"ਦੰਗਲ" ਅਭਿਨੇਤਰੀ ਨਾਲ ਫਲਾਈਟ 'ਤੇ ਵਿਅਕਤੀ ਨੇ ਕੀਤੀ ਬਦਤਮੀਜ਼ੀ

By  Joshi December 10th 2017 11:39 AM

Zaira Wasim Molestation: "ਦੰਗਲ" ਅਭਿਨੇਤਰੀ ਜ਼ੈਰਾ ਵਸੀਮ ਨੇ ਇਕ ਮੱਧ-ਉਮਰ ਦੇ ਆਦਮੀ ਵੱਲੋਂ ਕਥਿਤ ਤੌਰ 'ਤੇ ਛੇੜਖਾਨੀ ਕਰਨ ਦੇ ਤਜਰਬੇ ਨੂੰ ਸਾਂਝਾ ਕੀਤਾ ਹੈ। ਉਸ ਨਾਲ ਇਹ ਘਟਨਾ ਦਿੱਲੀ ਤੋਂ ਮੁੰਬਈ ਲਈ ਫਲਾਈਟ ਦੌਰਾਨ ਵਾਪਰੀ।

੧੭ ਸਾਲਾ ਕੌਮੀ ਅਵਾਰਡ ਜੇਤੂ ਨੇ ਇਕ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਇਸ ਘਟਨਾ ਨੂੰ ਬਿਆਨ ਕੀਤਾ।

ਉਸ ਨੇ ਕੈਪਸ਼ਨ ਲਿਖੀ, "ਮੈਨੇਜਡ ਟੂ ਗੈਟ ਦਿਸ" (ਭਾਵ ਕਿਸੇ ਤਰੀਕੇ ਨਾਲ ਇਹ ਫੋਟੋ ਖਿੱਚ ਪਾਈ) ਜਿੱਥੇ ਇੱਕ ਆਦਮੀ ਦਾ ਪੈਰ ਉਦ ਸੇ ਆਰਮ ਰੈਸਟ 'ਤੇ ਪਿਆ ਹੋਇਆ ਸੀ, ਅਤੇ ਫੋਟੋ ਪੋਸਟ ਕਰ ਦਿੱਤੀ ਸੀ।

"ਸੀਕਰਟ ਸੁਪਰਸਟਾਰ" ਦੇ ਸਿਤਾਰੇ ਨੇ ਅੱਗੇ ਕਿਹਾ: "ਲਾਈਟ ਘੱਟ ਹੋ ਗਈ ਸੀ, ਇਸ ਲਈ ਇਹ ਤਜ਼ੁਰਬਾ ਹੋਰ ਵੀ ਮਾੜਾ ਸੀ। ਇਹ ੫-੧੦ ਮਿੰਟਾਂ ਬਾਅਦ ਤੱਕ ਇਹ ਸਭ ਚੱਲਦਾ ਰਿਹਾ ਅਤੇ ਫਿਰ ਮੈਨੂੰ ਯਕੀਨ ਹੋ ਗਿਆ।ਉਹ ਮੇਰੇ ਮੋਢੇ  ਅਤੇ ਮੇਰੀ ਪਿੱਠ ਅਤੇ ਗਰਦਨ ਹੇਠਾਂ ਹੇਠਾ ਪੈਰਾਂ ਨਾਲ ਛੇੜਖਾਨੀ ਕਰਦਾ ਰਿਹਾ"

"ਮੈਂ ਅੱਜ ਦਿੱਲੀ ਤੋਂ ਮੁੰਬਈ ਲਈ ਇਕ ਹਵਾਈ ਵਿਚ ਸਫ਼ਰ ਕਰ ਰਹੀ ਸੀ ਅਤੇ ਮੇਰੇ ਪਿੱਛੇ ਇਕ ਮੱਧ-ਉਮਰ ਦਾ ਆਦਮੀ ਸੀ ਜਿਸ ਨੇ ਮੇਰੇ ਦੋ ਘੰਟਿਆਂ ਦੀ ਯਾਤਰਾ ਨੂੰ ਦੁਖਦਾਈ ਬਣਾ ਕੇ ਰੱਖ ਦਿੱਤਾ। ਮੈਂ ਇਸ ਨੂੰ ਬਿਹਤਰ ਸਮਝਣ ਲਈ ਫੋਨ 'ਤੇ ਇਸ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕੈਬਿਨ ਲਾਈਟਾਂ ਧੁੰਦਲੀਆਂ ਸਨ, ਮੈਂ ਇਸਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹੀ।

Zaira Wasim Molestation: "ਮੈਂ ਉਦੋਂ ਤਕ ਸ਼ਾਂਤ ਸੀ ਜਦੋਂ ਤੱਕ ਮੈਂ ਮਹਿਸੂਸ ਨਹੀਂ ਕੀਤਾ ਕਿ ਮੇਰੀ ਨੀਂਦ 'ਚ ਮੇਰੇ ਨਾਲ ਛੇੜਖਾਨੀ ਕਰ ਰਿਹਾ ਹੈ।" ਮੈਂ ਪਹਿਲੀ ਵਾਰ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ ਲਈ ਅਸਥਿਰਤਾ ਨੂੰ ਦੋਸ਼ੀ ਠਹਿਰਾਇਆ ਜਦੋਂ ਤੱਕ ਮੈਨੂੰ ਉਸਦੇ ਪੈਰ ਆਪਣੀ ਪਿੱਠ ਤੇ ਗਰਦਨ 'ਤੇ ਨਜ਼ਰ ਨਹੀਂ ਆਏ, ਉਹ ਉਹਨਾਂ ਪੈਰਾਂ ਨਾਲ ਮਰੇ ਨਾਲ ਛੇੜਖਾਨੀ ਕਰ ਰਿਹਾ ਸੀ।"

Zaira Wasim Molestation: " ਉਹ ਇੱਕ ਸੁੱਘੜ ਇਨਸਾਨ ਵਾਂਗ ਨਹੀਂ ਬੈਠ ਸਕਦਾ ਸੀ ਅਤੇ ਉਹ ਆਪਣੇ ਸਰੀਰ ਨੂੰ ਮੇਰੀ ਸੀਟ 'ਤੇ ਫੈਲਾ ਕੇ ਬੈਠਾ ਸੀ।

ਉਸਨੇ ਆਪਣੀ ਪੋਸਟ ਨੂੰ ਇੰਨਾ ਕਹਿ ਕੇ ਖਤਮ ਕਰ ਦਿੱਤਾ।

"ਮੈਂ ਹੁਣੇ ਉਤਰੀ ਹਾਂ, ਅਤੇ ਮੈਂ ਕਿਹਣਾ ਚਾਹੁਣੀ ਹਾਂ ਕਿ ਕਿਸੇ ਨੂੰ ਵੀ ਸਾਡੇ ਨਾਲ ਇਸ ਤਰ੍ਹਾਂ ਕਰਨ ਦਾ ਅਧਿਕਾਰ ਨਹੀਂ ਹੈ,  ਇਹ ਬਹੁਤ ਭਿਆਨਕ ਹੈ। ਕੀ ਇਸ ਤਰ੍ਹਾਂ ਉਹ ਲੜਕੀਆਂ ਦੀ ਦੇਖਭਾਲ ਕਰਨਗੇ? ਕੋਈ ਵੀ ਸਾਡੀ ਸਹਾਇਤਾ ਨਹੀਂ ਕਰੇਗਾ ਜੇ ਅਸੀਂ ਆਪਣੇ ਆਪ ਦੀ ਮਦਦ ਕਰਨ ਦਾ ਫ਼ੈਸਲਾ ਨਹੀਂ ਕਰਦੇ ਅਤੇ ਇਹ ਸਭ ਤੋਂ ਭੈੜੀ ਗੱਲ ਹੈ, ਉਸਨੇ ਕਿਹਾ, ਮੈਂ ਪਰੇਸ਼ਾਨ ਹੋ ਰਹੀ ਹਾਂ।

"ਅਸੀਂ ਪਿਛਲੇ ਦਿਨ ਰਾਤ ਇਕ ਹੋਰ ਗ੍ਰਾਹਕ ਨਾਲ ਜ਼ੀਰਾ ਵਸੀਮ ਵਰਗੇ ਤਜਰਬਿਆਂ ਬਾਰੇ ਹੋਰ ਰਿਪੋਰਟਾਂ ਦੇਖੀਆਂ ਹਨ। ਅਸੀਂ ਵਿਸਥਾਰ ਵਿਚ ਜਾਂਚ ਕਰ ਰਹੇ ਹਾਂ ਅਤੇ ਹਰ ਤਰ੍ਹਾਂ ਦੀ ਜ਼ਰੂਰਤ ਅਨੁਸਾਰ ਜ਼ੀਰਾ ਦੀ ਹਮਾਇਤ ਕਰਾਂਗੇ" ਉਹਨਾਂ ਕਿਹਾ।

—PTC News

Related Post