Advertisment

ਹੋਟਲ 'ਚ ਚੱਲ ਰਿਹਾ ਸੀ ਜਿਸਮਫਿਰੋਸ਼ੀ ਦਾ ਧੰਦਾ ,ਪੁਲਿਸ ਨੇ ਪਾਇਆ ਰੰਗ 'ਚ ਭੰਗ

author-image
Jagroop Kaur
New Update
ਹੋਟਲ 'ਚ ਚੱਲ ਰਿਹਾ ਸੀ ਜਿਸਮਫਿਰੋਸ਼ੀ ਦਾ ਧੰਦਾ ,ਪੁਲਿਸ ਨੇ ਪਾਇਆ ਰੰਗ 'ਚ ਭੰਗ
Advertisment
ਬਠਿੰਡਾ ਦੀ ਸੀ. ਆਈ. ਏ.-2 ਵੱਲੋਂ ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ ਕੀਤਾ ਗਿਆ ਹੈ ਜਿਸ ਵਿਚ ਚਾਰ ਔਰਤਾਂ ਸਮੇਤ 11 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਦਕਿ ਪੁਲਿਸ ਵੱਲੋਂ ਅੱਠ ਵਿਅਕਤੀਆਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਮਲੋਟ ਰਿੰਗ ਰੋਡ ’ਤੇ ਇਕ ਹੋਟਲ ਵਿਚ ਛਾਪੇਮਾਰੀ ਕੀਤੀ ਜਿਥੇ ਉਹਨਾਂ ਨੂੰ ਵਡੇ ਦੇਹ ਵਪਾਰ ਦਾ ਅੱਡਾ ਚਲਾਏ ਜਾਨ ਦੀ ਇਤਲਾਹ ਮਿਲੀ ਸੀ । ਸੂਚਨਾ ਦੇ ਆਧਾਰ ’ਤੇ ਸੀ. ਆਈ. ਏ.-2 ਦੇ ਇੰਸਪੈਕਟਰ ਜਸਵੀਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਹੋਟਲ ਵਿਖੇ ਛਾਪੇਮਾਰੀ ਕੀਤੀ ਗਈ। ਮੌਕੇ ਤੋਂ ਪੁਲਿਸ ਨੇ 4 ਜੋੜਿਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ।publive-image
Advertisment
Read More : ਖ਼ੌਫ਼ਨਾਕ : ਕੈਨੇਡਾ ਦੇ ਸਕੂਲ ‘ਚ ਮਿਲੇ 200 ਤੋਂ ਵੱਧ ਬੱਚਿਆਂ ਦੇ ਕੰਕਾਲ, ਪ੍ਰਧਾਨ ਮੰਤਰੀ ਨੇ ਦੱਸਿਆ ਸ਼ਰਮਨਾਕ ਇਸ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਲੋਕਾਂ ਦੇ ਨਾਲ ਕੁਲਵਿੰਦਰ ਸਿੰਘ ਵਾਸੀ ਬਠਿੰਡਾ, ਅਮਨਦੀਪ ਸਿੰਘ ਵਾਸੀ ਜਗ੍ਹਾ ਰਾਮ ਤੀਰਥ, ਕੌਰਜੀਤ ਸਿੰਘ ਵਾਸੀ ਚੁੱਘੇ ਖੁਰਦ, ਗਰੋਵਰ ਵਾਸੀ ਸਿਰਸਾ, ਪ੍ਰਵੀਨ ਸ਼ਰਮਾ ਵਾਸੀ ਬਠਿੰਡਾ, ਬਿੰਦਰ ਕੌਰ ਵਾਸੀ ਜਗ੍ਹਾ ਰਾਮ ਤੀਰਥ, ਮਨਪ੍ਰੀਤ ਕੌਰ ਵਸੀ ਬੈਂਕ ਕਾਲੋਨੀ, ਸੰਦੀਪ ਕੌਰ ਵਾਸੀ ਬਾਜਕ ਨੂੰ ਇਤਰਾਜ਼ਯੋਗ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ, ਜਦਕਿ ਕੁਝ ਹੋਰ ਸਾਥੀ ਵੀ ਸਨ ਜੋ ਮੌਕਾ ਲੱਗਣ ਤੇ ਫਰਾਰ ਹੋ ਗਏ। Read More : ਟੀਕਾਕਰਨ ਦੇ ਲਈ ਨਿਜੀ ਹਸਪਤਾਲਾਂ ਵੱਲੋਂ ‘ਹੋਟਲ ਪੈਕੇਜ’ ਦੇ ‘ਤੇ ਲੱਗੇ… ਡੀ. ਐੱਸ. ਪੀ. ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਹੋਟਲ ਦੀਆਂ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਹੋਟਲ ’ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ਼ ਇਮੋਰਲ ਟ੍ਰੈਫਿਕ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।-
bathinda punjab malot bathinda-police-raid-hotel-brothel raid-in-hotel
Advertisment

Stay updated with the latest news headlines.

Follow us:
Advertisment