Neem And Turmeric Benefits: ਨਿੰਮ ਅਤੇ ਹਲਦੀ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਹ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਨਿੰਮ ਅਤੇ ਹਲਦੀ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਪਰ ਕਿ ਤੁਸੀਂ ਕਦੇ ਗਰਮ ਪਾਣੀ 'ਚ ਨਿੰਮ ਅਤੇ ਹਲਦੀ ਮਿਲਾ ਕੇ ਪੀਤਾ ਹੈ। ਗਰਮ ਪਾਣੀ 'ਚ ਨਿੰਮ ਅਤੇ ਹਲਦੀ ਮਿਲਾ ਕੇ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਨਾਲ ਭਾਰ ਘਟਾਉਣ ਦੇ ਨਾਲ ਨਾਲ ਸਿਹਤ ਨਾਲ ਜੁੜੀਆਂ ਕਈ ਹੋਰ ਸਮੱਸਿਆਵਾਂ ਨੂੰ ਵੀ ਦੂਰ ਮਦਦ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਗਰਮ ਪਾਣੀ 'ਚ ਨਿੰਮ ਅਤੇ ਹਲਦੀ ਮਿਲਾ ਕੇ ਪੀਣ ਦੇ ਕੀ ਫਾਇਦੇ ਹਨ।ਨਿੰਮ 'ਚ ਪੋਸ਼ਕ ਤੱਤ : ਨਿੰਮ 'ਚ ਵਿਟਾਮਿਨ ਸੀ ਦੇ ਨਾਲ-ਨਾਲ ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।ਹਲਦੀ 'ਚ ਪੋਸ਼ਕ ਤੱਤ : ਹਲਦੀ 'ਚ ਕੈਲਸ਼ੀਅਮ, ਫਾਈਬਰ, ਆਇਰਨ, ਕਾਪਰ, ਜ਼ਿੰਕ, ਫਾਸਫੋਰਸ ਦੇ ਨਾਲ-ਨਾਲ ਐਂਟੀ-ਇੰਫਲੇਮੇਟਰੀ, ਐਂਟੀ-ਬੈਕਟੀਰੀਅਲ ਗੁਣ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।ਗਰਮ ਪਾਣੀ 'ਚ ਨਿੰਮ ਅਤੇ ਹਲਦੀ ਮਿਲਾ ਕੇ ਪੀਣ ਦੇ ਫ਼ਾਇਦੇਭਾਰ ਘਟਾਉਣ 'ਚ ਮਦਦਗਾਰ : ਜੇਕਰ ਤੁਸੀਂ ਵੀ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਰਮ ਪਾਣੀ 'ਚ ਨਿੰਮ ਅਤੇ ਹਲਦੀ ਮਿਲਾ ਕੇ ਪੀਣਾ ਚਾਹੀਦਾ ਹੈ। ਕਿਉਂਕਿ ਇਸਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਕੈਲੋਰੀ ਤੇਜ਼ੀ ਨਾਲ ਬਰਨ ਹੁੰਦੀ ਹੈ, ਜੋ ਭਾਰ ਘਟਾਉਣ ਵਿਚ ਫਾਇਦੇਮੰਦ ਹੈ।ਸਰੀਰ ਨੂੰ ਡੀਟੌਕਸ ਰੱਖਣ ਲਈ ਫਾਇਦੇਮੰਦ : ਜੇਕਰ ਤੁਸੀਂ ਆਪਣੇ ਸ਼ਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਰਮ ਪਾਣੀ 'ਚ ਨਿੰਮ ਅਤੇ ਹਲਦੀ ਮਿਲਾ ਕੇ ਪੀਣਾ ਚਾਹੀਦਾ ਹੈ। ਕਿਉਂਕਿ ਇਸਦਾ ਸੇਵਨ ਕਰਨ ਨਾਲ ਸਰੀਰ 'ਚ ਜਮ੍ਹਾ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਸਰੀਰ ਨੂੰ ਡੀਟੌਕਸ ਕੀਤਾ ਜਾਂਦਾ ਹੈ।ਇਮਿਊਨਿਟੀ ਵਧਾਉਣ 'ਚ ਮਦਦਗਾਰ : ਜੇਕਰ ਤੁਸੀਂ ਆਪਣੀ ਇਮਿਊਨਿਟੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਰਮ ਪਾਣੀ 'ਚ ਨਿੰਮ ਅਤੇ ਹਲਦੀ ਮਿਲਾ ਕੇ ਪੀਣਾ ਚਾਹੀਦਾ ਹੈ। ਕਿਉਂਕਿ ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ, ਜਿਸ ਨਾਲ ਤੁਹਾਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਂਦਾ ਹੈ।ਪਾਚਨ ਨੂੰ ਸੁਧਾਰਨ ਲਈ ਫਾਇਦੇਮੰਦ : ਜੇਕਰ ਤੁਸੀਂ ਗਰਮ ਪਾਣੀ 'ਚ ਨਿੰਮ ਅਤੇ ਹਲਦੀ ਮਿਲਾ ਕੇ ਪੀਂਦੇ ਹੋ ਤਾਂ ਇਸ ਨਾਲ ਪਾਚਨ ਕਿਰਿਆ ਨੂੰ ਫਾਇਦਾ ਹੁੰਦਾ ਹੈ। ਕਿਉਂਕਿ ਇਸ 'ਚ ਪਾਏ ਜਾਣ ਵਾਲੇ ਤੱਤ ਪਾਚਨ ਕਿਰਿਆ ਨੂੰ ਠੀਕ ਕਰਦੇ ਹਨ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।ਚਮੜੀ ਨੂੰ ਚਮਕਦਾਰ ਬਣਾਉਣ 'ਚ ਮਦਦਗਾਰ : ਆਪਣੀ ਚਮੜੀ ਦੀ ਚਮਕ ਬਣਾਈ ਰੱਖਣ ਲਈ ਗਰਮ ਪਾਣੀ 'ਚ ਨਿੰਮ ਅਤੇ ਹਲਦੀ ਮਿਲਾ ਕੇ ਪਿਉ ਕਿਉਂਕਿ ਇਸਦੇ ਸੇਵਨ ਨਾਲ ਖੂਨ ਸ਼ੁੱਧ ਹੁੰਦਾ ਹੈ, ਜਿਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਚਮੜੀ ਵਿਚ ਵੀ ਨਿਖਾਰ ਆਉਂਦਾ ਹੈ।ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।-ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲਇਹ ਵੀ ਪੜ੍ਹੋ: ਕੀ ਰਾਤ ਨੂੰ ਚਾਹ ਪੀਣ ਨਾਲ ਨੀਂਦ ਨਹੀਂ ਆਉਂਦੀ? ਸਿਹਤ ਮਾਹਿਰ ਕੀ ਦਿੰਦੇ ਹਨ ਤਰਕ?