Sat, May 11, 2024
Whatsapp

ਨਹੀਂ ਰਹੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਮੁੰਬਈ ਸਥਿੱਤ ਆਪਣੇ ਘਰ 'ਚ ਲਗਾਈ ਫਾਂਸੀ

Written by  Kaveri Joshi -- June 14th 2020 03:23 PM -- Updated: June 14th 2020 03:43 PM
ਨਹੀਂ ਰਹੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਮੁੰਬਈ ਸਥਿੱਤ ਆਪਣੇ ਘਰ 'ਚ ਲਗਾਈ ਫਾਂਸੀ

ਨਹੀਂ ਰਹੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਮੁੰਬਈ ਸਥਿੱਤ ਆਪਣੇ ਘਰ 'ਚ ਲਗਾਈ ਫਾਂਸੀ

ਮੁੰਬਈ- ਨਹੀਂ ਰਹੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਮੁੰਬਈ ਸਥਿੱਤ ਆਪਣੇ ਘਰ 'ਚ ਲਗਾਈ ਫਾਂਸੀ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਬਾਂਦਰਾ ਵਿਖੇ ਸਥਿਤ ਆਪਣੇ ਘਰ ਵਿੱਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਪਿੱਛੇ ਕੀ ਕਾਰਨ ਹੈ ਇਹ ਅਜੇ ਸਾਹਮਣੇ ਨਹੀਂ ਆਇਆ ਹੈ ।

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਕਾਈ ਪੋ ਚੇ! (2013) ਤੋਂ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ, ਜਿਸਦੇ ਲਈ ਉਸਨੂੰ ਬੈਸਟ ਪੁਰਸ਼ ਡੈਬਿਊ ਲਈ ਫਿਲਮਫੇਅਰ ਪੁਰਸਕਾਰ ਨਾਮਜ਼ਦਗੀ ਪ੍ਰਾਪਤ ਹੋਈ ਸੀ। ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਪੀਕੇ (2014) 'ਚ ਉਸਦੀ ਇਕ ਸਹਾਇਕ ਭੂਮਿਕਾ ਵਜੋਂ ਕਿਰਦਾਰ ਨਿਭਾਇਆ , ਇਸ ਤੋਂ ਬਾਅਦ ਸਪੋਰਟਸ ਬਾਇਓਪਿਕ ਐਮ ਐਸ ਧੋਨੀ: ਦਿ ਅਨਟੋਲਡ ਸਟੋਰੀ (2016) ਵਿਚ ਮਹਿੰਦਰ ਸਿੰਘ ਧੋਨੀ ਦਾ ਕਿਰਦਾਰ ਉਸਨੇ ਨਿਭਾਇਆ ਸੀ। ਉਹ ਸ਼ੁੱਧ ਦੇਸੀ ਰੋਮਾਂਸ 'ਚ ਵਾਨੀ ਕਪੂਰ ਅਤੇ ਪਰਿਣੀਤੀ ਚੋਪੜਾ ਨਾਲ ਵੀ ਨਜ਼ਰ ਆਏ ਸਨ। ਇੰਸਟਾਗ੍ਰਾਮ 'ਤੇ ਉਹਨਾਂ ਦੀ ਆਖ਼ਰੀ ਪੋਸਟ ਜੂਨ ਦੇ ਪਹਿਲੇ ਹਫ਼ਤੇ ਨਜ਼ਰ ਆਈ ਸੀ , ਉਸ ਤੋਂ ਬਾਅਦ ਉਹ ਅਕਾਊਂਟ 'ਤੇ ਐਕਟਿਵ ਨਜ਼ਰ ਨਹੀਂ ਆਏ । https://www.instagram.com/p/CA-S3cIDWOx/?utm_source=ig_web_copy_link ਜੇਕਰ ਟੀ.ਵੀ ਦੀ ਗੱਲ ਕਰੀਏ ਤਾਂ ਸੁਸ਼ਾਂਤ ਨੇ ' ਪਵਿੱਤਰ ਰਿਸ਼ਤਾ ' 'ਚ ਆਪਣੀ ਬਿਹਤਰੀਨ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਸੀ । ਟੀ.ਵੀ ਤੋਂ ਫਿਲਮਾਂ ਤੱਕ ਦਾ ਸਫ਼ਰ ਤਹਿ ਕਰਨ ਲਈ ਉਸਨੇ ਬਹੁਤ ਮਿਹਨਤ ਕੀਤੀ । ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਆਤਮ-ਹੱਤਿਆ ਕੀਤੇ ਜਾਣ ਦੀ ਇਸ ਦੁਖਦਾਈ ਖਬਰ ਨਾਲ ਸਮੁੱਚੇ ਫ਼ਿਲਮ ਅਤੇ ਟੀ.ਵੀ ਜਗਤ 'ਚ ਸੋਗ ਦੀ ਲਹਿਰ ਹੈ।

Top News view more...

Latest News view more...