Bharat-Pe ਦੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ, ਲਿਖੀ ਭਾਵੁਕ ਚਿੱਠੀ
ਨਵੀਂ ਦਿੱਲੀ: ਭਾਰਤ-ਪੇ ਨੇ ਸਹਿ-ਸੰਸਥਾਪਕ ਐਮਡੀ ਅਸ਼ਨੀਰ ਗਰੋਵਰ ਨੂੰ ਕੰਪਨੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਇਹ ਜਾਣਕਾਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਦਿੱਤੀ ਗਈ ਹੈ। ਰਿਐਲਿਟੀ ਸ਼ੋਅ ਸ਼ਾਰਕ ਟੈਂਕ ਇੰਡੀਆ ਵਿੱਚ ਆਪਣੇ ਸਖ਼ਤ ਵਿਵਹਾਰ ਲਈ ਜਾਣੇ ਜਾਂਦੇ ਅਸ਼ਨੀਰ ਗਰੋਵਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ, ਹੁਣ ਉਨ੍ਹਾਂ ਨੂੰ ਉਸ ਕੰਪਨੀ ਤੋਂ ਅਸਤੀਫਾ ਦੇਣਾ ਪਿਆ ਹੈ ਜਿਸ ਵਿੱਚ ਉਹ ਹੁਣ ਤੱਕ ਸਹਿ-ਸੰਸਥਾਪਕ ਸਨ।
ਅਸ਼ਨੀਰ ਗਰੋਵਰ ਨੇ ਆਪਣੇ ਅਸਤੀਫੇ 'ਚ ਕਈ ਭਾਵੁਕ ਗੱਲਾਂ ਕੀਤੀਆਂ ਅਤੇ ਮੌਜੂਦਾ ਬੋਰਡ ਨੂੰ ਵੀ ਚੁਣੌਤੀ ਦਿੱਤੀ। ਗਰੋਵਰ ਨੇ ਚਿੱਠੀ 'ਚ ਲਿਖਿਆ, 'ਮੈਂ ਇਹ ਦੁਖੀ ਹੋ ਕੇ ਲਿਖ ਰਿਹਾ ਹਾਂ ਕਿਉਂਕਿ ਮੈਨੂੰ ਉਸ ਕੰਪਨੀ ਨੂੰ ਛੱਡਣਾ ਪੈ ਰਿਹਾ ਹੈ, ਜੋ ਮੈਂ ਬਣਾਈ ਸੀ। ਹਾਲਾਂਕਿ, ਮੈਨੂੰ ਮਾਣ ਹੈ ਕਿ ਅੱਜ ਭਾਰਤਪੇ FinTech ਦੀ ਦੁਨੀਆ ਵਿੱਚ ਮੋਹਰੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ, ਮੈਂ ਅਤੇ ਮੇਰਾ ਪਰਿਵਾਰ ਬੇਬੁਨਿਆਦ ਗੱਲਾਂ ਵਿੱਚ ਫਸਿਆ ਹੋਇਆ ਸੀ।
ਇਹ ਵੀ ਪੜ੍ਹੋ: ਯੂਕਰੇਨ 'ਚ ਫਸੀ ਵਿਦਿਆਰਥਣ ਨੇ ਰੋਂਦੇ ਹੋਏ ਸਰਕਾਰ ਨੂੰ ਮਦਦ ਲਈ ਲਾਈ ਗੁਹਾਰ, ਵੀਡੀਓ ਵਾਇਰਲ
ਕੰਪਨੀ ਵਿੱਚ ਜੋ ਵੀ ਅਜਿਹੇ ਲੋਕ ਹਨ, ਉਹ ਮੇਰੀ ਛਵੀ ਨੂੰ ਖਰਾਬ ਕਰਨਾ ਚਾਹੁੰਦੇ ਹਨ। ਉਹ ਕੰਪਨੀ ਨੂੰ ਬਚਾਉਣ ਦਾ ਢੌਂਗ ਤਾਂ ਕਰ ਰਹੇ ਹਨ ਪਰ ਭਾਰਤ ਪੇਅ ਨੂੰ ਵੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਜੋ ਮੁੱਲ ਮੈਂ ਬਣਾਇਆ ਹੈ, ਤੁਸੀਂ ਲੋਕ ਉਸ ਦਾ ਅੱਧਾ ਬਣਾ ਕੇ ਦਿਖਾਓ। ਮੈਂ ਭਾਰਤ ਪੇ ਨੂੰ ਬਣਾਇਆ ਹੈ ਅਤੇ ਇਸ ਨੂੰ ਮੌਜੂਦਾ ਪੜਾਅ 'ਤੇ ਲੈ ਕੇ ਗਿਆ ਹਾਂ। ਮੇਰੇ ਤੋਂ ਇਹ ਪਛਾਣ ਕੋਈ ਨਹੀਂ ਖੋਹ ਸਕਦਾ।
-PTC News