Sat, May 11, 2024
Whatsapp

ਹੁਣ ਆਸਟ੍ਰੇਲੀਆ 'ਚ WhatsApp ਚਲਾਉਣ ਵਾਲਿਆਂ ਨੂੰ ਰਹਿਣਾ ਪਵੇਗਾ ਸਾਵਧਾਨ, ਭੁੱਲ ਕੇ ਵੀ ਨਾ ਕਰੋ ਇਹ ਗਲਤੀ !!!

Written by  Jashan A -- December 10th 2018 07:40 PM
ਹੁਣ ਆਸਟ੍ਰੇਲੀਆ 'ਚ WhatsApp ਚਲਾਉਣ ਵਾਲਿਆਂ ਨੂੰ ਰਹਿਣਾ ਪਵੇਗਾ ਸਾਵਧਾਨ, ਭੁੱਲ ਕੇ ਵੀ ਨਾ ਕਰੋ ਇਹ ਗਲਤੀ !!!

ਹੁਣ ਆਸਟ੍ਰੇਲੀਆ 'ਚ WhatsApp ਚਲਾਉਣ ਵਾਲਿਆਂ ਨੂੰ ਰਹਿਣਾ ਪਵੇਗਾ ਸਾਵਧਾਨ, ਭੁੱਲ ਕੇ ਵੀ ਨਾ ਕਰੋ ਇਹ ਗਲਤੀ !!!

ਹੁਣ ਆਸਟ੍ਰੇਲੀਆ 'ਚ WhatsApp ਚਲਾਉਣ ਵਾਲਿਆਂ ਨੂੰ ਰਹਿਣਾ ਪਵੇਗਾ ਸਾਵਧਾਨ, ਭੁੱਲ ਕੇ ਵੀ ਨਾ ਕਰੋ ਇਹ ਗਲਤੀ !!!,ਆਸਟ੍ਰੇਲੀਆ, ਇੱਕ ਅਜਿਹਾ ਦੇਸ਼ ਜਿੱਥੇ ਹਰ ਸਾਲ ਲੱਖਾਂ ਲੋਕ ਵੱਖੋ-ਵੱਖ ਦੇਸ਼ਾਂ ਤੋਂ ਜਾ ਕੇ ਵੱਸਦੇ ਹਨ ਅਤੇ ਆਪਣੇ ਵਧੀਆ ਭਵਿੱਖ ਦੀ ਉਮੀਦ ਕਰਦੇ ਹਨ। ਮੁਲਕ ਅੰਦਰ ਸ਼ਾਂਤਮਈ ਅਤੇ ਸਦਭਾਵਨਾ ਦਾ ਮਾਹੌਲ ਬਣਾਏ ਰੱਖੇ ਜਾਣ ਦੀ ਆਸਟ੍ਰੇਲੀਅਨ ਸਰਕਾਰ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਜਿਸ ਕਾਰਨ ਸਮੇਂ-ਸਮੇਂ 'ਤੇ ਕਈ ਨਵੇਂ ਕਾਨੂੰਨ ਵੀ ਲਾਗੂ ਕੀਤੇ ਜਾਂਦੇ ਰਹੇ ਹਨ। [caption id="attachment_227233" align="aligncenter" width="300"]whats app ਹੁਣ ਆਸਟ੍ਰੇਲੀਆ 'ਚ WhatsApp ਚਲਾਉਣ ਵਾਲਿਆਂ ਨੂੰ ਰਹਿਣਾ ਪਵੇਗਾ ਸਾਵਧਾਨ, ਭੁੱਲ ਕੇ ਵੀ ਨਾ ਕਰੋ ਇਹ ਗਲਤੀ !!![/caption] ਸਰਕਾਰ ਵੱਲੋਂ ਸੁਝਾਇਆ ਗਿਆ ਇੱਕ ਨਵਾਂ ਪ੍ਰਸਤਾਵਿਤ ਕਾਨੂੰਨ ਲਾਗੂ ਹੋਣ 'ਤੇ ਆਸਟ੍ਰੇਲੀਆ 'ਚ ਵੱਸਦੇ ਲੋਕ ਵਟਸਐਪ ਜਾਂ ਸੋਸ਼ਲ ਮੀਡੀਆ ਰਾਹੀਂ ਕੋਈ ਵਿਵਾਦਤ ਜਾਂ ਭੜਕਾਊ ਸਮੱਗਰੀ ਸਾਂਝੀ ਨਹੀਂ ਕਰ ਸਕਣਗੇ ਅਤੇ ਅਜਿਹਾ ਨਾ ਮੰਨਣ ਦੀ ਸੂਰਤ 'ਚ ਉਹਨਾਂ ਦੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਅਤੇ ਵਟਸਐਪ ਦੀ ਜਾਂਚ ਪੜਤਾਲ ਕਰਨ ਦਾ ਸੁਰੱਖਿਆ ਏਜੰਸੀਆਂ ਨੂੰ ਪੂਰਾ ਅਧਿਕਾਰ ਹੋਵੇਗਾ। [caption id="attachment_227232" align="aligncenter" width="300"]whats app ਹੁਣ ਆਸਟ੍ਰੇਲੀਆ 'ਚ WhatsApp ਚਲਾਉਣ ਵਾਲਿਆਂ ਨੂੰ ਰਹਿਣਾ ਪਵੇਗਾ ਸਾਵਧਾਨ, ਭੁੱਲ ਕੇ ਵੀ ਨਾ ਕਰੋ ਇਹ ਗਲਤੀ !!![/caption] ਆਸਟ੍ਰੇਲੀਆ, ਇੱਕ ਅਜਿਹਾ ਹੀ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਤਹਿਤ ਸਰਕਾਰੀ ਜਾਂਚ ਏਜੰਸੀਆਂ ਆਮ ਜਨਤਾ ਦੇ ਸੋਸ਼ਲ ਮੀਡੀਆ ਅਤੇ ਵਟਸਐਪ ਵਰਗੀਆਂ ਐਪਜ਼ 'ਤੇ ਨਿਗਰਾਨੀ ਕਰ ਸਕਣਗੀਆਂ।ਇਹ ਏਜੰਸੀਆਂ ਸ਼ੱਕ ਦੇ ਆਧਾਰ 'ਤੇ ਜਾਂ ਫਿਰ ਲੋੜ੍ਹ ਪੈਣ 'ਤੇ ਨਿੱਜੀ ਜਾਣਕਾਰੀ ਮੈਸੇਜ਼ (ਇਨਕ੍ਰਿਪਟ ਕੀਤੇ ਮੈਸੇਜ) ਵੀ ਦੇਖ ਸਕਣਗੀਆਂ। ਹੋਰ ਪੜ੍ਹੋ: ਰਾਣਾ ਗੁਰਜੀਤ ਦੀ ਰਾਣਾ ਗੁਰੱਪ ਆਫ ਕੰਪਨੀ ਇਨਕਮ ਟੈਕਸ ਰੇਡ ਮਾਮਲੇ ‘ਤੇ ਬੋਲੇ ਖਹਿਰਾ, ਕਿਹਾ ਇਹ! [caption id="attachment_227231" align="aligncenter" width="300"]whats app ਹੁਣ ਆਸਟ੍ਰੇਲੀਆ 'ਚ WhatsApp ਚਲਾਉਣ ਵਾਲਿਆਂ ਨੂੰ ਰਹਿਣਾ ਪਵੇਗਾ ਸਾਵਧਾਨ, ਭੁੱਲ ਕੇ ਵੀ ਨਾ ਕਰੋ ਇਹ ਗਲਤੀ !!![/caption] ਦਰਅਸਲ, ਇਸ ਦੇਸ਼ ਦਾ ਮੰਨਣਾ ਹੈ ਕਿ ਵਟਸਐਪ ਜਿਹੀਆਂ ਐਪਜ਼ ਰਾਹੀਂ ਜਿੱਥੇ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਉਥੇ ਹੀ ਨਾਲ ਵਿਵਾਦਤ ਸਮੱਗਰੀ ਸ਼ੇਅਰ ਹੋਣ ਨਾਲ ਅਫਵਾਹਾਂ ਅਤੇ ਹਿੰਸਕ ਵਾਰਦਾਤਾਂ 'ਚ ਵੀ ਵਾਧਾ ਹੋ ਰਿਹਾ ਹੈ। ਪਰ ਹੁਣ ਇੱਥੇ ਮੁੱਖ ਮਸਲਾ ਇਹ ਹੈ ਕਿ ਅਜਿਹੇ ਪ੍ਰਸਤਾਵਿਤ ਕਾਨੂੰਨ ਦੇ ਲਾਗੂ ਹੋਣ ਨਾਲ ਨਿੱਜੀ ਜਾਣਕਾਰੀ ਦੇ ਸੁਰੱਖਿਅਤ ਹੋਣ ਦਾ ਕੋਈ ਭਰੋਸਾ ਨਹੀਂ ਰਹੇਗਾ, ਜਿਸ ਕਾਰਨ ਸਰਕਾਰ ਨੂੰ ਤਕਨਾਲੋਜੀ ਦੇ ਪੱਖੋਂ ਕਈ ਅਜਿਹੇ ਠੋਸ ਕਦਮ ਚੁੱਕਣੇ ਪੈਣਗੇ ਤਾਂ ਜੋ ਭਵਿੱਖ 'ਚ ਨਿੱਜਤਾ ਦੇ ਕਾਨੂੰਨ ਦੀ ਵੀ ਉਲੰਘਣਾ ਨਾ ਹੋਵੇ। ਹੋਰ ਪੜ੍ਹੋ: ਕੈਨੇਡਾ ਦੇ ਓਟਾਵਾ ‘ਚ 2 ਜਹਾਜ਼ਾਂ ਵਿਚਕਾਰ ਭਿਆਨਕ ਟੱਕਰ, 1 ਪਾਇਲਟ ਦੀ ਮੌਤ ਸੂਤਰਾਂ ਮੁਤਾਬਕ, ਨਿੱਜਤਾ ਦੇ ਮਸਲੇ ਨੂੰ ਲੈ ਕੇ ਇਸ ਬਿੱਲ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਜਦਕਿ ਸਰਕਾਰ ਮੁਤਾਬਕ, ਇਸ ਨਾਲ ਸੰਗੀਨ ਜੁਰਮ ਦੇ ਦੋਸ਼ੀਆਂ ਨੂੰ ਕਾਬੂ ਕਰਨ 'ਚ ਆਸਾਨੀ ਰਹੇਗੀ। -PTC News


Top News view more...

Latest News view more...