ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ 'ਚ ਪਲਾਸਟਿਕ ਦੇ ਲਿਫਾਫੇ ਬੰਦ ਕਰਨ 'ਤੇ ਅੰਤਰਾਸ਼ਟਰੀ ਅਮਰੀਕੀ ਸੰਸਥਾ IHA ਵੱਲੋਂ ਵਿਸ਼ੇਸ਼ ਐਵਾਰਡ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ 'ਚ ਪਲਾਸਟਿਕ ਦੇ ਲਿਫਾਫੇ ਬੰਦ ਕਰਨ 'ਤੇ ਅੰਤਰਾਸ਼ਟਰੀ ਅਮਰੀਕੀ ਸੰਸਥਾ IHA ਵੱਲੋਂ ਵਿਸ਼ੇਸ਼ ਐਵਾਰਡ:ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ 'ਚ ਪਲਾਸਟਿਕ ਦੇ ਲਿਫਾਫੇ ਬੰਦ ਕਰਕੇ ਇਕੋ ਫਰੈਂਡਲੀ ਲਿਫਾਫੇ ਸ਼ੁਰੂ ਕਰਨ 'ਤੇ ਅੰਤਰਾਸ਼ਟਰੀ ਅਮਰੀਕੀ ਸੰਸਥਾ ਆਈ.ਐਚ.ਏ. ( IHA ) ਅਤੇ ਅਰਥ ਡੇ ਨੈੱਟਵਰਕ ਅਮਰੀਕਾ ( Earth Day Network USA)ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ੇਸ਼ ਐਵਾਰਡ ਦਿੱਤਾ ਗਿਆ ਹੈ।ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਇਹ ਸਨਮਾਨ ਹਾਸਿਲ ਕਰਨ ਵਾਲਾ ਦੁਨੀਆ ਭਰ 'ਚ ਪਹਿਲਾ ਧਾਰਮਿਕ ਅਸਥਾਨ ਬਣ ਗਿਆ ਹੈ।
[caption id="attachment_251545" align="aligncenter" width="300"]
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ 'ਚ ਪਲਾਸਟਿਕ ਦੇ ਲਿਫਾਫੇ ਬੰਦ ਕਰਨ 'ਤੇ ਅੰਤਰਾਸ਼ਟਰੀ ਅਮਰੀਕੀ ਸੰਸਥਾ IHA ਵੱਲੋਂ ਵਿਸ਼ੇਸ਼ ਐਵਾਰਡ[/caption]
ਇਸ ਦੌਰਾਨ ਅੰਤਰਾਸ਼ਟਰੀ ਅਮਰੀਕੀ ਸੰਸਥਾ ਆਈ.ਐਚ.ਏ. ( IHA ) ਦੀ ਕੌਮਾਂਤਰੀ ਪ੍ਰਧਾਨ ਕੈਥਲੀਨ ਰੋਜਰਸ ਨੇ ਡਾਕਟਰ ਰੂਪ ਸਿੰਘ ਨੂੰ ਸਰਟੀਫਿਕੇਟ ਦਿੱਤਾ ਹੈ।
[caption id="attachment_251546" align="aligncenter" width="300"]
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ 'ਚ ਪਲਾਸਟਿਕ ਦੇ ਲਿਫਾਫੇ ਬੰਦ ਕਰਨ 'ਤੇ ਅੰਤਰਾਸ਼ਟਰੀ ਅਮਰੀਕੀ ਸੰਸਥਾ IHA ਵੱਲੋਂ ਵਿਸ਼ੇਸ਼ ਐਵਾਰਡ[/caption]
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪ੍ਰੈਲ 2018 ਤੋਂ ਕੜਾਹ ਪ੍ਰਸ਼ਾਦ ਲਈ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫਿਆਂ 'ਤੇ ਬੈਨ ਲਾਇਆ ਗਿਆ ਸੀ।ਜਿਸ ਤੋਂ ਬਾਅਦ ਇਕੋ ਫਰੈਂਡਲੀ ਘੁਲਣਸ਼ੀਲ ਲਿਫਾਫੇ ਸ਼ੁਰੂ ਕੀਤੇ ਗਏ ਸਨ।
-PTCNews