Tue, Dec 23, 2025
Whatsapp

ਇੱਕ ਹੋਰ ਨਵਾਂ ਬਾਬਾ ਆਇਆ ਸਾਹਮਣੇ ,ਇਸ ਵੀਡੀਓ 'ਚ ਦੇਖੋ ਬਾਬੇ ਦੇ ਪੁੱਠੇ ਸਿੱਧੇ ਕੰਮ

Reported by:  PTC News Desk  Edited by:  Shanker Badra -- October 18th 2018 04:59 PM -- Updated: October 18th 2018 05:19 PM
ਇੱਕ ਹੋਰ ਨਵਾਂ ਬਾਬਾ ਆਇਆ ਸਾਹਮਣੇ ,ਇਸ ਵੀਡੀਓ 'ਚ ਦੇਖੋ ਬਾਬੇ ਦੇ ਪੁੱਠੇ ਸਿੱਧੇ ਕੰਮ

ਇੱਕ ਹੋਰ ਨਵਾਂ ਬਾਬਾ ਆਇਆ ਸਾਹਮਣੇ ,ਇਸ ਵੀਡੀਓ 'ਚ ਦੇਖੋ ਬਾਬੇ ਦੇ ਪੁੱਠੇ ਸਿੱਧੇ ਕੰਮ

ਇੱਕ ਹੋਰ ਨਵਾਂ ਬਾਬਾ ਆਇਆ ਸਾਹਮਣੇ ,ਇਸ ਵੀਡੀਓ 'ਚ ਦੇਖੋ ਬਾਬੇ ਦੇ ਪੁੱਠੇ ਸਿੱਧੇ ਕੰਮ:ਭਾਰਤ ਨੂੰ ਪੀਰਾਂ ਫ਼ਕੀਰਾਂ ਅਤੇ ਰਿਸ਼ੀਆਂ ਮੁਨੀਆਂ ਦੀ ਧਰਤੀ ਕਿਹਾ ਜਾਂਦਾ ਹੈ।ਇਸ ਧਰਤੀ 'ਤੇ ਹੁਣ ਤਾਂਤਰਿਕ ਬਾਬਿਆਂ ਨੇ ਵੀ ਆਪਣਾ ਸਾਮਰਾਜ ਕਾਇਮ ਕਰ ਲਿਆ ਹੈ,ਜਿਸ ਨੂੰ ਖ਼ਤਮ ਕਰਨਾ ਮੁਸ਼ਕਿਲ ਲੱਗ ਰਿਹਾ ਹੈ।ਦੇਸ਼ ਅੰਦਰ ਹਰ ਦਿਨ ਕਿਸੇ ਨਾ ਕਿਸੇ ਬਾਬੇ ਦਾ ਪੁੱਠਾ ਸਿੱਧਾ ਕਾਰਨਾਮਾ ਸਾਹਮਣੇ ਆਉਂਦਾ ਰਹਿੰਦਾ ਹੈ।ਹੁਣ ਸੋਸ਼ਲ ਮੀਡੀਆ 'ਤੇ ਇੱਕ ਹੋਰ ਨਵੇਂ ਬਾਬੇ ਦੀ ਵੀਡੀਓ ਵਾਇਰਲ ਹੋ ਰਹੀਆਂ ਹੈ ,ਜਿਸ ਦਾ ਨਾਮ ਹੈ ਝਾੜੂ ਵਾਲਾ ਬਾਬਾ।ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਖੌਤੀ ਬਾਬਾ ਕਿਵੇਂ ਲੋਕਾਂ ਦੇ ਸਿਰ ਵਿੱਚ ਝਾੜੂ ਮਾਰ ਰਿਹਾ ਹੈ ,ਲੋਕਾਂ ਨੂੰ ਡੰਗਰਾਂ ਵਾਂਗ ਘੁੱਟ ਰਿਹਾ ਹੈ ਪਰ ਲੋਕ ਵੀ ਹੱਥ ਜੋੜ ਕੇ ਕੁੱਟ ਖਾ ਰਹੇ ਹਨ।ਇਹ ਕੋਈ ਚਮਤਕਾਰ ਨਹੀਂ ਬਲਕਿ ਇੱਕ ਅਖੌਤੀ ਬਾਬੇ ਦਾ ਢਕਵੰਜ ਹੈ ,ਜੋ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਜੇਕਰ ਦੇਖਿਆ ਜਾਵੇਂ ਤਾਂ ਦੇਸ਼ ਦੇ ਬਹੁਤ ਸਾਰੇ ਘਰਾਂ ਦਾ ਮਾਹੌਲ ਵਿਗੜਿਆ ਹੋਇਆ ਹੈ।ਇਸ ਦਾ ਮੁੱਖ ਕਾਰਨ ਮਹਿੰਗਾਈ ,ਗਰੀਬੀ ,ਸ਼ਰਾਬ ਪੀਣਾ ਜਾਂ ਹੋਰ ਕਾਰਨ ਹੋ ਸਕਦਾ ਹੈ।ਜਿਸ ਕਾਰਨ ਆਮ ਘਰਾਂ ਦਾ ਕੰਮ ਕੁੱਝ ਕਾਰਨਾਂ ਬੰਦ ਹੋ ਜਾਂਦਾ ਹੈ ਤੇ ਪਰਿਵਾਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਜਾਂਦਾ ਹੈ।ਇਸ ਸਮੱਸਿਆ ਦੇ ਅਸਲ ਕਾਰਨ ਤੇ ਉਸ ਦੇ ਹੱਲ ਲਈ ਯਤਨ ਕਰਨ ਨਾਲੋਂ ਲੋਕ ਫ਼ਾਲਤੂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ। ਜੇਕਰ ਕਿਸੇ ਘਰ ਵਿੱਚ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ ਤਾਂ ਇਹ ਸਮਝਿਆ ਜਾਂਦਾ ਹੈ ਕਿ ਘਰ ਉੱਪਰ ਕਿਸੇ ਓਪਰੀ ਛਾਇਆ ਦਾ ਅਸਰ ਹੈ ਜਾਂ ਕਿਸੇ ਨੇ ਕਾਲਾ ਜਾਦੂ ਕਰਵਾ ਦਿੱਤਾ ਹੈ।ਜਿਸ ਤੋਂ ਬਾਅਦ ਲੋਕ ਇਨ੍ਹਾਂ ਕਾਲਪਨਿਕ ਬਲਾਵਾਂ ਤੋਂ ਪਿੱਛਾ ਛੁਡਵਾਉਣ ਲਈ ਤਾਂਤਰਿਕਾਂ, ਅਖੌਤੀ ਬਾਬਿਆਂ ਆਦਿ ਦਾ ਸਹਾਰਾ ਲੈਂਦੇ ਹਨ।ਅਜਿਹੇ ਅਖੌਤੀ ਬਾਬੇ ਭੋਲੇ -ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲੈਂਦੇ ਹਨ।ਜਿਸ ਤੋਂ ਬਾਅਦ ਉਹ ਮਨਘੜਤ ਕਹਾਣੀ ਬਣਾ ਸਾਰਾ ਦੋਸ਼ ਉਸ ਵਿਅਕਤੀ ਸਿਰ ਮੜ ਦਿੰਦੇ ਹਨ।ਇਸ ਤੇ ਇਲਾਜ ਲਈ ਕਾਗ਼ਜ਼ ਉੱਤੇ ਪੁੱਠੇ ਸਿੱਧੇ ਅੱਖਰ ਵਾਹ ਕੇ ਤਵੀਤ ਬਣਾ ਕੇ ਦਿੱਤੇ ਜਾਂਦੇ ਹਨ ਜੋ ਘਰ ਦੇ ਦਰਵਾਜ਼ੇ ਨਾਲ ਬੰਨ੍ਹਣ ਤੇ ਪਾਣੀ ਵਿੱਚ ਘੋਲ ਕੇ ਪੀਣ ਆਦਿ ਲਈ ਕਿਹਾ ਜਾਂਦਾ ਹੈ। ਹਰ ਪਿੰਡ ਸ਼ਹਿਰ ਵਿੱਚ ਇਨ੍ਹਾਂ ਅਖੌਤੀ ਬਾਬਿਆਂ ਦੇ ਅੱਡੇ ਹਨ,ਜਿੱਥੇ ਇਹ ਆਪਣਾ ਗੋਰਖਧੰਦਾ ਚਲਾਉਂਦੇ ਹਨ।ਇਹ ਅਨਪੜ੍ਹ ਤਾਂ ਕੀ ਪੜ੍ਹੇ-ਲਿਖੇ ਲੋਕ ਵੀ ਇਸ ਵਿੱਚ ਫਸ ਜਾਂਦੇ ਹਨ।ਜਿੱਥੇ ਇਹ ਲੋਕਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸੋਸ਼ਣ ਤੱਕ ਵੀ ਕਰਦੇ ਹਨ।ਜਿਸ ਤੋਂ ਬਾਅਦ ਇਹ ਭੂਤਾਂ ਕੱਢਣ ਦੇ ਨਾਂ ਉੱਤੇ ਰੋਗੀ ਦੀ ਮਾਰ ਕੁਟਾਈ ਕਰਦੇ ਹਨ ਤੇ ਖ਼ਤਰਨਾਕ ਤਸੀਹੇ ਦਿੰਦੇ ਹਨ ,ਜਿਸ ਨਾਲ ਕਈ ਵਾਰ ਵਿਅਕਤੀ ਦੀ ਮੌਤ ਤਕ ਹੋ ਜਾਂਦੀ ਹੈ। https://www.facebook.com/pindawalemundelive/videos/554880848266730/ -PTCNews


Top News view more...

Latest News view more...

PTC NETWORK
PTC NETWORK