਨ ਦਿਓ। ਜਿਹੜੇ ਮਹਿੰਗੇ ਵਿੱਦਿਅਕ ਅਦਾਰੇ ਵਿੱਚ ਨਹੀਂ ਪੜ੍ਹੇ, ਉਹਨਾਂ ਨੂੰ ਨੌਕਰੀ ਨਾ ਦਿਓ।  "ਆਪ ਹੈ ਕਹੀਏ, ਆਗਰਾ ਤੋਂ ਪੀ ਐੱਚ ਡੀ ਕੀ ਹੈ, ਕੌਣ ਬਾਤ ਕਰੇਗਾ?"

ਉਪਰੋਕਤ, ਦੋ ਮੁੱਦਿਆਂ ਵਿੱਚ, ਟੁੱਟ ਰਹੇ ਪਰਵਾਰਾਂ ਦੀ ਉਦਾਹਰਣ ਲਓ। ਪਤੀ-ਪਤਨੀ ਦੋਨੋਂ ਹੀ ਪੈਸਾ ਕਮਾਉਣ ਲਈ ਪੂਰਾ ਸਮਾਂ ਕੰਮ ਕਰਦੇ ਹਨ, ਵਧੀਆ ਜ਼ਿੰਦਗੀ ਜੀਉਣ ਲਈ ਨਹੀਂ ਪਰ ਆਪਣੇ ਬੱਚਿਆਂ ਦੀਆਂ ਮਹਿੰਗੀਆਂ ਸਿੱਖਿਆ ਦੀਆਂ ਫੀਸਾਂ ਕਮਾਉਣ ਲਈ। ਜਿੰਨ੍ਹੇ ਜ਼ਿਆਦਾ ਬੱਚੇ, ਉਨ੍ਹੀ ਜ਼ਿਆਦਾ ਫੀਸ।  ਨਾਨਾ-ਨਾਨੀ, ਦਾਦਾ, ਚਾਚੇ ਅਤੇ ਚਚੇਰੇ ਭਰਾ ਦੂਰ ਦੁਰਾਡੇ ਰਿਸ਼ਤੇਦਾਰ ਹਨ, ਜੋ ਸਿਰਫ ਖਾਸ ਤਿਓਹਾਰਾਂ 'ਤੇ ਹੀ ਮਿਲਦੇ ਹਨ।

"ਦਾਦੀ, ਪਿਛਲੇ ਹਫ਼ਤੇ ਹੀ ਤੋ ਫੇਸਟਾਈਮ (ਵੀਡੀਓ ਕਾਲ ਕਰਨ ਲਈ ਇੱਕ ਸਾਫਟਵੇਅਰ) ਕੀਤਾ ਸੀ, ਮੈਂ "੧੩ ਰੀਜ਼ਨਸ ਵਾਏ (ਇੱਕ ਡਰਾਮਾ ਸੀਰੀਜ਼) ਦੇਖਣਾ ਹੈ, ਬਾਅਦ ਵਿਚ ਤੁਹਾਡੇ ਨਾਲ ਗੱਲ ਕਰਾਂਗਾ" ਛੋਟੇ ਬੱਚਿਆਂ ਨੂੰ ਸੇਧ ਦੇਣ ਲਈ ਕੋਈ ਨਹੀਂ ਹੈ। ਬੁਰੇ ਤੱਤਾਂ ਤੋਂ ਉਨ੍ਹਾਂ ਨੂੰ ਰੋਕਣ ਲਈ ਕੋਈ ਵੀ ਨਹੀਂ ਹੈ। ਇੰਟਰਨੈਟ ਦੁਆਰਾ ਸੂਚਿਤ (ਗਲਤ) ਹੋਣ ਤੋਂ ਉਨ੍ਹਾਂ ਨੂੰ ਰੋਕਣ ਲਈ ਕੋਈ ਵੀ ਨਹੀਂ !! ਮਾਪੇ ਉਸ ਸਮੇਂ ਤਾੜੀਆਂ ਵਜਾਉਂਦੇ ਹਨ, ਜਦੋਂ ਉਨ੍ਹਾਂ ਦੇ ੧੩ ਸਾਲ ਦੇ ਲੜਕੇ ਨੇ ੧੮+ ਗੋਰ-ਲੇਡਨ ਗਾਡ ਆਫ਼ ਵਾਰ ਗੇਮ ਕੰਸੋਲ ਤੇ ਰਾਖਸ਼ਾਂ ਨੂੰ ਮਾਰ ਮੁਕਾਉਂਦਾ ਹੈ। "ਸੱਪ ਸੀੜ੍ਹੀ" ਅਤੇ "ਕੰਚੇ, ਬਰੰਟੇ ਜਾਂ ਪਿੱਠੂ ਗਰਮ" ਵਰਗੀਆਂ ਖੇਡਾਂ ਅਲੋਪ ਹੋ ਗਈਆਂ ਹਨ ਅਤੇ ਅਸੀਂ "ਨੀਡ ਫਾਰ ਸਪੀਡ" ਵਰਗੀਆਂ ਗੇਮਾਂ 'ਤੇ ਆ ਪਹੁੰਚੇ ਹਾਂ, ਜਿੱੱਥੇ ਲੋਕਾਂ ਨੂੰ ਮਾਰਨ ਪਿੱਛੇ ਵਾਧੂ ਪੁਆਇੰਟਸ (ਅੰਕ) ਦਿੱਤੇ ਜਾਂਦੇ ਹਨ।

ਮਾਪੇ ਕਿੱਥੇ ਹਨ? ਆਪਣੇ ਬੱਚਿਆਂ ਤੋਂ ਖਿਝੇ ਅਤੇ ਬਹੁਤ ਮਾਯੂਸ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਹੋਣ ਦੀ ਬਜਾਏ ਆਪਣੇ ਆਪ ਨੂੰ ਰੋਜ਼ਾਨਾ ਦੀ ਜ਼ਿੰਦਗੀ 'ਚ ਢਾਲਣ ਅਤੇ ਬਚਾਉਣ ਦੀ ਕੋਸ਼ਿਸ਼ ਕਰਨ ਵਿਚ ਘਿਰੇ ਹੋਏ ਹਨ।

"ਸਿਖਰ ਦੇ ਸਕੂਲਾਂ ਵਿਚ ਫੀਸਾਂ ਭਰਦੇ ਹਾਂ, ਉੱਪਰੋਂ ਟਿਊਸ਼ਨ ਫੀਸ ਅਲੱਗ,  ਹੋਰ ਕੀ ਕਰੀਏ, ਬਹੁਤ ਬੁਰਾ ਹਾਲ ਹੈ, ਸਿਸਟਮ ਨੈ ਐਸੀ ਤੈਸੀ ਕਰ ਰੱਖੀ ਹੈ"।

ਤਾਂ ਫਿਰ ਅਸੀਂ ਕੀ ਕਰਾਂਗੇ? ਕਿਸ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਦੁਰਵਿਹਾਰ ਅਤੇ ਡ੍ਰੱਗਜ਼ ਦੁਆਰਾ ਤਬਾਹ ਹੋਣ ਤੋਂ ਰੋਕ ਸਕਦੇ ਹਾਂ?

ਉਨ੍ਹਾਂ ਨੂੰ ਪਰਿਵਾਰ ਅਤੇ ਪਹਿਚਾਣ ਦੀ ਪਹਿਲੀ ਭਾਵਨਾ ਦਾ ਅਹਿਸਾਸ ਕਰਵਾਓ। ਇਸ ਅਹਿਸਾਸ ਤੋਂ ਬਿਨਾ ਬੱਚਿਆਂ ਨੂੰ ਨਿਰਾਸ਼ਾ ਤੋਂ ਬਚਣ ਲਈ ਨਸ਼ੇ 'ਤੇ ਨਿਰਭਰ ਰਹਿਣਾ ਪਵੇਗਾ।ਬਜ਼ੁਰਗਾਂ ਦਾ ਆਦਰ ਕਰੋ ਤਾਂ ਜੋ ਤੁਹਾਡੇ ਬੱਚੇ ਤੁਹਾਡੀ ਇੱਜ਼ਤ ਕਰਨ ਦੇ ਨਾਲ ਨਾਲ ਰਿਸ਼ਤਿਆਂ ਦੇ ਧਾਗਿਆਂ ਨੂੰ ਇਕ-ਦੂਜੇ ਨਾਲ ਬੰਨ੍ਹ ਕੇ ਰੱਖਣਾ ਸਿੱਖ ਸਕਣ।

ਫਿਰ ਸਰਕਾਰ ਦੀ ਅਯੋਗਤਾ ਦੇ ਵਿਰੁੱਧ ਇਕ ਲੋਕਾਂ ਦਾ ਅੰਦੋਲਨ ਸ਼ੁਰੂ ਕਰੋ। ਸੰਸਾਰ ਭਰ ਦੀਆਂ ਸਰਕਾਰਾਂ ਸ਼ਰਾਬ ਅਤੇ ਮਾਰਿਜੁਆਨਾ (ਭੰਗ) ਵੇਚ ਕੇ ਟੈਕਸ ਦੇ ਪੈਸੇ ਕਮਾਉਂਦੀਆਂ ਹਨ ਮੈਨੂੰ ਹੈਰਾਨੀ ਹੁੰਦੀ ਹੈ, ਜਦੋਂ ਸਾਨੂੰ ਸਿਗਰੇਟ, ਸ਼ਰਾਬ ਅਤੇ ਅਜਿਹੇ ਨਸ਼ੇ ਪਤਾ ਹੈ ਜੋ ਸਾਨੂੰ ਮਾਰ ਮੁਕਾਉਣਗੇ, ਤਾਂ ਸਰਕਾਰਾਂ ਵਿਕਰੀ ਦੀ ਆਗਿਆ ਕਿਉਂ ਦਿੰਦੀਆਂ ਹਨ? ਨਸ਼ਿਆਂ ਦੀ ਵਿਕਰੀ ਤੋਂ ਸਰਕਾਰਾਂ ਵੱਡੀਆਂ ਕਟੌਤੀਆਂ ਕਿਉਂ ਕਰਦੀਆਂ ਹਨ? ਨਸ਼ਿਆਂ ਦੀ ਵਿਕਰੀ ਨੂੰ ਦੁਨੀਆਂ ਭਰ ਵਿਚ ਪਾਬੰਦੀ ਕਿਉਂ ਨਹੀਂ ਦਿੱਤੀ ਜਾ ਸਕਦੀ ਹੈ? ਸਾਨੂੰ ਡਰ ਹੈ ਕਿ ਬਹੁਤੇ ਲੋਕ ਨਸ਼ਿਆਂ ਦੀ ਸਪਲਾਈ ਨਾ ਹੋਣ ਕਾਰਨ ਮਰ ਜਾਣਗੇ ਕਿਉਂਕਿ ਕਿਸੇ ਨਾ ਕਿਸੇ ਰੂਪ 'ਚ ਨਸ਼ੇ ਦੇ ਸੇਵਨ ਦੀ ਆਦੀ ਹੈ।

ਠੀਕ ਹੈ, ਹੁਣ ਮਰਨ ਵਾਲੇ ਲੋਕਾਂ ਦੀ ਗਿਣਤੀ ਅਤੇ "ਨਸ਼ਿਆਂ" ਦੇ ਸਿੱਧੇ ਜਾਂ ਅਸਿੱਧੇ ਪ੍ਰਭਾਵਾਂ ਦੇ ਕਾਰਨ ਅਪਰਾਧਾਂ ਦੀ ਗਿਣਤੀ ਦੇਖੋ।

ਚੰਗਿਆਈ ਅਤੇ ਬੁਰਾਈ, ਲਾਭ ਅਤੇ ਹਾਨੀ ਦੀ ਤੁਲਨਾ ਕਰੋ ਅਤੇ ਵਿਚਾਰੋ ਕਿ ਕਿੱਥੇ ਜਾਣਾ ਹੈ। ਅੱਜ ਨਹੀਂ ਤਾਂ ਕੱਲ੍ਹ ਲੋਕਾਂ ਨੂੰ ਫੈਸਲਾ ਕਰਨਾ ਹੀ ਪਵੇਗਾ।

ਪੰਜਾਬ ਅਸਥਾਈ ਤੌਰ 'ਤੇ ਵਿਦਰੋਹ ਕਰ ਰਿਹਾ ਹੈ। ਇਹ ਬਹੁਤ ਲੰਬੇ ਸਮੇਂ ਤਕ ਨਹੀਂ ਰਹੇਗਾ ਕਿਉਂਕਿ ਮੂਲ ਕਾਰਨ ਦਾ ਹੱਲ ਨਹੀਂ ਕੀਤਾ ਜਾਵੇਗਾ। ਨਾ ਹੀ ਇਸਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।  ਦੁਨੀਆਂ ਨੂੰ ਪਿਆਰ ਦੀ ਲੋੜ ਹੈ ਅਤੇ ਜੋ ਦੁਨੀਆਂ ਨੂੰ ਚਲਾਉਣਗੇ ਉਹ ਜੰਗਾਂ ਦੀ ਯੋਜਨਾ ਬਣਾ ਰਹੇ ਹਨ !!!

ਅਕਾਲੀਆਂ ਖਿਲਾਫ ਕਾਂਗਰਸ, ਕਾਂਗਰਸ ਖਿਲਾਫ ਅਕਾਲੀ, ਆਪ ਦੇ ਖਿਲਾਫ ਆਪ - ਕੌਣ ਹੈ ਸਾਡੇ ਬੱਚਿਆਂ ਲਈ? ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਕਾਰਨ ਇਕਜੁੱਟ ਹੋਣ ਦੀ ਜ਼ਰੂਰਤ ਹੈ। ਸਾਡੇ ਬੱਚਿਆਂ ਨੂੰ ਬਚਾਓ, ਸਾਡੇ ਭਵਿੱਖ ਨੂੰ ਬਚਾਓ !!'

ਅਨੁਵਾਦਿਤ ਲੇਖ

ਅਸਲ ਲਿਖਤ - ਰਬਿੰਦਰ ਨਾਰਾਇਣ Managing Director & President PTC NETWORK

Related Post