ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਤੇ ਪਰਿਵਾਰਕ ਮੈਂਬਰ ਨੂੰ DSP ਦੀ ਨੌਕਰੀ ਦਿੱਤੀ ਜਾਵੇ: ਪਰਬੰਸ ਸਿੰਘ ਰੋਮਾਣਾ

By  Shanker Badra June 19th 2020 10:08 AM

ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਤੇ ਪਰਿਵਾਰਕ ਮੈਂਬਰ ਨੂੰ DSP ਦੀ ਨੌਕਰੀ ਦਿੱਤੀ ਜਾਵੇ: ਪਰਬੰਸ ਸਿੰਘ ਰੋਮਾਣਾ:ਚੰਡੀਗੜ : ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਬੰਸ ਸਿੰਘ ਰੋਮਾਣਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਲੱਦਾਖ ਵਿਚ ਚੀਨ ਨਾਲ ਹੋਏ ਖੂਨੀ ਟਕਰਾਅ ਦੌਰਾਨ ਸ਼ਹੀਦ ਹੋਏ ਚਾਰ ਸੈਨਿਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਬੇ ਵਿਚ ਸਿਵਲ ਸਰਵਿਸ ਦੀ ਨੌਕਰੀ ਜਾਂ ਫਿਰ ਪੰਜਾਬ ਪੁਲਿਸ ਵਿਚ ਡੀ ਐਸ ਪੀ ਦੀ ਨੌਕਰੀ ਦੇਣ ਦੀ ਪੇਸ਼ਕਸ਼ ਕਰਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਮੌਕੇ 'ਤੇ ਅੱਗੇ ਆਉਣਗੇ ਤੇ ਅਜਿਹੀ ਉਦਾਹਰਣ ਪੇਸ਼ ਕਰਨਗੇ, ਜਿਸ 'ਤੇ ਸਾਰਾ ਦੇਸ਼ ਚੱਲੇਗਾ। ਉਹਨਾਂ ਕਿਹਾ ਕਿ ਇਹੀ  ਚਾਰਾਂ ਸੈਨਿਕਾਂ ਨਾਇਬ ਸੂਬੇਦਾਰ ਮਨਦੀਪ ਸਿੰਘ ਤੇ ਸਤਨਾਮ ਸਿੰਘ ਅਤੇ ਦੋਵੇਂ ਸਿਪਾਹੀ ਗੁਰਬਿੰਦਰ ਸਿੰਘ ਤੇ ਗੁਰਤੇਜ ਸਿੰਘ ਵੱਲੋਂ ਆਪਣੀ ਧਰਤੀ ਮਾਂ ਲਈ ਦਿੱਤੀ ਵਿਲੱਖਣ ਕੁਰਬਾਨੀ ਦੀ ਸਭ ਤੋਂ ਵੱਡੀ ਮਾਨਤਾ ਹੋਵੇਗੀ।

 YAD President Parambans S Romana appeals to CM to offer Rs one crore compensation and DSP job to next of kin of martyred soldiers ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਤੇ ਪਰਿਵਾਰਕ ਮੈਂਬਰ ਨੂੰ DSP ਦੀ ਨੌਕਰੀ ਦਿੱਤੀ ਜਾਵੇ : ਪਰਬੰਸ ਸਿੰਘ ਰੋਮਾਣਾ

ਉਹਨਾਂ ਕਿਹਾ ਕਿ ਚਾਰਾਂ ਦਲੇਰ ਸੈਨਿਕਾਂ ਨੇ ਆਪਣੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਵਾਰੀਆਂ। ਉਹਨਾਂ ਕਿਹਾ ਕਿ ਸਾਨੂੰ ਸਾਰੇ ਫੌਜੀਆਂ ਲਈ ਸਪਸ਼ਟ ਸੰਦੇਸ਼ ਭੇਜਣ ਦੀ ਜ਼ਰੂਰਤ ਹੈ ਕਿ ਉਹਨਾਂ ਦਾ ਸੂਬਾ ਉਹਨਾਂ ਦੇ ਨਾਲ ਹੈ ਤੇ ਉਹਨਾਂ ਦਾ ਸਰਵਉਚ ਸੰਭਵ ਸਤਿਕਾਰ ਕਰਦਾ ਹੈ। ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਗਲਤੀ ਨਹੀਂ ਕਰਨੀ ਚਾਹੀਦੀ।

ਉਹਨਾਂ ਕਿਹਾ ਕਿ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਵੱਧ ਉਮਰ ਦੇ ਪੋਤੇ ਨੂੰ ਡੀਐਸਪੀ ਲਗਾਉਣ ਨਾਲ ਨੌਜਵਾਨਾਂ ਵਿਚ ਗਲਤ ਸੰਦੇਸ਼ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸਾਡੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ, ਜਿਹਨਾਂ ਦਾ ਇਹ ਸਨਮਾਨ ਲਈ ਸਭ ਤੋਂ ਵੱਡਾ ਹੱਕ ਬਣਦਾ ਹੈ, ਨੂੰ ਡੀ ਐਸ ਪੀ ਦੀ ਨੌਕਰੀ ਦੇ ਕੇ ਇਸ ਗਲਤੀ ਦੀ ਦਰੁਸਤੀ ਕੀਤੀ ਜਾ ਸਕਦੀ ਹੈ। ਉੁਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੇ ਹੱਕ ਵਿਚ ਇਸ ਕਦਮ ਦੀ ਹਮਾਇਤ ਕਰਨ ਲਈ ਵਚਨਬੱਧ ਹੈ।

-PTCNews

Related Post