Sat, May 11, 2024
Whatsapp

ਆਪ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਦੀ ਦਿੱਲੀ ਦਰਬਾਰ 'ਚ ਪਈ ਪੇਸ਼ੀ ,ਦਿੱਲੀ ਲਈ ਹੋਏ ਰਵਾਨਾ

Written by  Shanker Badra -- June 19th 2018 05:03 PM
ਆਪ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਦੀ ਦਿੱਲੀ ਦਰਬਾਰ 'ਚ ਪਈ ਪੇਸ਼ੀ ,ਦਿੱਲੀ ਲਈ ਹੋਏ ਰਵਾਨਾ

ਆਪ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਦੀ ਦਿੱਲੀ ਦਰਬਾਰ 'ਚ ਪਈ ਪੇਸ਼ੀ ,ਦਿੱਲੀ ਲਈ ਹੋਏ ਰਵਾਨਾ

ਆਪ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਦੀ ਦਿੱਲੀ ਦਰਬਾਰ 'ਚ ਪਈ ਪੇਸ਼ੀ ,ਦਿੱਲੀ ਲਈ ਹੋਏ ਰਵਾਨਾ:ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਅੱਜ ਦਿੱਲੀ ਲਈ ਰਵਾਨਾ ਹੋ ਗਏ ਹਨ।ਇਸ ਦੀ ਜਾਣਕਾਰੀ ਸੁਖਪਾਲ ਖਹਿਰਾ ਨੇ ਟਵਿੱਟਰ 'ਤੇ ਟਵੀਟ ਕਰਕੇ ਦਿੱਤੀ ਹੈ। App leader Sukhpal Khaira Departed for Delhiਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੀ ਜਨਤਾ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਧਰਨੇ 'ਤੇ ਬੈਠੇ ਹੋਏ ਹਨ ,ਇਸ ਲਈ ਉਹ ਉਨ੍ਹਾਂ ਨੂੰ ਮਿਲਣ ਜਾ ਰਹੇ ਹਨ ਪਰ ਸੂਤਰਾਂ ਮੁਤਾਬਕ ਉਹ ਆਪਣੇ ਵਲੋਂ ਦਿੱਤੇ ਗਏ ਬਿਆਨ ਦਾ ਜਵਾਬ ਦੇਣ ਲਈ ਹੀ ਦਿੱਲੀ ਜਾ ਰਹੇ ਹਨ।ਹੁਣ ਸਵਾਲ ਇਹ ਉੱਠ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਤਾਂ ਕਈ ਦਿਨਾਂ ਤੋਂ ਧਰਨੇ 'ਤੇ ਬੈਠੇ ਹਨ ਪਰ ਸੁਖਪਾਲ ਖਹਿਰਾ ਹੁਣ ਕਿਉਂ ਉਸਦੇ ਧਰਨੇ ਦੀ ਹਿਮਾਇਤ ਕਰਨ ਜਾ ਰਹੇ ਹਨ। App leader Sukhpal Khaira Departed for Delhiਜਿਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਸੁਖਪਾਲ ਖਹਿਰਾ 'ਰੈਫਰੈਂਡਮ-2020' ਮਾਮਲੇ 'ਤੇ ਆਪਣਾ ਪੱਖ ਰੱਖਣ ਲਈ ਦਿੱਲੀ ਪਹੁੰਚ ਰਹੇ ਹਨ।ਪੰਜਾਬ ਦੇ ਵਿੱਚ ਸੁਖਪਾਲ ਖਹਿਰਾ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ ਪਰ ਖਹਿਰਾ ਨੇ ਅਜੇ ਤੱਕ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ।ਜਿਸ ਤੋਂ ਬਾਅਦ ਆਪ' ਪਾਰਟੀ ਦੇ ਅੰਦਰ ਹੀ ਕਾਫ਼ੀ ਬਗਾਵਤ ਦੇਖਣ ਨੂੰ ਮਿਲੀ ਹੈ। App leader Sukhpal Khaira Departed for Delhiਹੁਣ ਦੇਖਣਾ ਇਹ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਜਾਂ ਫ਼ਿਰ ਦਿੱਲ੍ਹੀ ਦੀ ਸਿਆਸਤ ਵਿੱਚ ਹੀ ਮਸ਼ਰੂਫ਼ ਰਹਿਣਗੇ।ਜ਼ਿਕਰਯੋਗ ਹੈ ਕਿ 'ਰੈਫਰੈਂਡਮ-2020' ਸਬੰਧੀ ਸੁਖਪਾਲ ਖਹਿਰਾ ਨੇ ਜੋ ਬਿਆਨ ਦਿੱਤਾ ਸੀ,ਉਸ ਬਾਰੇ ਉਹ ਪਾਰਟੀ ਹਾਈਕਮਾਨ ਸਾਹਮਣੇ ਸਟੈਂਡ ਸਪੱਸ਼ਟ ਕਰਨ ਜਾ ਰਹੇ ਹਨ। -PTCNews


Top News view more...

Latest News view more...