ਪਿੰਡ ਹਬੀਬ ਵਾਲਾ ਵਿਚ ਚਿੱਟੇ ਨੇ ਇਕ ਨੌਜਵਾਨ ਦੀ ਲਈ ਬਲੀ

By  Joshi July 22nd 2018 04:35 PM

ਪਿੰਡ ਹਬੀਬ ਵਾਲਾ ਵਿਚ ਚਿੱਟੇ ਨੇ ਇਕ ਨੌਜਵਾਨ ਦੀ ਲਈ ਬਲੀ

ਚਿੱਟੇ ਨੇ ਪੰਜਾਬ ਸੂਬੇ ਅੰਦਰ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ, ਆਏ ਦਿਨ ਪੰਜਾਬ ਅੰਦਰ ਕੋਈ ਨਾ ਕੋਈ ਨੌਜਵਾਨ ਚਿੱਟੇ ਦੀ ਬਲੀ ਚੜ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ  ਅਤੇ ਕਈ ਲੜਕੀਆਂ ਦੇ ਸੁਹਾਗ, ਮਾਵਾਂ ਦੇ ਲਾਲ, ਭੈਣਾਂ ਦੇ ਭਰਾ, ਬਾਪ ਦਾ ਬੁਢਾਪੇ ਦਾ ਸਹਾਰਾ ਨੌਜਵਾਨ ਸਿਵਿਆਂ ਦੇ ਰਾਹ ਤੁਰ ਰਹੇ ਹਨ।

ਤਾਜ਼ਾ ਘਟਨਾ ਪਿੰਡ ਹਬੀਬ ਵਾਲਾ ਵਾਲਾ ਦੀ ਹੈ, ਜਿੱਥੋਂ ਦੇ ਰਹਿਣ ਵਾਲੇ ਕੁਲਦੀਪ ਸਿੰਘ ਪੁੱਤਰ ੧੮ ਸਾਲ ਪੁੱਤਰ ਜੋਗਿੰਦਰ ਸਿੰਘ ਦੀ ਚਿੱਟੇ ਦੇ ਨਸ਼ੇ ਨੇ ਬਲੀ ਲੈ ਲਈ।

ਇਥੇ ਇਹ ਦੱਸਣਯੋਗ ਹੈ ਕਿ ਪਿੰਡ ਹਬੀਬ ਵਾਲਾ ਵਿੱਚ ਹੋਰ ਵੀ ਕਈ ਨੌਜਵਾਨ ਚਿੱਟੇ ਦੇ ਨਸ਼ੇ ਵਿਚ ਲੱਗੇ ਹੋਏ ਹਨ ਅਤੇ ਸਰਕਾਰ ਵੱਲੋਂ ਨਸ਼ਾ ਤਸਕਰੀ ਅਤੇ ਸੇਵਨ ਨੂੰ ਰੋਕਣ ਦੇ ਦਾਅਵਿਆਂ ਦੀ ਦਿਨ ਫੂਕ ਨਿਕਲਦੀ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ 'ਡੋਪ ਟੈਸਟ' ਦਾ ਐਲਾਨ ਵੀ ਹੁਣ ਮਜ਼ਾਕ ਬਣਦਾ ਨਜ਼ਰ ਆ ਰਿਹਾ ਹੈ। ਪਹਿਲਾਂ ਜਾ ਕੇ ਟੈਸਟ ਕਰਵਾਉਣ ਦੀ ਹੋੜ ਨੇ ਇਸਨੂੰ ਵੀ ਸਿਆਸੀ ਡਰਾਮਾ ਬਣਾ ਕੇ ਰੱਖ ਦਿੱਤਾ ਹੈ।

ਉਮੀਦ ਹੈ ਮੌਜੂਦਾ ਸਰਕਾਰ ਸਮੇਂ ਦੀ ਮੰਗ ਨੂੰ ਸਮਝਦੇ ਹੋਏ ਇਸ ਮਾਮਲੇ ਨੂੰ ਸੰਜੀਦਗੀ ਨਾਲ ਹਲ ਕਰਨ ਦੇ ਯਤਨ ਕਰੇਗੀ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਇਸ ਜ਼ਹਿਰ ਦੇ ਚੰਗੁਲ ਤੋਂ ਜਲਦੀ ਆਜ਼ਾਦ ਕਰਵਾਇਆ ਜਾ ਸਕੇ।

—PTC News

Related Post