ਨੇਤਰਹੀਣਾਂ ਦੇ ਦਰਦ ਨੂੰ ਪਛਾਣੋ, ਉਹਨਾਂ ਦੀ ਨਜ਼ਰ ਬਣੋ!

By  Joshi October 7th 2017 07:20 PM -- Updated: October 7th 2017 07:35 PM

ਚੰਡੀਗੜ੍ਹ ਦੀ ਡਾਇਲਾਗ ਹਾਈਵੇਅ ਟਰੱਸਟ ਵੱਲੋਂ ਪ੍ਰਾਜੈਕਟ ਵਿਜ਼ਨ ਦੇ ਸਹਿਯੋਗ ਨਾਲ ਇਕ ਨਵੀਂ ਪਹਿਲਕਦਮ ਵਿਚ ਸੈਕਟਰ 17 ਵਿੱਚ 12 ਅਕਤੂਬਰ, 2017 ਨੂੰ ਇੱਕ ਇਕ ਬਲਾਈਂਡ ਵਾਕ ਆਯੋਜਿਤ ਕੀਤੀ ਜਾਵੇਗੀ। ਇਹ ਵਾਕ ਨੇਤਰਹੀਣ ਲੋਕਾਂ ਦੇ ਦਰਦ ਨੂੰ ਸਮਝਣ ਅਤੇ ਅੱਖਾਂ ਦਾਨ ਕਰਨ ਨੂੰ ਲੈ ਕੇ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤੀ ਜਾ ਰਹੀ ਹੈ। World Sight Day:Blind Walk on October 12, World Sight Day at Chandigarhਬਲਾਇੰਡ ਵਾਕ ਦੀ ਅਗਵਾਈ ਨੇਤਰਹੀਣ ਲੋਕਾਂ ਦੁਆਰਾ ਕੀਤੀ ਜਾਵੇਗੀ ਅਤੇ ਇਸ ਲਗਭਗ ੫੦੦ ਹੋਰ ਵਿਅਕਤੀ ਹਿੱਸਾ ਲੈਣਗੇ। ਸਾਡੇ ਕੋਲ ਘੱਟੋ ਘੱਟ 500 ਅੱਖਾਂ ਦਾਨ ਕਰਨ ਦਾ ਟੀਚਾ ਹੈ ਜੇ ਸਾਨੂੰ ਇੱਕ ਉਤਸ਼ਾਹਿਤ ਮੀਡੀਆ ਪ੍ਰਤੀਕਰਮ ਮਿਲਦਾ ਹੈ, ਤਾਂ ਅਸੀਂ 1000 ਅੱਖਾਂ ਦਾਨ ਕਰਨ ਦਾ ਟੀਚਾ ਬਣਾ ਸਕਦੇ ਹਾਂ। ਭਾਰਤ ਵਿਚ ੩ ਕਰੋੜ ੩੯ ਲੱਖ ਨੇਤਰਹੀਣ ਵਿਅਕਤੀ ਹਨ ਅਤੇ ਅਸੀਂ ਆਪਣੇ ਇਸ ਟੀਚੇ ਨੂੰ ਪੂਰਾ ਕਰਨਾ ਯਕੀਨੀ ਬਣਾਉਣਾ ਚਾਹੁੰਦੇ ਹਾਂ। ਚੰਡੀਗੜ੍ਹ 17 ਪਲਾਜ਼ਾ ਤੋਂ ਇਹ ਵਾਕ 5:00ਵਜੇ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਲਗਭਗ 7:00 ਵਜੇ ਸ਼ਾਮ ਨੂੰ ਇਹ ਸਮਾਪਤੀ ਹੋਵੇਗੀ। ਇਸ ਵਾਕ ਦਾ ਮਕਸਦ ਨੇਤਰਹੀਣ ਲੋਕਾਂ ਦੇ ਦਰਦ ਨੂੰ ਸਮਝਣਾ ਹੈ। ਇਸ ਸੰਸਥਾ ਦਾ ਮੰਨਣਾ ਹੈ ਕਿ ਅੱਖਾਂ ਦਾਨ ਦਾ ਪੁੰਨ ਸਭ ਤੋਂ ਵੱਡਾ ਪੁੰਨ ਹੈ। —PTC News

Related Post