EXCLUSIVE: ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤੇ ਝੂਠੇ ਅੰਕੜੇ? CAG ਦੀ ਰਿਪੋਰਟ ਨੇ ਜ਼ਾਹਿਰ ਕੀਤਾ ਸੱਚ
ਪੰਜਾਬ ਸਰਕਾਰ ਨੇ ਅਪ੍ਰੈਲ 2022 ਤੋਂ ਲੈ ਕੇ 30 ਸਤੰਬਰ ਤੱਕ 11464 .68 ਕਰੋੜ ਦਾ ਕਰਜ਼ਾ ਲਿਆ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜਾਬ ਸਰਕਾਰ ਨੇ ਅਪ੍ਰੈਲ ਵਿੱਚ 419 ਕਰੋੜ, ਮਈ ਵਿੱਚ 2447.54 ਕਰੋੜ, ਜੁਲਾਈ ਵਿੱਚ 3385.41 ਕਰੋੜ ਦਾ ਕਰਜ਼ਾ ਲਿਆ ਹੈ। ਇਸ ਤੋਂ ਇਲਾਵਾ ਅਗਸਤ ਵਿੱਚ 1466.62 ਕਰੋੜ ਦਾ ਕਰਜ਼ਾ ਲਿਆ ਹੈ ਅਤੇ ਪਿਛਲੇ ਮਹੀਨੇ ਸਤੰਬਰ ਦਰਮਿਆਨ ਵੀ 5875.70 ਦਾ ਮਾਰਕੀਟ ਤੋਂ ਕਰਜ਼ਾ ਲਿਆ ਹੈ।
ਪੰਜਾਬ ਸਰਕਾਰ ਦੇ 7803 ਕਰੋੜ ਰੁਪਏ ਵਿਆਜ ਵਿੱਚ ਚਲੇ ਗਏ ਹਨ। ਪੰਜਾਬ ਸਰਕਾਰ ਨੇ ਅਪ੍ਰੈਲ ਵਿੱਚ 914.41, ਮਈ ਵਿੱਚ 737.66 ਕਰੋੜ, ਜੂਨ 'ਚ 1354.07 ਕਰੋੜ, ਜੁਲਾਈ ਵਿੱਚ 1165.13 ਕਰੋੜ, ਅਗਸਤ ਵਿੱਚ 1310.84 ਕਰੋੜ, ਸਤੰਬਰ 'ਚ 2321.41 ਕਰੋੜ ਰੁਪਏ ਦਾ ਵਿਆਜ ਚੁਕਾਇਆ ਹੈ।
ਜੀਐਸਟੀ ਤੋਂ ਆਮਦਨ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੂੰ ਜੀਐਸਟੀ ਤੋਂ ਹੋਣ ਵਾਲੇ ਮੁਨਾਫ਼ੇ ਵਿੱਚ 3 ਫ਼ੀਸਦੀ ਦੀ ਕਮੀ ਆਈ ਹੈ। ਸਟੈਂਪ ਡਿਊਟੀ ਤੋਂ ਆਮਦਨ ਵਿੱਚ 2 ਫ਼ੀਸਦੀ ਦੀ ਕਮੀ ਆਈ ਹੈ। ਜਮੀਨੀ ਆਮਦਨ ਵਿੱਚ 17 ਫ਼ੀਸਦੀ ਦੀ ਕਮੀ ਆਈ ਹੈ। ਪੈਟਰੋਲ ਤੋਂ ਆਮਦਨ ਵਿੱਚ 15 ਫ਼ੀਸਦੀ ਦੀ ਕਮੀ ਆਈ ਹੈ। ਸ਼ਰਾਬ ਤੋਂ ਆਮਦਨ ਵਿੱਚ ਮਹਿਜ਼ 0.2 ਫ਼ੀਸਦੀ ਵੱਧ ਆਮਦਨ ਹੋਈ ਹੈ। ਕੇਂਦਰੀ ਕਰਾ ਦੇ ਰੂਪ ਵਿੱਚ ਆਮਦਨ ਵਿੱਚ 7 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਨਾਨ ਟੈਕਸ ਰੈਵੇਨਿਊ ਵਿੱਚ 15 ਫ਼ੀਸਦੀ ਦਾ ਵਾਧਾ ਹੋਇਆ ਹੈ।
PTC News ਦੇ ਹੱਥ ਲੱਗੀ ਉਕਤ ਸਰਕਾਰੀ ਰਿਪੋਰਟ 'ਤੇ ਪੂਰੀ ਨਜ਼ਰ ਮਾਰੀਏ ਤਾਂ ਆਂਕੜੇ ਕੁੱਝ ਹੋਰ ਹੀ ਕਹਿੰਦੇ ਹਨ, ਇਹ ਰਿਪੋਰਟ ਮੁਨਾਫ਼ਿਆਂ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਹੋ ਰਹੇ ਘਾਟਿਆਂ 'ਤੇ ਵੀ ਚਾਣਨ ਪਾਉਂਦੀ ਹੈ। ਰਿਪੋਰਟ ਇਹ ਸੱਚ ਜੱਗ ਜ਼ਾਹਿਰ ਕਰਦੀ ਹੈ ਕਿ 'ਆਪ' ਸਰਕਾਰ ਦੇ ਮੰਤਰੀ ਹਰ ਫਰੰਟ 'ਤੇ ਅਸਫ਼ਲ ਹੋ ਰਹੇ ਹਨ।
- ਰਿਪੋਰਟਰ ਰਵਿੰਦਰਮੀਤ ਦੇ ਸਹਿਯੋਗ ਨਾਲ
-PTC News