ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਅੰਗਦ ਬੇਦੀ ਬੱਝੇ ਵਿਆਹ ਦੇ ਬੰਧਨ 'ਚ,ਦੇਖੋ ਤਸਵੀਰਾਂ
ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਅੰਗਦ ਬੇਦੀ ਬੱਝੇ ਵਿਆਹ ਦੇ ਬੰਧਨ 'ਚ,ਦੇਖੋ ਤਸਵੀਰਾਂ:ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ‘ਚ ਅੱਜ ਕੱਲ੍ਹ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ।
ਜੇਕਰ ਗੱਲ ਕਰੀਏ ਬਾਲੀਵੁੱਡ ਦੀ ਤਾਂ ਹਾਲ ਦੀ ‘ਚ 8 ਮਈ ਨੂੰ ਬਾਲੀਵੁੱਡ ਅਦਕਾਰਾ ਸੋਨਮ ਕਪੂਰ ਨੇ ਅਨੰਦ ਅਹੂਜਾ ਨਾਲ ਵਿਆਹ ਕਰਾਇਆ ਹੈ।ਹੁਣ ਬਾਲੀਵੁੱਡ ਅਦਕਾਰਾ ਨੇਹਾ ਧੂਪੀਆ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਅੱਜ ਕੱਲ੍ਹ ਸਾਰੇ ਹੀ ਸਿਤਾਰੇ ਚੁਪ-ਚੁਪੀਤੇ ਵਿਆਹ ਕਰਵਾ ਰਹੇ ਹਨ।ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਅਤੇ ਅੰਗਦ ਬੇਦੀ ਵਿਆਹ ਦੇ ਬੰਧਨ 'ਚ ਬੱਝ ਗਏ ਹਨ।
37 ਸਾਲਾ ਨੇਹਾ ਦਾ ਵਿਆਹ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਹੋਇਆ ਹੈ।ਆਨੰਦ ਕਾਰਜ ਦੀਆਂ ਰਸਮਾਂ ਦਿੱਲੀ 'ਚ ਹੋਈਆਂ ਹਨ।
ਨੇਹਾ ਨੇ ਆਪਣੇ ਵਿਆਹ ਦੀ ਖ਼ਬਰ ਟਵਿੱਟਰ 'ਤੇ ਦਿੱਤੀ,ਜਿਸ ਤੋਂ ਬਾਅਦ ਉਸ ਦੇ ਫੈਨ ਹੈਰਾਨ ਰਹਿ ਗਏ।
-PTCNews