ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਫਿਰੋਜ਼ਪੁਰ ਜੇਲ੍ਹ ਨਾਲ ਜੁੜੇ ਤਾਰ!

By  Ravinder Singh June 2nd 2022 02:01 PM -- Updated: June 2nd 2022 02:16 PM

ਚੰਡੀਗੜ੍ਹ : ਪੰਜਾਬੀ ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਤਾਰ ਫਿਰੋਜ਼ਪੁਰ ਜੇਲ੍ਹ ਨਾਲ ਜੁੜਦੇ ਨਜ਼ਰ ਆ ਰਹੇ ਹਨ। ਇਸ ਬਾਰੇ ਗੈਂਗਸਟਰ ਮਨਪ੍ਰੀਤ ਮੰਨਾ ਤੋਂ ਅਹਿਮ ਖ਼ੁਲਾਸੇ ਹੋਏ ਹਨ। ਗੈਂਗਸਟਰ ਮੰਨਾ ਵੀ ਕਤਲ ਦੀ ਪਲਾਨਿੰਗ ਵਿੱਚ ਸ਼ਮੂਲੀਅਤ ਦੱਸੀ ਜਾ ਰਹੀ ਹੈ। ਫਿਰੋਜ਼ਪੁਰ ਜੇਲ੍ਹ ਵਿਚੋਂ ਪਿਛਲੇ ਸਮੇਂ ਪੰਜ ਮੋਬਾਈਲ ਬਰਾਮਦ ਹੋਏ ਸਨ। ਗੈਂਗਸਟਰ ਮਨਪ੍ਰੀਤ ਮੰਨਾ ਦੀ ਬੈਰਕ ਵਿੱਚੋਂ ਮਿਲੇ ਮੋਬਾਈਲ ਫੋਨਾਂ ਦੀ ਜਾਂਚ ਸ਼ੁਰੂ ਹੋ ਗਈ ਹੈ। IT ਵਿੰਗ ਮੋਬਾਈਲਾਂ ਤੋਂ ਗੱਲਬਾਤ ਦਾ ਡਾਟਾ ਜੁਟਾ ਰਹੀ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਫਿਰੋਜ਼ਪੁਰ ਜੇਲ੍ਹ ਨਾਲ ਜੁੜੇ ਤਾਰ!ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਜੇਲ੍ਹ ਦੀ ਹਾਈ ਸਕਿਓਰਿਟੀ ਬੈਰਕ 'ਚੋਂ ਕਰੀਬ 5 ਮੋਬਾਈਲ ਬਰਾਮਦ ਹੋਏ ਸਨ। ਸੂਤਰਾਂ ਅਨੁਸਾਰ ਕਈ ਵੱਡੇ ਗੈਂਗਸਟਰਾਂ ਨਾਲ ਗੱਲਬਾਤ ਹੋਈ ਸੀ। ਮਨਪ੍ਰੀਤ ਮੰਨਾ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉਤੇ ਮਾਨਸਾ ਲਿਆਂਦਾ ਗਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਵੱਡੀ ਖਬਰ ਫਿਰੋਜ਼ਪੁਰ ਜੇਲ੍ਹ ਤੋਂ ਬਰਾਮਦ ਹੋਏ ਗੈਂਗਸਟਰ ਮੰਨਾ ਤੋਂ ਕਈ ਵੱਡੇ ਖ਼ੁਲਾਸੇ ਸਾਹਮਣੇ ਆਏ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਫਿਰੋਜ਼ਪੁਰ ਤੋਂ ਬਰਾਮਦ ਕੀਤੇ ਫੋਨਾਂ 'ਚ ਵੱਡੇ ਗੈਂਗਸਟਰਾਂ ਨਾਲ ਗੱਲਬਾਤ ਦਾ ਡਾਟਾ ਵੀ ਬਰਾਮਦ ਕਰ ਲਿਆ ਹੈ। ਆਈਟੀ ਵਿੰਗ ਦੀ ਮਦਦ ਨਾਲ ਪੁਲਿਸ ਹੁਣ ਇਹ ਖੁਲਾਸਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਵੱਡੇ ਗੈਂਗਸਟਰ ਨੂੰ ਮਿਲ ਕੇ ਸਿੱਧੂ ਮੂਸੇਵਾਲਾ ਮਾਮਲੇ 'ਚ ਜੇਲ੍ਹ 'ਚ ਬੰਦ ਗੈਂਗਸਟਰ ਮੰਨਾ ਦੀ ਯੋਜਨਾ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਫਿਰੋਜ਼ਪੁਰ ਜੇਲ੍ਹ ਨਾਲ ਜੁੜੇ ਤਾਰ!ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਬੈਰਕ 'ਚ ਗੈਂਗਸਟਰਾਂ ਦੀ ਝੜਪ ਹੋ ਗਈ। ਸਿੱਧੂ ਮੂਸੇ ਵਾਲੇ ਦੇ ਕਤਲ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਕੱਲ੍ਹ ਸਵੇਰੇ ਅਤੇ ਬੀਤੀ ਰਾਤ ਵੱਖ-ਵੱਖ ਗੋਡਿਆਂ 'ਚ ਖ਼ੂਨੀ ਝੜਪ ਹੋਈ ਜਿਸ 'ਚ ਜੇਲ੍ਹ 'ਚ ਬੰਦ ਕੁਝ ਗੈਂਗਸਟਰ ਤੇ ਹਵਾਲਾਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਵੀ ਲਿਆਂਦਾ ਗਿਆ। ਹਸਪਤਾਲ ਫਿਰੋਜ਼ਪੁਰ ਵਿਖੇ ਇਲਾਜ ਲਈ ਗਿਆ ਸੀ ਪਰ ਇਲਾਜ ਤੋਂ ਬਾਅਦ ਵਾਪਸ ਜੇਲ੍ਹ ਲਿਜਾਇਆ ਗਿਆ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਫਿਰੋਜ਼ਪੁਰ ਜੇਲ੍ਹ ਨਾਲ ਜੁੜੇ ਤਾਰ!ਸਿੱਧੂ ਮੂਸੇਵਾਲਾ ਨੂੰ ਧਮਕੀਆਂ ਮਿਲ ਰਹੀਆਂ ਸਨ। ਵੀਡੀਓ ਸ਼ੇਅਰ ਕਰ ਧਮਕੀਆਂ ਦੀ ਗੱਲ ਦੱਸੀ ਸੀ । ਮੂਸੇਵਾਲਾ ਦਾ ਪੁਰਾਣਾ ਵੀਡੀਓ ਸਾਹਮਣੇ ਆਇਆ ਹੈ। ਸਥਾਪਿਤ ਗਾਇਕਾਂ ਦੇ ਸਾਥੀ ਧਮਕਾ ਰਹੇ। ਫੋਨ ਕਾਲ ਅਤੇ ਈ-ਮੇਲ ਜ਼ਰੀਏ ਧਮਕੀਆਂ ਮਿਲ ਰਹੀਆਂ ਸਨ। ਇਸ ਬਾਰੇ ਸਿੱਧੂ ਨੇ ਕਿਹਾ ਸੀ ਕਿ 'ਮੈਂ ਚੰਡੀਗੜ੍ਹ 'ਚ ਲੁਕ ਕੇ ਨਹੀਂ, ਆਪਣੇ ਪਿੰਡ 'ਚ ਰਹਿੰਦਾ ਹਾਂ।' ਜੋ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਿਕ ਗੈਂਗਸਟਰ ਮੰਨਾ ਤੋਂ ਵੱਡੀ ਲੀਡ ਪੰਜਾਬ ਪੁਲਿਸ ਦੇ ਹੱਥ ਲੱਗੀ ਹੈ ਤੇ ਦੇਰ ਸ਼ਾਮ ਤੱਕ ਨਾਭਾ ਪਟਿਆਲਾ ਅਤੇ ਫਰੀਦਕੋਟ ਜੇਲ੍ਹ ਵਿੱਚ ਬੰਦ ਅਪਰਾਧਿਕ ਘਟਨਾਵਾਂ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਹੋ ਸਕਦੀ ਹੈ। ਇਹ ਵੀ ਪੜ੍ਹੋ : ਸੰਗਰੂਰ : ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਸਰਬਜੀਤ ਕੌਰ ਦੀ ਹਾਲਤ ਵਿਗੜੀ

Related Post