ਯੋ ਯੋ ਹਨੀ ਸਿੰਘ ਦੇ ਫੈਨਜ਼ ਲਈ ਖੁਸ਼ਖਬਰੀ! 

By  Joshi November 11th 2017 09:22 PM -- Updated: November 11th 2017 09:25 PM

Yo Yo Honey Singh making comeback: ਹਨੀ ਸਿੰਘ ਦੇ ਕਈ ਫੈਨਜ਼ ਦੇਸ਼ ਵਿਦੇਸ਼ 'ਚ ਬੈਠੇ ਆਪਣੇ ਮਨਪਸੰਦ ਯੋ ਯੋ ਦੇ ਇੱਕ ਗੀਤ ਦੀ ਉਡੀਕ ਕਰ ਰਹੇ ਹਨ। ਚਿਰਾਂ ਤੋਂ ਇੰਡਸਟਰੀ ਤੋਂ ਗਾਇਬ ਹੋਏ ਯੋ ਯੋ ਦੇ ਫੈਨਜ਼ ਲਈ ਇੱਕ ਖੁਸ਼ੀ ਦੀ ਖਬਰ ਹੈ। ਹਨੀ ਸਿੰਘ ਵਾਪਸੀ ਕਰ ਰਹੇ ਹਨ, ਉਹ ਵੀ 'ਜੱਗਾ ਜਿਊਂਦਾ ਏ' ਨਾਂ ਦੀ ਪੰਜਾਬੀ ਫਿਲਮ 'ਚ ਮਿਊਜ਼ਿਕ ਦੇ ਕੇ।

Yo Yo Honey Singh making comeback: ਹਨੀ ਸਿੰਘ ਦੇ ਫੈਨਜ਼ ਲਈ ਖੁਸ਼ਖਬਰੀ! ਹਾਂਜੀ, ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਗੱਲ ਸ਼ੇਅਰ ਕਰਦੇ ਰਹਿਣ ਵਾਲੇ ਹਨੀ ਸਿੰਘ ਨੇ ਇਹ ਖੁਲਾਸਾ ਆਪ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਵਾਪਿਸ ਆ ਰਹੇ ਹਨ।

Yo Yo Honey Singh making comeback: ਦੱਸਣਯੋਗ ਹੈ ਕਿ ਇਸ ਫਿਲਮ ਦਾ ਪੋਸਟਰ ਹੁਣੇ ਹੀ ਜਾਰੀ ਹੋਇਆ ਹੈ ਅਤੇ ਇਸਦੇ ਮਿਊਜ਼ਿਕ ਡਾਇਰੈਕਟਰਾਂ 'ਚ ਹਨੀ ਸਿੰਘ, ਮੀਕਾ ਸਿੰਘ ਤੇ ਮਿਲਿੰਦ ਗਾਬਾ ਦੇ ਨਾਂ ਮੁੱਖ ਤੌਰ 'ਤੇ ਸ਼ਾਮਿਲ ਹਨ। ਹਨੀ ਸਿੰਘ ਦਾ ਨਾਮ ਦੇਖ ਉਹਨਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਖੁਸ਼ੀ ਹੈ।

ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੀ ਕਾਇਨਾਤ ਅਰੋੜਾ ਨੇ ਵੀ ਫਿਲਮ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੇ ਲਿਖਿਆ, 'ਸਾਨੂੰ ਬਹੁਤ ਜਲਦ ਯੋ ਯੋ ਹਨੀ ਸਿੰਘ ਦਾ ਮਿਊਜ਼ਿਕ ਸੁਣਨ ਨੂੰ ਮਿਲੇਗਾ।'

Yo Yo Honey Singh making comeback: ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

—PTC News

Related Post