ਅਮਰੀਕਾ ਜਾਣ ਦੀ ਚਾਹਤ ਨੇ ਦਿੱਤੀ ਮੌਤ, ਟ੍ਰੈਵਲ ਏਜੰਟ ਨੂੰ 24 ਲੱਖ ਦੇ ਕੇ ਮੈਕਸਿਕੋ ਦੇ ਜੰਗਲਾਂ 'ਚ ਇੱਕ ਹੋਰ ਨੌਜਵਾਨ ਨੇ ਭੁੱਖ ਪਿਆਸ ਨਾਲ ਬੇਹਾਲ ਹੋ ਕਿਹਾ ਦੁਨੀਆਂ ਨੂੰ ਅਲਵਿਦਾ

By  Joshi August 22nd 2018 10:17 AM -- Updated: August 22nd 2018 11:22 AM

ਅਮਰੀਕਾ ਜਾਣ ਦੀ ਚਾਹਤ ਨੇ ਦਿੱਤੀ ਮੌਤ, ਟ੍ਰੈਵਲ ਏਜੰਟ ਨੂੰ 24 ਲੱਖ ਦੇ ਕੇ ਮੈਕਸਿਕੋ ਦੇ ਜੰਗਲਾਂ 'ਚ ਇੱਕ ਹੋਰ ਨੌਜਵਾਨ ਦੀ ਭੁੱਖ ਪਿਆਸ ਨਾਲ ਹੋਈ ਮੌਤ ਵਿਦੇਸ਼ ਜਾ ਕੇ ਵੱਸਣ ਦੀ ਚਾਹਤ ਨੇ ਕਈ ਨੌਜਵਾਨਾਂ ਨੂੰ ਮੌਤ ਦੇ ਮੂੰਹ 'ਚ ਧਕੇਲਿਆ ਹੈ ਅਤੇ ਅਜਿਹੇ ਕੇਸਾਂ 'ਚ ਠੱਲ ਪੈਣ ਦੀ ਬਜਾਏ ਇਹਨਾਂ ਦੀ ਤਾਦਾਦ 'ਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੀ ਹੀ ਇੱਕ ਘਟਨਾ ਕਪੂਰਥਲਾ ਅਤੇ ਨਵਾਂਸ਼ਹਿਰ ਦੇ ਨੌਜਵਾਨਾਂ ਨਾਲ ਘਟੀ ਹੈ, ਜਿੰਨ੍ਹਾਂ ਨੇ ਧੋਖੇਬਾਜ ਟ੍ਰੈਵਲ ਏਜੰਟ ਦੇ ਚੱਕਰ 'ਚ ਫਸ ਕੇ ਆਪਣੀ ਜਾਨ ਗਵਾ ਬੈਠੇ ਹਨ। ਇਸ ਗੱਲ ਦਾ ਖੁਲਾਸਾ ਗਰੁੱਪ ਦੇ ਨਾਲ ਗਈ ਇੱਕ ਕੁੜੀ ਵੱਲੋਂ ਕੀਤਾ ਗਿਆ ਹੈ, ਜੋ ਅੱਠ ਹੋਰ ਨੌਜਵਾਨਾਂ ਦੇ ਸਮੇਤ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੀ ਸੀ, ਜੋ ਕਿ ਫਿਲਹਾਲ ਅਮਰੀਕਾ ਦੀ ਸਰਹੱਦ ਨੇੜੇ ਬੇਸੁੱਧ ਹਾਲਤ 'ਚ ਹਸਪਤਾਲ ਦਾਖਲ ਹੈ। ਮਿਲੀ ਜਾਣਕਾਰੀ ਮੁਤਾਬਕ, ਮੈਕਸਿਕੋ ਦੇ ਜੰਗਲਾਂ 'ਚ ਗੁਜ਼ਰਦੇ ਸਮੇਂ ਇਹਨਾਂ ਲੋਕਾਂ ਕੋਲ ਸਿਰਫ ਪਾਣੀ ਦੀਆਂ ਦੋ ਬੋਤਲਾਂ ਸਨ ਅਤੇ ਖਾਣ ਨੂੰ ਕੁਝ ਵੀ ਨਹੀਂ ਸੀ। ਭੁੱਖ ਪਿਆਸ ਅਤੇ ਥਕਾਨ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੋ ਮਹੀਨੇ ਪਹਿਲਾਂ ਬੇਗੋਵਾਲ ਤੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ 18 ਸਾਲਾ ਨੌਜਵਾਨ ਦੀ ਜੰਗਲਾਂ 'ਚ ਗਰਮੀ ਕਾਰਨ ਮੌਤ ਹੋ ਗਈ। ਵਾਰਡ ਨੰਬਰ ੨ ਬੇਗੋਵਾਲ ਨਿਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ 24 ਲੱਖ ਖਰਚ ਕੇ ਆਪਣੇ ਬੇਟੇ ਨੂੰ ਅਮਰੀਕਾ ਭੇਜਣ ਦਾ ਕਰਾਰ ਕੀਤਾ ਸੀ। ਗ੍ਰੀਸ, ਸਪੇਨ ਤੋਂ ਹੁੰਦੇ ਉਹਨਾਂ ਨੂੰ ਮੈਕਸਿਕੋ ਲਿਜਾਇਆ ਗਿਆ ਸੀ। ਪਿਛਲੇ ਇੱਕ ਮਹੀਨੇ ਤੋਂ ਮ੍ਰਿਤਕ ਦੀ ਮਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਬੇਟੇ ਦੀ ਸਲਾਮਤੀ ਰਹੀ ਦੁਆਵਾਂ ਕਰ ਰਹੀ ਸੀ। ਦੱਸ ਦੇਈਏ ਕਿ ਮੈਕਸਿਕੋ ਦੇ ਜੰਗਲਾਂ 'ਚ ਅੱਗ ਲੱਗੀ ਸੀ ਜਿਸ ਕਾਰਨ ਉਥੋਂ ਦਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਸੀ ਅਤੇ ਤਾਪਮਾਨ ੭੦ ਤੋਂ ਵੀ ਜ਼ਿਆਦਾ ਸੀ। —PTC News

Related Post