Sun, Jun 15, 2025
Whatsapp

ਡਰੱਗ ਮਾਮਲੇ 'ਚ ਪੁਲਿਸ ਵਲੋਂ ਦੋਸ਼ੀ ਬਣਾਏ ਅਨਵਰ ਮਸੀਹ ਨੇ ਕੀਤੀ ਆਤਮਹੱਤਿਆ ਦੀ ਕੋਸ਼ਿਸ਼, ਖੁਦ ਨੂੰ ਦੱਸਿਆ ਬੇਗੁਨਾਹ

Reported by:  PTC News Desk  Edited by:  Baljit Singh -- July 13th 2021 03:50 PM
ਡਰੱਗ ਮਾਮਲੇ 'ਚ ਪੁਲਿਸ ਵਲੋਂ ਦੋਸ਼ੀ ਬਣਾਏ ਅਨਵਰ ਮਸੀਹ ਨੇ ਕੀਤੀ ਆਤਮਹੱਤਿਆ ਦੀ ਕੋਸ਼ਿਸ਼, ਖੁਦ ਨੂੰ ਦੱਸਿਆ ਬੇਗੁਨਾਹ

ਡਰੱਗ ਮਾਮਲੇ 'ਚ ਪੁਲਿਸ ਵਲੋਂ ਦੋਸ਼ੀ ਬਣਾਏ ਅਨਵਰ ਮਸੀਹ ਨੇ ਕੀਤੀ ਆਤਮਹੱਤਿਆ ਦੀ ਕੋਸ਼ਿਸ਼, ਖੁਦ ਨੂੰ ਦੱਸਿਆ ਬੇਗੁਨਾਹ

ਅੰਮ੍ਰਿਤਸਰ: ਸੁਲਤਾਨਵਿੰਡ ਪਿੰਡ ਦੇ ਏਰੀਆ ਵਿਚੋਂ ਫੜੀ ਗਈ 197 ਕਿੱਲੋ ਹੈਰੋਇਨ ਦੇ ਮਾਮਲੇ ਵਿਚ ਪੁਲਿਸ ਵਲੋਂ ਆਰੋਪੀ ਬਣਾਏ ਗਏ ਅਨਵਰ ਮਸੀਹ ਵਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਅਨਵਰ ਮਸੀਹ ਨੇ ਖੁਦ ਨੂੰ ਬੇਗੁਨਾਹ ਦੱਸਦਿਆਂ ਜ਼ਹਿਰੀਲੀ ਚੀਜ਼ ਨਿਗਲ ਲਈ। ਪੜੋ ਹੋਰ ਖਬਰਾਂ: ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ ਸਭ ਤੋਂ ਘੱਟ 31,443 ਨਵੇਂ ਕੇਸ , 2020 ਮੌਤਾਂ ਮਿਲੀ ਜਾਣਕਾਰੀ ਮੁਤਾਬਕ ਅਨਵਰ ਮਸੀਹ ਨੇ ਅੰਮ੍ਰਿਤਸਰ ਦੇ ਮਾਲ ਮੰਡੀ ਸਥਿਤ ਐੱਸਟੀਐੱਫ ਦੇ ਦਫਤਰ ਦੇ ਬਾਹਰ ਜ਼ਹਿਰੀਲੀ ਦਵਾਈ ਨਿਗਲ ਲਈ। ਤੁਹਾਨੂੰ ਦੱਸ ਦਈਏ ਕਿ ਅਨਵਰ ਮਸੀਹ ਦੇ ਹੱਕ ਵਿਚ ਮਸੀਹ ਜਥੇਬੰਦੀਆਂ ਅਤੇ ਧਰਮਿਕ ਆਗੂਆਂ ਵਲੋਂ ਵਿਸ਼ਾਲ ਰੋਸ ਮਾਰਚ ਵੀ ਕੀਤਾ ਜਾ ਰਿਹਾ ਹੈ। ਪੜੋ ਹੋਰ ਖਬਰਾਂ: ਭਾਰਤ ‘ਚ ਸਤੰਬਰ ਮਹੀਨੇ ਤੋਂ ਹੋਵੇਗਾ ਰੂਸ ਦੀ ਕੋਰੋਨਾ ਵੈਕਸੀਨ ‘ਸਪੂਤਨਿਕ ਵੀ’ ਦਾ ਉਤਪਾਦਨ ਜ਼ਿਕਰਯੋਗ ਹੈ ਕਿ ਕਥਿਤ ਡਰੱਗ ਮਾਮਲੇ ਵਿਚ ਫੜੇ ਜਾਣ ਤੋਂ ਬਾਅਦ ਤੋਂ ਹੀ ਅਨਵਰ ਮਸੀਹ ਤੋਂ ਪੁਲਿਸ ਦੀ ਪੁੱਛਗਿੱਛ ਜਾਰੀ ਸੀ। ਇਸ ਦੌਰਾਨ ਮਸੀਹ ਜਥੇਬੰਦੀਆਂ ਲਗਾਤਾਰ ਅਨਵਰ ਮਸੀਹ ਨੂੰ ਨਿਰਦੋਸ਼ ਦੱਸ ਰਹੀਆਂ ਹਨ। ਜ਼ਹਿਰੀਲਾ ਪਦਾਰਥ ਨਿਕਲਣ ਤੋਂ ਬਾਅਦ ਪੁਲਿਸ ਵਲੋਂ ਅਨਵਰ ਮਸੀਹ ਨੂੰ ਹਸਪਤਾਲ਼ ਦਾਖਲ ਕਰਵਾਇਆ ਗਿਆ ਹੈ। ਪੜੋ ਹੋਰ ਖਬਰਾਂ: ਚੀਨ ਦਾ ਕਾਰਾ! ਲੱਦਾਖ ਦੇ ਡੇਮਚੋਕ ’ਚ ਦਾਖ਼ਲ ਹੋ ਕੇ ਲਹਿਰਾਏ ਗਏ ਝੰਡੇ ਅਤੇ ਬੈਨਰ -PTC News


Top News view more...

Latest News view more...

PTC NETWORK