ਜੰਗਲੀ ਸੂਰਾਂ ਨੇ ਪਾਈ ਦਹਿਸ਼ਤ, ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗੀ ਮਦਦ

By  Pardeep Singh March 21st 2022 04:46 PM

ਫਰੀਦਕੋਟ: ਜਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਜੰਗਲੀ ਸੂਰਾ ਨੇ ਵਕਤ ਪਾ ਰੱਖਿਆ, ਜੰਗਲੀ ਸੂਰਾਂ ਦਾ ਇਕ ਝੂੰਡ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਨੂੰ ਬਰਬਾਦ ਕਰ ਰਿਹਾ ਹੈ ਜਿਸ ਕਾਰਨ ਕਿਸਾਨ ਡਾਢੇ ਪ੍ਰੇਸ਼ਾਨ ਹਨ ਅਤੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਇਹਨਾਂ ਸੂਰਾਂ ਦੇ ਹੱਲ ਦੀ ਗੁਹਾਰ ਲਗਾ ਰਹੇ ਹਨ।

  

ਫਰੀਦਕੋਟ ਜਿਲ੍ਹੇ ਦੇ ਪਿੰਡ ਮਚਾਕੀ ਮੱਲ੍ਹ ਸਿੰਘ ਅਤੇ ਢੀਮਾਂ ਵਾਲੀ ਦਾ ਜਿਥੇ ਇਹਨੀਂ ਦਿਨੀ ਜੰਗਲੀ ਸੂਰਾਂ ਦੇ ਇਕ ਝੂੰਡ ਵੱਲੋਂ ਕਿਸਾਨਾਂ ਦੀਆ ਕਣਕ, ਆਲੂ ਅਤੇ ਗੰਨੇ ਦੀਆਂ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ। ਕਿਸਾਨਾਂ ਦਾ ਕਹਿਣਾਂ ਕਿ ਉਹਨਾਂ ਵੱਲੋਂ ਜੇਕਰ ਸੂਰਾਂ ਨੂੰ ਰੋਕਣ ਦੀ ਕੋਸਿਸ ਕੀਤੀ ਜਾਂਦੀ ਹੈ ਤਾਂ ਜੰਗਲੀ ਸੂਰ ਅੱਗੋਂ ਉਹਨਾਂ ਉਪਰ ਹਮਲਾ ਬੋਲ ਦਿੰਦੇ ਹਨ। ਕਿਸਾਨਾਂ ਦੇ ਦੱਸਿਆ ਕਿ ਉਹਨਾਂ ਦੀ ਆਲੂਆਂ ਦੀ ਫਸਲ, ਗੰਨੇ ਦੀ ਫਸਲ ਅਤੇ ਹੁਣ ਕਣਕ ਦੀ ਫਸਲ ਨੂੰ ਜੰਗਲੀ ਸੂਰ ਨਿਸ਼ਾਨਾਂ ਬਣਾ ਰਹੇ ਹਨ।ਉਹਨਾਂ ਕਿਹਾ ਕਿ ਉਹ ਆਪਣੀਆ ਫਸਲਾਂ ਵੱਲ ਗੇੜਾ ਮਾਰਨ ਵੀ ਡਰ ਡਰ ਕੇਟ ਜਾਂਦੇ ਹਨ ਕਿ ਕਿਤੇ ਕੋਈ ਸੂਰ ਆ ਕੇ ਹਮਲਾ ਹੀ ਨਾਂ ਕਰ ਦੇਵੇ। ਕਿਸਾਨਾਂ ਨੇ ਇਸ ਮੌਕੇ ਸੂਰਾਂ ਤੋਂ ਨਿਜਾਤ ਦਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ।

ਇਸ ਮੌਕੇ ਗੱਲਬਾਤ ਕਰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ  ਦੇ ਬਲਾਕ ਪ੍ਰਧਾਨ ਸ਼ਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੀਆਂ ਕਥਿਤ ਗਲਤ ਨੀਤੀਆ ਕਾਰਨ ਸੰਤਾਪ ਹੰਢਾ ਰਹੇ ਹਨ ਅਤੇ ਹੁਣ ਜੰਗਲੀ ਸੂਰਾਂ ਵੱਲੋਂ ਉਹਨਾਂ ਦੀਆਂ ਫਸਲਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ । ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਹਨਾ ਜੰਗਲੀ ਸੂਰਾਂ ਜਿੰਨਾਂ ਦੀ ਗਿਣਤੀ ਦਿਨ ਬਾ ਦਿਨ ਵਧ ਰਹੀ ਨੂੰ ਰੋਕਿਆ ਜਾਵੇ ਅਤੇ ਅਤੇ ਇਹਨਾਂ ਦਾ ਕੋਈ ਹੱਲ ਕਰ ਕਿਸਾਨਾਂ ਨੂੰ ਇਹਨਾਂ ਸੂਰਾਂ ਤੋਂ ਨਿਜਾਤ ਦਵਾਈ ਜਾਵੇ।

-PTC News

Related Post