ਅਟਾਰੀ ਸਰਹੱਦ 'ਤੇ ਤਾਇਨਾਤ ਬੀਐਸਐਫ ਜਵਾਨਾਂ ਦੇ ਗੁੱਟ 'ਤੇ ਔਰਤਾਂ ਨੇ ਸਜਾਈ 2 ਫੁੱਟ ਦੀ ਤਿਰੰਗਾ ਰੱਖੜੀ
ਅੰਮ੍ਰਿਤਸਰ : ਭੈਣ -ਭਰਾ ਦੇ ਪਵਿੱਤਰ ਤਿਉਹਾਰ ਰੱਖੜੀ ਮੌਕੇ ਭਾਰਤ-ਪਾਕਿਸਤਾਨ ਕੌਮਾਂਤਰੀ ਅਟਾਰੀ ਸਰਹੱਦ 'ਤੇ ਤਾਇਨਾਤ ਫ਼ੌਜੀਆਂ ਨਾਲ ਔਰਤਾਂ ਤੇ ਲੜਕੀਆਂ ਨੇ ਸਰਹੱਦ 'ਤੇ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ ਹੈ। ਔਰਤਾਂ ਤੇ ਲੜਕੀਆਂ ਨੇ ਬਾਰਡਰ 'ਤੇ ਰੱਖੜੀ ਦਾ ਤਿਉਹਾਰ ਪੂਰੀ ਸਾਦਗੀ ਤੇ ਜੋਸ਼ ਨਾਲ ਮਨਾਇਆ।ਰੱਖੜੀ ਦੇ ਤਿਉਹਾਰ ਦਾ ਰੰਗ ਉਸ ਵੇਲੇ ਜੰਮਿਆ , ਜਦੋਂ ਔਰਤਾਂ ਨੇ ਬੜੇ ਪਿਆਰ ਨਾਲ ਸਪੈਸ਼ਲ ਤਿਰੰਗਾ ਰੱਖੜੀ ਜਵਾਨਾਂ ਦੇ ਗੁੱਟ 'ਤੇ ਬੰਨ੍ਹੀ।
ਅਟਾਰੀ ਸਰਹੱਦ 'ਤੇ ਤਾਇਨਾਤ ਬੀਐਸਐਫ ਜਵਾਨਾਂ ਦੇ ਗੁੱਟ 'ਤੇ ਔਰਤਾਂ
ਪੜ੍ਹੋ ਹੋਰ ਖ਼ਬਰਾਂ : ਗੋਲਗੱਪੇ ਵੇਚਣ ਵਾਲੇ ਵਿਕਰੇਤਾ ਨੇ ਪਾਣੀ 'ਚ ਮਿਲਾਇਆ ਪਿਸ਼ਾਬ, ਵੀਡੀਓ ਦੇਖ ਕੇ ਗੋਲਗੱਪੇ ਖਾਣ ਤੋਂ ਕਰੋਗੇ ਤੌਬਾ
ਜਾਣਕਾਰੀ ਅਨੁਸਾਰ ਲੜਕੀਆਂ ਵੱਲੋਂ ਬੀਐਸਐਫ ਦੇ ਜਵਾਨਾਂ ਨੂੰ ਰੱਖੜੀਆਂ ਬੰਨ੍ਹ ਕੇ ਸਰਹੱਦ ‘ਤੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ ਹੈ। ਇਹ ਰੱਖੜੀ ਕਰੀਬ 2 ਫੁੱਟ ਅਕਾਰ ਦੀ ਸੀ। ਦੇਸ਼ ਭਗਤੀ ਦੇ ਰੰਗ ਵਿਚ ਰੰਗੀ ਖੂਬਸੂਰਤ ਰੱਖੜੀ ਦੇਖ ਕੇ ਸਭ ਦੇ ਚਿਹਰੇ ਖਿੜ ਗਏ। ਉਨ੍ਹਾਂ ਦੀ ਤਿਉਹਾਰ 'ਤੇ ਆਪਣੇ ਘਰੋਂ ਦੂਰ ਹੋਣ ਦਾ ਦਰਦ ਖ਼ਤਮ ਹੋ ਗਿਆ ਹੈ। ਸਰਹੱਦ 'ਤੇ ਦੇਸ਼ ਦੀ ਰੱਖਿਆ ਲਈ ਉਨ੍ਹਾਂ ਦਾ ਜੋਸ਼ ਦੁੱਗਣਾ ਹੋ ਗਿਆ ਹੈ।
ਅਟਾਰੀ ਸਰਹੱਦ 'ਤੇ ਤਾਇਨਾਤ ਬੀਐਸਐਫ ਜਵਾਨਾਂ ਦੇ ਗੁੱਟ 'ਤੇ ਔਰਤਾਂ
ਓਧਰ ਬੀਐੱਸਐੱਫ ਦੀਆਂ ਮਹਿਲਾ ਮੁਲਾਜ਼ਮਾਂ ਨੇ ਆਪਣੇ ਅਧਿਕਾਰੀਆਂ ਤੇ ਸਹਿਯੋਗੀਆਂ ਨੂੰ ਰੱਖਰੀ ਬੰਨ੍ਹ ਕੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਪ੍ਰੋਫੈਸਰ ਲਕਸ਼ਮੀਕਾਂਤਾ ਚਾਵਲਾ, ਜੋ ਔਰਤਾਂ ਦੇ ਨਾਲ ਇੱਥੇ ਪਹੁੰਚੇ ਸਨ, ਨੇ ਅਟਾਰੀ ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਦੇ ਗੁੱਟ 'ਤੇ ਇੱਕ ਰੱਖਿਆ ਧਾਗਾ ਬੰਨ੍ਹਿਆ ਅਤੇ ਦੇਸ਼ ਦੀ ਰੱਖਿਆ ਦਾ ਪ੍ਰਣ ਲਿਆ। ਉਨ੍ਹਾਂ ਕਿਹਾ ਕਿ 1968 ਤੋਂ ਹੀ ਅਟਾਰੀ ਸਰਹੱਦ 'ਤੇ ਰੱਖੜੀ ਬੰਨ੍ਹਣ ਦੀ ਲੜੀ ਜਾਰੀ ਹੈ।
ਅਟਾਰੀ ਸਰਹੱਦ 'ਤੇ ਤਾਇਨਾਤ ਬੀਐਸਐਫ ਜਵਾਨਾਂ ਦੇ ਗੁੱਟ 'ਤੇ ਔਰਤਾਂ
ਇਸ ਤੋਂ ਇਲਾਵਾ ਰੱਖੜੀ ਮੌਕੇ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਤੈਨਾਤ ਬੀ.ਐੱਸ.ਐਫ. ਦੇ ਜਵਾਨਾਂ ਨਾਲ ਕਲਾਨੌਰ ਖੇਤਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਸਰਹੱਦ 'ਤੇ ਜਾ ਕੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਸਕੂਲੀ ਬੱਚਿਆਂ ਵਲੋਂ ਬੀ.ਐੱਸ.ਐਫ. ਦੇ ਜਵਾਨਾਂ ਨੂੰ ਰੱਖੜੀਆਂ ਬੰਨੀਆਂ ਗਈਆਂ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
-PTCNews