Sat, Apr 20, 2024
Whatsapp

ਬਾਂਦਰਾਂ ਦਾ ਵੱਡਾ ਹਮਲਾ, ਬੰਦੇ ਨੂੰ ਬਣਾਇਆ ਬੰਦੀ, ਵੀਡੀਓ ਹੋ ਰਹੀ ਹੈ ਵਾਇਰਲ

Written by  Pardeep Singh -- April 06th 2022 07:26 PM
ਬਾਂਦਰਾਂ ਦਾ ਵੱਡਾ ਹਮਲਾ, ਬੰਦੇ ਨੂੰ ਬਣਾਇਆ ਬੰਦੀ,  ਵੀਡੀਓ ਹੋ ਰਹੀ ਹੈ ਵਾਇਰਲ

ਬਾਂਦਰਾਂ ਦਾ ਵੱਡਾ ਹਮਲਾ, ਬੰਦੇ ਨੂੰ ਬਣਾਇਆ ਬੰਦੀ, ਵੀਡੀਓ ਹੋ ਰਹੀ ਹੈ ਵਾਇਰਲ

ਫਤਿਹਾਬਾਦ: ਭੱਟੂ ਮੰਡੀ ਵਿੱਚ ਇਨ੍ਹੀਂ ਦਿਨੀਂ ਬਾਂਦਰਾਂ ਨੇ ਤਹਿਲਕਾ ਮਚਾਇਆ ਹੋਇਆ ਹੈ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੰਗਲਵਾਰ ਨੂੰ ਹਿਸਾਰ ਰੋਡ 'ਤੇ ਸਥਿਤ ਕਡੋਲ ਜਵੈਲਰਜ਼ ਦੇ ਮਾਲਕ ਮਹਾਵੀਰ 'ਤੇ ਬਾਂਦਰਾਂ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਜਿਵੇਂ ਹੀ ਮਹਾਵੀਰ ਇਕ ਬਾਂਦਰ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਚਾਨਕ ਇਕ ਹੋਰ ਬਾਂਦਰ ਉਸ 'ਤੇ ਪਿੱਛਿਓਂ ਹਮਲਾ ਕਰ ਦਿੰਦਾ ਹੈ। ਜਿਸ ਕਾਰਨ ਉਹ ਪੌੜੀਆਂ ਤੋਂ ਡਿੱਗ ਕੇ ਜ਼ਖਮੀ ਹੋ ਗਏ। ਆਪਣਾ ਬਚਾਅ ਕਰਦੇ ਹੋਏ ਜਿਵੇਂ ਹੀ ਉਹ ਦੁਕਾਨ ਅੰਦਰ ਦਾਖਲ ਹੋ ਕੇ ਗੇਟ ਬੰਦ ਕਰਦਾ ਹੈ ਤਾਂ ਬਾਂਦਰਾਂ ਦੀ ਗਿਣਤੀ 3 ਹੋ ਜਾਂਦੀ ਹੈ ਅਤੇ ਉਸ ਦੀ ਦੁਕਾਨ ਅੱਗੇ ਹੰਗਾਮਾ ਕਰਕੇ ਗੇਟ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਖੌਫਨਾਕ ਬਾਂਦਰ ਕਿਸ ਤਰ੍ਹਾਂ ਕਿਸੇ 'ਤੇ ਹਮਲਾ ਕਰਕੇ ਕਿਸੇ ਨੂੰ ਜ਼ਖਮੀ ਕਰ ਸਕਦੇ ਹਨ। ਇੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਭੱਟੂ ਮੰਡੀ ਵਿੱਚ ਔਰਤਾਂ ਅਤੇ ਬੱਚਿਆਂ ਲਈ ਇਹ ਵੱਡਾ ਖਤਰਾ ਬਣਿਆ ਹੋਇਆ ਹੈ। ਜਿਸ ਨੇ ਇੱਥੇ ਕਈ ਵਾਰ ਲੋਕਾਂ ਦੇ ਘਰਾਂ ਵਿੱਚ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹ ਵੀ ਪੜ੍ਹੋ: ਸਿਹਤ ਟੀਮਾਂ ਵੱਲੋਂ ਮੁਹਾਲੀ ਅਤੇ ਪਟਿਆਲਾ ਜ਼ਿਲ੍ਹੇ 'ਚੋਂ 14 ਕੁਇੰਟਲ ਮਿਲਾਵਟੀ ਪਨੀਰ ਕੀਤਾ ਜ਼ਬਤ -PTC News


Top News view more...

Latest News view more...