ਕੋਰੋਨਾ ਮਾਮਲਿਆਂ 'ਚ ਲਗਾਤਾਰ ਵਾਧਾ ਹੋਣ ਕਰਕੇ ਦਿੱਲੀ 'ਚ ਯੈਲੋ ਅਲਰਟ ਜਾਰੀ

By  Riya Bawa December 28th 2021 02:30 PM -- Updated: December 28th 2021 04:02 PM

ਨਵੀਂ ਦਿੱਲੀ: Delhi 'ਚ Omicron ਦੇ ਕੇਸ ਵਧਦੇ ਜਾ ਰਹੇ ਹਨ ਉੱਥੇ ਦਿੱਲੀ 'ਚ 24 ਘੰਟਿਆਂ 'ਚ coronavirus ਦੇ 331 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ 9 ਜੂਨ ਤੋਂ ਬਾਅਦ ਇੱਕ ਦਿਨ 'ਚ ਸਾਹਮਣੇ ਆਉਣ ਵਾਲਾ ਵੱਡਾ ਅੰਕੜਾ ਹੈ। ਇਸਦੇ ਨਾਲ ਹੀ ਪਿੱਛਲੇ 24 ਘੰਟਿਆਂ ਵਿੱਚ ਇੱਕ ਦੀ ਮੌਤ ਦੀ ਪੁਸ਼ਟੀ ਹੋਈ ਹੈ। ਦਿੱਲੀ ਵਿੱਚ ਕੋਰੋਨਾ ਪ੍ਰਭਾਵਿਤ ਕੇਸਾਂ ਦੀ ਦਰ 0.68 ਪ੍ਰਤੀਸ਼ਤ ਹੈ। ਦੱਸ ਦਈਏ ਕਿ ਦਿੱਲੀ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25,106 ਹੋ ਗਈ ਹੈ।

Delhi records six-month high of 107 new COVID-19 cases in 24 hours

ਦਿੱਲੀ ਵਿੱਚ ਕੋਰੋਨਾ ਦੇ ਓਮਾਈਕਰੋਨ ਵੇਰੀਐਂਟ ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ GRAP (ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ) ਲਾਗੂ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਯੈਲੋ ਅਲਰਟ ਲਾਗੂ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਣਗੀਆਂ। ਉਦਾਹਰਨ ਲਈ, ਦੁਕਾਨਾਂ ਅਤੇ ਮਾਲ ਖੋਲ੍ਹਣ ਵੇਲੇ ਔਡ-ਈਵਨ ਫਾਰਮੂਲਾ ਲਾਗੂ ਕੀਤਾ ਜਾ ਸਕਦਾ ਹੈ।

ਸੀਐਮ ਕੇਜਰੀਵਾਲ ਨੇ ਕਿਹਾ ਕਿ ਪਿਛਲੇ 2-3 ਦਿਨਾਂ ਤੋਂ ਕੋਵਿਡ ਦੇ ਸਕਾਰਾਤਮਕ ਮਾਮਲਿਆਂ ਵਿੱਚ 0.5% ਦਾ ਵਾਧਾ ਹੋਇਆ ਹੈ। ਇਸ ਲਈ ਯੈਲੋ ਅਲਰਟ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੁਝ ਚੀਜ਼ਾਂ 'ਤੇ ਪਾਬੰਦੀਆਂ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹਾਲਾਂਕਿ, ਜ਼ਿਆਦਾਤਰ ਮਾਮਲਿਆਂ ਵਿੱਚ, ਹਸਪਤਾਲ ਜਾਣ ਦੀ ਕੋਈ ਲੋੜ ਨਹੀਂ ਹੈ, ਨਾ ਆਕਸੀਜਨ, ਨਾ ਆਈਸੀਯੂ ਅਤੇ ਵੈਂਟੀਲੇਟਰ ਦੀ ਲੋੜ ਹੈ। ਓਮੀਕਰੋਨ ਸੰਕਰਮਿਤ ਲੋਕ ਘਰ ਵਿੱਚ ਠੀਕ ਹੋ ਰਹੇ ਹਨ।

Arvind Kejriwal says serious allegations of sand theft against Punjab CM, demands probe

-PTC News

Related Post