Sun, Mar 1, 2026
Whatsapp

Chandigarh ਤੋਂ ਲੈ ਕੇ Amritsar ਹਵਾਈ ਅੱਡਿਆਂ 'ਤੇ ਸੰਨਾਟਾ, ਯਾਤਰੀ ਪ੍ਰੇਸ਼ਾਨ, ਲੰਦਨ, ਦੁਬਈ, ਯੂਏਈ ਦੀਆਂ ਕਈ ਉਡਾਣਾਂ ਰੱਦ, ਵੇਖੋ

Iran Isreal War Effect : ਪੰਜਾਬ ਦੇ ਚੰਡੀਗੜ੍ਹ ਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਵੀ ਸੰਨਾਟਾ ਛਾ ਗਿਆ ਹੈ। ਇਨ੍ਹਾਂ ਹਵਾਈ ਅੱਡਿਆਂ ਤੋਂ ਕਈ ਅੰਤਰਰਾਸ਼ਟਰੀ ਹਵਾਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਫਿਰ ਡਾਇਵਰਟ ਕੀਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- March 01st 2026 04:17 PM -- Updated: March 01st 2026 04:22 PM
Chandigarh ਤੋਂ ਲੈ ਕੇ Amritsar ਹਵਾਈ ਅੱਡਿਆਂ 'ਤੇ ਸੰਨਾਟਾ, ਯਾਤਰੀ ਪ੍ਰੇਸ਼ਾਨ, ਲੰਦਨ, ਦੁਬਈ, ਯੂਏਈ ਦੀਆਂ ਕਈ ਉਡਾਣਾਂ ਰੱਦ, ਵੇਖੋ

Chandigarh ਤੋਂ ਲੈ ਕੇ Amritsar ਹਵਾਈ ਅੱਡਿਆਂ 'ਤੇ ਸੰਨਾਟਾ, ਯਾਤਰੀ ਪ੍ਰੇਸ਼ਾਨ, ਲੰਦਨ, ਦੁਬਈ, ਯੂਏਈ ਦੀਆਂ ਕਈ ਉਡਾਣਾਂ ਰੱਦ, ਵੇਖੋ

Iran Isreal War Effect : ਈਰਾਨ-ਇਜਰਾਈਲ ਅਤੇ ਅਮਰੀਕਾ ਵਿਚਾਲੇ ਜੰਗ ਦਾ ਅਸਰ ਮੱਧ ਪੂਰਬ ਏਸ਼ੀਆ 'ਤੇ ਬੁਰੀ ਤਰ੍ਹਾਂ ਪਿਆ ਹੈ। ਭਾਰਤ ਵੀ ਇਸ ਦੇ ਅਸਰ ਤੋਂ ਬਿਨਾਂ ਨਹੀਂ ਰਹਿ ਸਕਿਆ ਹੈ। ਅਰਬ ਦੇਸ਼ਾਂ 'ਚ ਏਅਰ ਸਪੇਸ ਬੰਦ ਕੀਤੇ ਜਾਣ ਤੋਂ ਬਾਅਦ ਕਈ ਉਡਾਣਾਂ ਰੱਦ ਹੋ ਗਈਆਂ ਹਨ, ਜਿਸ ਕਾਰਨ ਹਜ਼ਾਰਾਂ ਭਾਰਤੀ ਇਨ੍ਹਾਂ ਦੇਸ਼ਾਂ ਵਿੱਚ ਫਸ ਗਏ ਹਨ, ਉਥੇ ਹੀ ਪੰਜਾਬ ਦੇ ਚੰਡੀਗੜ੍ਹ ਤੇ ਅੰਮ੍ਰਿਤਸਰ ਹਵਾਈ ਅੱਡਿਆਂ (Amritsar Airport) 'ਤੇ ਵੀ ਸੰਨਾਟਾ ਛਾ ਗਿਆ ਹੈ। ਇਨ੍ਹਾਂ ਹਵਾਈ ਅੱਡਿਆਂ ਤੋਂ ਕਈ ਅੰਤਰਰਾਸ਼ਟਰੀ ਹਵਾਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਫਿਰ ਡਾਇਵਰਟ ਕੀਤਾ ਗਿਆ ਹੈ। 

ਚੰਡੀਗੜ੍ਹ ਹਵਾਈ ਅੱਡੇ (Chandigarh Airport) ਤੋਂ ਦੇਖੋ ਤਾਜ਼ਾ ਹਾਲਾਤ ?


ਅੰਮ੍ਰਿਤਸਰ 'ਚ ਹਵਾਈ ਅੱਡੇ 'ਤੇ ਯਾਤਰੀ ਹੋ ਰਹੇ ਪ੍ਰੇਸ਼ਾਨ

ਅੱਜ ਐਤਵਾਰ ਨੂੰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਬਈ, ਸ਼ਾਰਜਾਹ ਅਤੇ ਹੋਰ ਖਾੜੀ ਦੇਸ਼ਾਂ ਵੱਲ ਜਾਣ ਵਾਲੇ ਸੈਂਕੜੇ ਯਾਤਰੀ ਏਅਰਪੋਰਟ ‘ਤੇ ਫਸੇ ਹੋਏ ਹਨ। ਅਚਾਨਕ ਉਡਾਣਾਂ ਰੱਦ ਹੋਣ ਅਤੇ ਅੱਗੇ ਬਾਰੇ ਕੋਈ ਸਪਸ਼ਟ ਜਾਣਕਾਰੀ ਨਾ ਮਿਲਣ ਕਾਰਨ ਯਾਤਰੀਆਂ ਨੂੰ ਸਭ ਤੋਂ ਵੱਧ ਦਿੱਕਤ ਆ ਰਹੀ ਹੈ। ਇੱਥੋਂ ਦੁਬਈ, ਸ਼ਾਰਜਾਹ ਅਤੇ ਹੋਰ ਖਾੜੀ ਦੇਸ਼ਾਂ ਲਈ ਜਾਣ ਵਾਲੀਆਂ ਕਰੀਬ 10 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਅੰਮ੍ਰਿਤਸਰ ਏਅਰਪੋਰਟ ਤੋਂ ਕੁੱਲ ਕਰੀਬ ਦਸ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਏਅਰਪੋਰਟ ਨਿਰਦੇਸ਼ਕ ਭੂਪਿੰਦਰ ਸਿੰਘ ਨੇ ਵੀ ਕੱਲ੍ਹ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ।

ਏਅਰਪੋਰਟ 'ਤੇ ਪਹੁੰਚੇ ਯਾਤਰੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਦੋਹਾ ਵਿੱਚ ਲੇਬਰ ਦਾ ਕੰਮ ਕਰ ਰਿਹਾ ਹੈ ਅਤੇ ਇੱਕ ਮਹੀਨਾ ਪਹਿਲਾਂ ਆਪਣੇ ਘਰ ਅੰਮ੍ਰਿਤਸਰ ਆਇਆ ਸੀ। ਅੱਜ ਕੰਪਨੀ ਵੱਲੋਂ ਉਸ ਨੂੰ ਵਾਪਸ ਕਤਰ ਜਾਣ ਲਈ ਟਿਕਟ ਭੇਜੀ ਗਈ ਸੀ, ਪਰ ਏਅਰਪੋਰਟ ‘ਤੇ ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ ਉਸ ਦੀ ਉਡਾਣ ਰੱਦ ਕਰ ਦਿੱਤੀ ਗਈ ਹੈ ਅਤੇ ਅਗਲੀ ਉਡਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਕਿਹਾ ਕਿ ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਕਾਰਨ ਕੁਝ ਸਮੇਂ ਲਈ ਇਹ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਉਸ ਨੇ ਦੱਸਿਆ ਕਿ ਉਸ ਨੇ ਕੰਪਨੀ ਨੂੰ ਫ਼ੋਨ ਕਰ ਕੇ ਜਾਣਕਾਰੀ ਦੇ ਦਿੱਤੀ ਹੈ ਕਿ ਉਡਾਣ ਰੱਦ ਹੋਣ ਕਾਰਨ ਉਹ ਕੰਮ ‘ਤੇ ਵਾਪਸ ਨਹੀਂ ਜਾ ਸਕਦਾ। ਉਸ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਵੀ ਪਤਾ ਨਹੀਂ ਕਿ ਹੁਣ ਕਿੰਨੇ ਦਿਨ ਘਰ ਰਹਿਣਾ ਪਵੇਗਾ।

ਜਗਦੀਪ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦੇ ਕਲਾਨੌਰ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਮਸਕਟ ਜਾਣਾ ਸੀ। ਅੱਜ ਦੀ ਉਸ ਦੀ ਟਿਕਟ ਸੀ ਅਤੇ ਉਹ ਪਿਛਲੇ 10 ਸਾਲਾਂ ਤੋਂ ਉੱਥੇ ਕੰਮ ਕਰ ਰਿਹਾ ਹੈ। ਉਹ ਡੇਢ ਮਹੀਨਾ ਪਹਿਲਾਂ ਹੀ ਆਪਣੇ ਪਿੰਡ ਆਇਆ ਸੀ, ਪਰ ਅੱਜ ਜਦੋਂ ਏਅਰਪੋਰਟ ਪਹੁੰਚਿਆ ਤਾਂ ਪਤਾ ਲੱਗਿਆ ਕਿ ਅਮਰੀਕਾ ਅਤੇ ਇਰਾਨ ਦੀ ਜੰਗ ਕਾਰਨ ਉਸ ਦੀ ਉਡਾਣ ਰੱਦ ਕਰ ਦਿੱਤੀ ਗਈ ਹੈ। ਇਸ ਕਾਰਨ ਉਸ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਅੰਮ੍ਰਿਤਸਰ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਮਸਕਟ ਜਾਣਾ ਸੀ, ਪਰ ਹੁਣ ਕੋਈ ਵੀ ਅੰਤਰਰਾਸ਼ਟਰੀ ਉਡਾਣ ਨਹੀਂ ਚੱਲ ਰਹੀ, ਜਿਸ ਕਰਕੇ ਉਹ ਆਪਣੇ ਕੰਮ 'ਤੇ ਵਾਪਸ ਨਹੀਂ ਜਾ ਸਕਦਾ। ਅਗਲੀ ਉਡਾਣ ਕਦੋਂ ਹੋਵੇਗੀ, ਇਸ ਬਾਰੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

- PTC NEWS

Top News view more...

Latest News view more...

PTC NETWORK
PTC NETWORK