ਪੈਸਿਆਂ ਲਈ ਕੀਤਾ ਨੌਜਵਾਨ ਦਾ ਕਤਲ

By  Jagroop Kaur October 15th 2020 06:51 PM -- Updated: October 16th 2020 12:30 PM

ਸੂਬੇ 'ਚ ਅਪਰਾਧਿਕ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਜਿਥੇ ਹਰ ਦਿਨ ਕੀਤੇ ਗੋਲੀਆਂ ਚੱਲ ਰਹੀਆਂ ਹਨ ਅਤੇ ਕੀਤੇ ਤੇਜਧਰਾਂ ਨਾਲ ਵੱਢ ਟੁੱਕ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਪਟਿਆਲਾ ਦੇ ਬਹਾਦੁਰਗੜ 'ਚ ਸਾਹਮਣੇ ਆਇਆ ਹੈ ਜਿਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ।

ਜਾਣਕਾਰੀ ਮੁਤਾਬਕ ਮਰਨ ਵਾਲੇ ਵਿਅਕਤੀ ਦੀ ਪਛਾਣ ਰਿਸ਼ਭ ਵਜੋ ਹੋਈ ਹੈ, ਜੋਕਿ ਪਟਿਆਲਾ ਦੇ ਬਹਾਦੁਰਗੜ੍ਹ 'ਚ ਮੋਬਾਇਲਾਂ ਦਾ ਕੰਮ ਕਰਦਾ ਸੀ।

ਪੁਲਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਦੇ ਕੋਲ ਕੱਲ੍ਹ ਰਿਸ਼ਭ ਨਾਂ ਦੇ ਨੌਜਵਾਨ ਦੇ ਲਾਪਤਾ ਹੋਣ ਨੂੰ ਲੈ ਕੇ ਇਕ ਸ਼ਿਕਾਇਤ ਆਈ ਸੀ, ਜਿਸ ਨੂੰ ਲੈ ਕੇ ਪੁਲਸ ਵੱਲੋਂ ਜਾਂਚ ਕੀਤੀ ਗਈ। ਪੁਲਸ ਦੀ ਜਾਂਚ ਦੌਰਾਨ ਰਿਸ਼ਭ ਦੀ ਲਾਸ਼ ਬਹਾਦੁਰਗੜ੍ਹ 'ਚ ਹੀ ਖਾਲੀ ਖੇਤਰ 'ਚੋਂ ਬਰਾਮਦ ਹੋਈ। ਉਸ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।ਪੁਲਸ ਮੁਤਾਬਕ ਤੇਜ਼ਧਾਰਹ ਥਿਆਰਾਂ ਨਾਲ ਉਸ ਦਾ ਕਤਲ ਕੀਤਾ ਗਿਆ ਹੈ। ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਰਿਸ਼ਭ ਨੂੰ ਮੌਤ ਦੇ ਘਾਟ ਉਤਾਰਣ ਵਾਲਾ ਉਸਦਾ ਹੀ ਜਾਣਕਾਰ ਹੈ ਅਤੇ ਉਸ ਦਾ ਰਿਸ਼ਭ ਦੇ ਨਾਲ ਪੈਸਿਆਂ ਨੂੰ ਲੈ ਕੇ ਆਪਸੀ ਝਗੜਾ ਚੱਲ ਰਿਹਾ ਸੀ।ਜਿਸ ਕਾਰਨ ਹੈ ਕਿ ਕਾਤਲ ਨੇ ਰਿਸ਼ਭ ਨੂੰ ਮੌਤ ਦੇ ਘਾਟ ਉਤਾਰਣ ਤੋਂ ਬਾਅਦ ਲਾਸ਼ ਨੂੰ ਉਕਤ ਸਥਾਨ 'ਤੇ ਸੁੱਟ ਦਿੱਤਾ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

Related Post